ਇੰਗਲੈਂਡ 'ਚ ਮੌਤਾਂ ਦੀ ਗਿਣਤੀ 58, ਪ੍ਰਧਾਨ ਮੰਤਰੀ ਵਿਰੁੱਧ ਸੜਕਾਂ 'ਤੇ ਉੱਤਰੇ ਲੋਕ

By: ABP SANJHA | | Last Updated: Sunday, 18 June 2017 1:22 PM
ਇੰਗਲੈਂਡ 'ਚ ਮੌਤਾਂ ਦੀ ਗਿਣਤੀ 58, ਪ੍ਰਧਾਨ ਮੰਤਰੀ ਵਿਰੁੱਧ ਸੜਕਾਂ 'ਤੇ ਉੱਤਰੇ ਲੋਕ

Protesters in Whitehall, London, demanding answers and justice over the Grenfell Tower disaster. PRESS ASSOCIATION Photo. Picture date: Saturday June 17, 2017. Thirty people have died and more are feared dead after a huge fire destroyed the tower block in north Kensington. See PA story FIRE Grenfell. Photo credit should read: Jonathan Brady/PA Wire

ਲੈਸਟਰ: ਬੀਤੇ ਦਿਨੀਂ ਇੰਗਲੈਂਡ ਦੀ 24 ਮੰਜ਼ਲਾ ਟਾਵਰ ਨੂੰ ਲੱਗੀ ਅੱਗ ‘ਚ ਮਾਰੇ ਗਏ ਵਿਅਕਤੀਆਂ ਦੀ ਗਿਣਤੀ 58 ਹੋ ਗਈ ਹੈ। ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਇਸ ਦੌਰਾਨ ਇੰਗਲੈਂਡ ‘ਚ ਦਿਨੋ-ਦਿਨ ਵਧ ਰਹੀਆਂ ਵੱਖ-ਵੱਖ ਘਟਨਾਵਾਂ ਤੋਂ ਚਿੰਤਤ ਲੋਕ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਵਿਰੁੱਧ ਸੜਕਾਂ ‘ਤੇ ਉੱਤਰ ਆਏ।

LONDON PRO 2

 

ਇਹ ਲੋਕ ਲੰਡਨ ਅੱਗ ਹਾਦਸੇ ਤੇ ਇਸ ਤੋਂ ਪਹਿਲਾਂ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਦੇ ਪੀੜਤ ਪਰਿਵਾਰਾਂ ਦੇ ਹੱਕ ‘ਚ ਸੜਕਾਂ ‘ਤੇ ਉੱਤਰੇ। ਵੱਖ-ਵੱਖ ਥਾਵਾਂ ‘ਤੇ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੇ ਥੈਰੇਸਾ ਮੇਅ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਇਆ ਕਿ ਬਰਤਾਨੀਆ ‘ਚ ਅਮਨ-ਸ਼ਾਂਤੀ ਬਹਾਲ ਕਰਨ ‘ਚ ਥੈਰੇਸਾ ਮੇਅ ਨਾਕਾਮਯਾਬ ਰਹੀ ਹੈ।

LONDON PRO 4

 

ਲੋਕਾਂ ਨੇ ਕਿਹਾ ਕਿ ਨਿੱਤ ਨਵੀਆਂ ਘਟਨਾਵਾਂ ਕਾਰਨ ਕਈ ਬੇਦੋਸ਼ਿਆਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਹਨ ਤੇ ਬੱਚੇ ਅਨਾਥ ਹੋ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਇਨ੍ਹਾਂ ਘਟਨਾਵਾਂ ‘ਤੇ ਕਾਬੂ ਪਾਉਣ ‘ਚ ਫੇਲ੍ਹ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਥੈਰੇਸਾ ਮੇਅ ਬਰਤਾਨੀਆ ‘ਚ ਅਮਨ-ਸ਼ਾਂਤੀ ਬਹਾਲ ਨਹੀਂ ਰੱਖ ਸਕਦੀ। ਇਸ ਲਈ ਇਸ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਦਰਮਿਆ ਬਰਤਾਨੀਆ ਦੀ ਮਹਾਰਾਣੀ ਐਲਜਾਬੈੱਥ ਨੇ ਲੋਕਾਂ ਨੂੰ ਇਸ ਔਖੀ ਘੜੀ ‘ਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

 

LONDON PRO

Britain's Prime Minister, Theresa May, arrives at 10 Downing Street, in central London, Britain June 16, 2017.  REUTERS/Peter Nicholls

Britain’s Prime Minister, Theresa May, arrives at 10 Downing Street, in central London, Britain June 16, 2017. REUTERS/Peter Nicholls

First Published: Sunday, 18 June 2017 1:22 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ