8 ਸੀਟਾਂ ਘਟਣ ਦੇ ਬਾਵਜੂਦ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ

By: ABP SANJHA | | Last Updated: Saturday, 10 June 2017 10:15 AM
8 ਸੀਟਾਂ ਘਟਣ ਦੇ ਬਾਵਜੂਦ ਮੇਅ ਬਣੀ ਰਹੇਗੀ ਪ੍ਰਧਾਨ ਮੰਤਰੀ

ਲੰਡਨ:- ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਝਟਕਾ ਦਿੰਦਿਆਂ ਦੇਸ਼ ਦੇ ਵੋਟਰਾਂ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਦਿੰਦਿਆਂ ਲਟਕਵੀਂ ਸੰਸਦ ਦਾ ਫਤਵਾ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਜ਼ਰੂਰ ਬਣੀ ਪਰ ਆਮ ਬਹੁਮਤ ਤੋਂ ਇਸ ਦੀਆਂ ਸੀਟਾਂ ‘ਚ ਅੱਠ ਸੀਟਾਂ ਘੱਟ ਰਹਿ ਗਈਆਂ। ਉਂਜ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ।

 

 

ਨਤੀਜਿਆਂ ਤੋਂ ਨਿਰਾਸ਼ ਬੀਬੀ ਮੇਅ (60) ਨੇ ਅਸਤੀਫੇ ਦੀ ਮੰਗ ਖਾਰਜ ਕਰਦਿਆਂ ਕਿਹਾ ਕਿ ਉਹ ਉੱਤਰੀ ਆਇਰਲੈਂਡ ਦੀ ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਦੀ ਗੈਰਰਸਮੀ ਹਮਾਇਤ ਨਾਲ ਸਰਕਾਰ ਬਣਾਉਣਗੇ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ”ਮੈਂ ਹੁਣੇ ਮਾਣਯੋਗ ਮਹਾਰਾਣੀ ਨੂੰ ਮਿਲੀ ਹਾਂ ਤੇ ਹੁਣ ਮੈਂ ਸਰਕਾਰ ਬਣਾਵਾਂਗੀ, ਜੋ ਸਥਿਰਤਾ ਮੁਹੱਈਆ ਕਰਵਾ ਸਕੇ ਤੇ ਇਸ ਬਹੁਤ ਨਾਜ਼ੁਕ ਮੌਕੇ ਬਰਤਾਨੀਆ ਨੂੰ ਅੱਗੇ ਲਿਜਾ ਸਕੇ।” ਉਨ੍ਹਾਂ ਕਿਹਾ ਕਿ ਟੋਰੀਆਂ ਤੇ ਡੀਯੂਪੀ ਦਾ ਮਿਲਵਰਤਣ ਦਾ ਲੰਬਾ ਇਤਿਹਾਸ ਹੈ।

 

 

ਜੈਰੇਮੀ ਕੌਰਬਿਨ ਦੀ ਅਗਵਾਈ ਹੇਠ ਵਿਰੋਧੀ ਲੇਬਰ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਬੀਬੀ ਮੇਅ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਦਿੱਤੀਆਂ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੀਆਂ ਕੁੱਲ 650 ਸੀਟਾਂ ਵਿੱਚੋਂ ਕੰਜ਼ਰਵੇਟਿਵ ਪਾਰਟੀ ਨੂੰ 318 ਤੇ ਲੇਬਰ ਪਾਰਟੀ ਨੂੰ 261 ਸੀਟਾਂ ਮਿਲੀਆਂ ਤੇ ਕੋਈ ਪਾਰਟੀ ਬਹੁਮਤ ਲਈ ਜ਼ਰੂਰੀ 326 ਸੀਟਾਂ ਨਹੀਂ ਹਾਸਲ ਕਰ ਸਕੀ। ਸਕੌਟਿਸ਼ ਨੈਸ਼ਨਲ ਪਾਰਟੀ ਨੂੰ 35, ਲਿਬਰਲ ਡੈਮੋਕ੍ਰੈਟਸ ਨੂੰ 12, ਡੀਯੂਪੀ ਨੂੰ 10 ਤੇ ਹੋਰਨਾਂ ਨੂੰ 13 ਸੀਟਾਂ ਮਿਲੀਆਂ ਹਨ।

First Published: Saturday, 10 June 2017 10:15 AM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ