ਅਮਰੀਕਾ ਵਿੱਚ Most wanted ਭਾਰਤੀ ਕੌਣ ?

By: ABP SANJHA | | Last Updated: Wednesday, 19 April 2017 4:12 PM
ਅਮਰੀਕਾ ਵਿੱਚ Most wanted ਭਾਰਤੀ ਕੌਣ ?

ਵਾਸ਼ਿੰਗਟਨ: ਅਮਰੀਕਾ ਵਿੱਚ ਐਫਬੀਆਈ ਨੇ ਪਹਿਲੇ 10 ਅਤਿ ਲੋੜੀਂਦੇ (Most wanted) ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਵਿੱਚੋਂ ਇੱਕ 26 ਸਾਲਾ ਭਾਰਤੀ ਵੀ ਸ਼ਾਮਲ ਹੈ।

 

ਜਾਣਕਾਰੀ ਮੁਤਾਬਕ ਕਰੀਬ ਦੋ ਸਾਲ ਪਹਿਲਾਂ 12 ਅਪ੍ਰੈਲ, 2015 ਨੂੰ ਭਦਰੇਸ਼ ਕੁਮਾਰ ਪਟੇਲ ਨਾਂ ਦਾ ਭਾਰਤੀ ਅਮਰੀਕਾ ਦੇ ਡੰਕਨ ਡੋਨਟਸ ਰੇਸਤਰਾਂ ਦੀ ਰਸੋਈ ਵਿੱਚ ਆਪਣੀ ਪਤਨੀ ਪਲਕ ਭਦੇਸ਼ਕੁਮਾਰ ਪਟੇਲ (21 ਸਾਲ) ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਦੋਵੇਂ ਪਤੀ ਪਤਨੀ ਮੈਰੀਲੈਂਡ ਦੇ ਹੈਨੋਵਰ ਡੰਕਨ ਡੋਨਟਸ ਵਿੱਚ ਨੌਕਰੀ ਕਰਦੇ ਸਨ।

 

ਪੁਲਿਸ ਉਸ ਦੀ ਪਿਛਲੇ 2 ਸਾਲਾਂ ਤੋਂ ਤਲਾਸ਼ ਕਰ ਰਹੀ ਹੈ ਪਰ ਉਹ ਗ੍ਰਿਫਤਾਰ ਨਹੀਂ ਹੋ ਸਕਿਆ। ਹੁਣ ਐਫਬੀਆਈ ਨੇ ਭਦਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਾਉਣ ਜਾਂ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੈ।

 

ਐਫਬੀਆਈ ਮੁਤਾਬਕ ਭਦਰੇਸ਼ਕੁਮਾਰ ਖਿਲਾਫ ਫਸਟ ਤੇ ਸੈਕਿੰਡ ਡਿਗਰੀ ਕਤਲ, ਫਸਟ ਤੇ ਸੈਕਿੰਡ ਡਿਗਰੀ ਹਮਲਾ ਤੇ ਕਤਲ ਮਾਮਲੇ ਵਿੱਚ ਹਥਿਆਰਾਂ ਨਾਲ ਅਪਰਾਧ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਇਹ ਕਤਲ ਘਰੇਲੂ ਹਿੰਸਾ ਦਾ ਹਿੱਸਾ ਹੋ ਸਕਦਾ ਹੈ।

First Published: Wednesday, 19 April 2017 4:12 PM

Related Stories

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ