ਕੈਨੇਡਾ 'ਚ ਗਰਮਾਇਆ ਖਾਲਿਸਤਾਨ ਦਾ ਮੁੱਦਾ

By: ਏਬੀਪੀ ਸਾਂਝਾ | | Last Updated: Sunday, 4 March 2018 1:53 PM
ਕੈਨੇਡਾ 'ਚ ਗਰਮਾਇਆ ਖਾਲਿਸਤਾਨ ਦਾ ਮੁੱਦਾ

ਚੰਡੀਗੜ੍ਹ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮਗਰੋਂ ਕੈਨੇਡਾ ਵਿੱਚ ਖਾਲਿਸਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ। ਟਰੂਡੋ ਦੀ ਵਿਰੋਧੀ ਧਿਰ ਇਸ ਮਾਮਲੇ ਦਾ ਸਿਆਸੀ ਲਾਹਾ ਲੈਣ ਦੇ ਰੌਅ ਵਿੱਚ ਸੀ ਪਰ ਸਿੱਖ ਵੋਟ ਬੈਂਕ ਕਰਕੇ ਉਸ ਨੇ ਵੀ ਪੈਰ ਪਿਛਾਂਹ ਖਿੱਚ ਲਏ ਹਨ।

 

ਸਿੱਖਾਂ ਦੀ ਨਾਰਾਜ਼ਗੀ ਤੋਂ ਡਰਦਿਆਂ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪਾਰਲੀਮੈਂਟ ਵਿੱਚ ‘ਖਾਲਿਸਤਾਨ ਵਿਰੋਧੀ’ ਮਤਾ ਵਾਪਸ ਲੈ ਲਿਆ ਹੈ। ਕੈਨੇਡੀਅਨ ਸਿੱਖ ਐਸੋਸੀਏਸ਼ਨ ਤੇ ਵਰਲਡ ਸਿੱਖ ਸੰਸਥਾ ਨੇ ਆਖਿਆ ਕਿ ਇਹ ਮਤਾ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲਾ ਸੀ, ਜਿਸ ਨੂੰ ਹਟਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ।

 

ਟੋਰੀ ਪਾਰਟੀ ਦੇ ਸੰਸਦ ਮੈਂਬਰ ਐਰਿਕ ਓ ਟੂਲ ਵੱਲੋਂ ਤਜਵੀਜ਼ਤ ਮਤੇ ਵਿੱਚ ਹਰ ਕਿਸਮ ਦੇ ਅਤਿਵਾਦ ਤੇ ਭਾਰਤ ਵਿੱਚ ਆਜ਼ਾਦ ਖ਼ਾਲਿਸਤਾਨੀ ਰਾਜ ਦੀ ਸਥਾਪਨਾ ਸਬੰਧੀ ਕਿਸੇ ਹਿੰਸਕ ਕਾਰਵਾਈ ਵਿੱਚ ਸ਼ਮੂਲੀਅਤ ਕਰਨ ਵਾਲੇ ਦੀ ਪ੍ਰਸ਼ੰਸਾ ਕਰਨ ਵਾਲਿਆਂ ਦੀ ਨਿਖੇਧੀ ਤੇ ਮਜ਼ਬੂਤ ਤੇ ਅਖੰਡ ਭਾਰਤ ਦਾ ਸਮਰਥਨ ਦਰਜ ਸੀ। ਇਹ ਮਤਾ ਐਨ ਉਸ ਵੇਲੇ ਆਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਰਾਤਰੀ ਭੋਜ ਵਿੱਚ ਖ਼ਾਲਿਸਤਾਨੀ ਪਿਛੋਕੜ ਦੇ ਜਸਪਾਲ ਅਟਵਾਲ ਦੀ ਸ਼ਮੂਲੀਅਤ ਦੀ ਚਰਚਾ ਸੰਸਦ ਵਿੱਚ ਛਿੜੀ ਹੋਈ ਸੀ।

 

ਵਰਲਡ ਸਿੱਖ ਸੰਸਥਾ ਨੇ ਬੀਤੇ ਦਿਨ ਤੌਖ਼ਲਾ ਜ਼ਾਹਰ ਕੀਤਾ ਸੀ ਕਿ ਟੋਰੀ ਪਾਰਟੀ ਇਸ ਮਤੇ ਰਾਹੀਂ ਸਮੁੱਚੇ ਸਿੱਖ ਭਾਈਚਾਰੇ ਨੂੰ ‘ਅਤਿਵਾਦੀ’ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲਣ ਜਾ ਰਹੀ ਹੈ। ਇਸ ਮਤੇ ਦੀ ਭਿਣਕ ਪੈਂਦਿਆਂ ਸਾਰ ਕਈ ਜਥੇਬੰਦੀਆਂ ਨੇ ਇਸ ਦੀ ਨੁਕਤਾਚੀਨੀ ਕੀਤੀ ਤੇ ਇਸ ਨੂੰ ਰੋਕਣ ਦੇ ਯਤਨ ਕੀਤੇ।

First Published: Sunday, 4 March 2018 1:51 PM

Related Stories

ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ
ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ

ਪੇਈਚਿੰਗ: ਸ਼ੀ ਜਿਨਪਿੰਗ ਮੁੜ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਨੈਸ਼ਨਲ ਪੀਪਲਜ਼

ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ
ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ

ਲੰਦਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੇਸ਼ ਤੋਂ ਭੱਜਣ ਦੇ ਮਾਮਲੇ ਦੀ

ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ
ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ

ਦਮਿਸ਼ਕ : ਸੀਰੀਆਈ ਸੁਰੱਖਿਆ ਬਲਾਂ ਨੇ ਪੂਰਬੀ ਘੌਟਾ ਵਿਚ ਆਪਣੀ ਮੁਹਿੰਮ ਤੇਜ਼ ਕਰਦਿਆਂ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'
ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'

ਟੋਰੰਟੋ: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ

ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ
ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ

ਵਾਸ਼ਿੰਗਟਨ: ਚੀਨੀ ਕੰਪਨੀਆਂ ਦੇ ਵਧਦੇ ਕਦਮਾਂ ਤੋਂ ਅਮਰੀਕਾ ਫਿਕਰੰਮਦ ਹੈ। ਅਮਰੀਕਾ

ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ
ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ

ਇਸਲਾਮਾਬਾਦ: ਦਿੱਲੀ ਵਿੱਚ ਆਪਣੇ ਡਿਪਲੋਮੈਟ ਸਟਾਫ ਨਾਲ ਜ਼ਬਰ ਦੀਆਂ ਵਧਦੀਆਂ