ਪ੍ਰਧਾਨ ਮੰਤਰੀ ਦਾ ਕਤਲ ਕਰਨ ਦੀ ਯੋਜਨਾ ਬਣਾਉਣ ਵਾਲਾ ਕਾਬੂ

By: abp sanjha | | Last Updated: Thursday, 7 December 2017 9:23 AM
ਪ੍ਰਧਾਨ ਮੰਤਰੀ ਦਾ ਕਤਲ ਕਰਨ ਦੀ ਯੋਜਨਾ ਬਣਾਉਣ ਵਾਲਾ ਕਾਬੂ

ਲੰਡਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਕਤਲ ਕਰਨ ਦੀ ਕਥਿਤ ਤੌਰ ਉੱਤੇ ਸਾਜਿ਼ਸ਼ ਰਚਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 20 ਸਾਲਾ ਨਾਇਮੂਰ ਜ਼ਕਾਰੀਆਹ ਰਹਿਮਾਨ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਹਿਰਾਸਤ ਵਿੱਚ ਰੱਖਣ ਦਾ ਰਿਮਾਂਡ ਦਿੱਤਾ ਗਿਆ ਹੈ। ਉਸ ਦੀ ਅਸਲ ਯੋਜਨਾ ਡਾਊਨਿੰਗ ਸਟਰੀਟ ਦੀ ਐਂਟਰੈਂਸ ਨੇੜੇ ਬੰਬ ਰੱਖਣ ਦੀ ਸੀ ਤੇ ਫਿਰ ਉਸ ਨੇ ਚਾਕੂ ਨਾਲ ਮੇਅ ਉੱਤੇ ਹਮਲਾ ਕਰਨ ਤੇ ਆਤਮਘਾਤੀ ਜੈਕੇਟ ਪਾ ਕੇ ਉਸ ਨੂੰ ਮਾਰਨ ਦੀ ਯੋਜਨਾ ਵੀ ਬਣਾ ਰੱਖੀ ਸੀ।

 

 

ਉਸ ਨੂੰ ਅੱਤਵਾਦ ਸਬੰਧੀ ਗਤੀਵਿਧੀਆਂ ਦੀ ਤਿਆਰੀ ਕਰਨ ਲਈ ਚਾਰਜ ਕੀਤਾ ਗਿਆ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਮੁਹੰਮਦ ਆਕਿਬ ਇਮਰਾਨ ਨੂੰ ਵੀ ਪੇਸ਼ ਕੀਤਾ ਗਿਆ ਜਿਸ ਉੱਤੇ ਇਸਲਾਮਿਕ ਸਟੇਟ ਗਰੁੱਪ ਵਿੱਚ ਹਿੱਸਾ ਲੈਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਲੱਗਿਆ ਸੀ ਪਰ ਉਸ ਨੂੰ ਪ੍ਰਧਾਨ ਮੰਤਰੀ ਦਾ ਕਤਲ ਕਰਨ ਦੀ ਯੋਜਨਾ ਵਾਲੇ ਮਾਮਲੇ ਵਿੱਚ ਚਾਰਜ ਨਹੀਂ ਕੀਤਾ ਗਿਆ।

 

 

ਰਹਿਮਾਨ ਨੂੰ ਅੱਤਵਾਦ ਸਬੰਧੀ ਯੋਜਨਾ ਵਿੱਚ ਮਦਦ ਕਰਨ ਲਈ ਵੀ ਦੋਸ਼ੀ ਪਾਇਆ ਗਿਆ ਹੈ। ਇਸ ਜੋੜੇ ਨੂੰ ਲੰਡਨ ਤੇ ਬਰਮਿੰਘਮ ਵਿੱਚ 28 ਨਵੰਬਰ ਨੂੰ ਮੈਟਰੋਪਾਲੀਟਨ ਪੁਲਿਸ ਕਾਊਂਟਰ ਟੈਰੋਰਿਜ਼ਮ ਕਮਾਂਡ ਵੱਲੋਂ ਗ੍ਰਿਫਤਾਰ ਕੀਤਾ ਗਿਆ। ਬ੍ਰਿਟੇਨ ਦੇ ਮੀਡੀਆ ਨੇ ਵੀ ਇਸ ਬਾਰੇ ਅਗਾਊਂ ਜਾਣਕਾਰੀ ਦਿੱਤੀ ਸੀ ਕਿ ਮੇਅ ਨੂੰ ਕਤਲ ਕਰਨ ਦੀ ਕੋਸਿ਼ਸ਼ ਵਿੱਚ ਦੋ ਵਿਅਕਤੀ ਸ਼ਾਮਲ ਹਨ।

First Published: Thursday, 7 December 2017 9:23 AM

Related Stories

ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..
ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..

ਰਿਆਧ- ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਟਰੱਕ ਤੇ ਮੋਟਰ

ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ
ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ

ਨਵੀਂ ਦਿੱਲੀ: ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਤੇ ਅੱਤਵਾਦ ਸੰਗਠਨ ਜਮਾਤ-ਉਦ-ਦਾਵਾ

ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !
ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !

ਵਾਸ਼ਿੰਗਟਨ: ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ
ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ

ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!
ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!

ਪਿਓਾਗਯਾਂਗ-ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਪ੍ਰਮੁੱਖ ਅਧਿਕਾਰੀ

ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ
ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਗੂਲੇਸ਼ਨ ਰੱਦ ਕਰਨ ਦੀ

ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ
ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ

ਨਵੀਂ ਦਿੱਲੀ-ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..
ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..

ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ

ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ
ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ

ਨੋਮ ਪੇਨ  : ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ