ਹੁਣ ਇਸ ਦੇਸ਼ 'ਚ ਬਿਨਾ ਵੀਜ਼ਾ ਦਾਖਲ ਹੋ ਸਕਣਗੇ ਇਹ 80 ਦੇਸ਼

By: ਏਬੀਪੀ ਸਾਂਝਾ | | Last Updated: Saturday, 12 August 2017 10:24 AM
ਹੁਣ ਇਸ ਦੇਸ਼ 'ਚ ਬਿਨਾ ਵੀਜ਼ਾ ਦਾਖਲ ਹੋ ਸਕਣਗੇ ਇਹ 80 ਦੇਸ਼

ਦੋਹਾ (ਰਾਇਟਰ) : ਅਰਬ ਦੇਸ਼ਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਕਤਰ ਨੇ 80 ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿਚ ਭਾਰਤ ਦੇ ਇਲਾਵਾ ਬਰਤਾਨੀਆ, ਅਮਰੀਕਾ, ਕੈਨੇਡਾ, ਦੱਖਣੀ ਅਫ਼ਰੀਕਾ, ਆਸਟ੫ੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਸ਼ਾਮਿਲ ਹਨ। ਪਾਕਿਸਤਾਨ ਨੂੰ ਇਸ ਵਿਚ ਥਾਂ ਨਹੀਂ ਦਿੱਤੀ ਗਈ ਹੈ।

ਕਤਰ ਸੈਰ-ਸਪਾਟਾ ਅਥਾਰਟੀ (ਕਿਊਟੀਏ) ਦੇ ਕਾਰਜਕਾਰੀ ਪ੍ਰਧਾਨ ਹਸਨ ਅਲ ਇਬਰਾਹਿਮ ਨੇ ਕਿਹਾ ਕਿ ਵੀਜ਼ਾ ਮੁਕਤ ਯਾਤਰਾ ਹੁਕਮ ਨੂੰ ਤੱਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇਸ਼ ‘ਚ ਦਾਖਲੇ ਦੀ ਇਜਾਜ਼ਤ ਦੇਣ ਦੇ ਨਾਲ ਹੀ ਕਤਰ ਖੇਤਰ ਦਾ ਸਭ ਤੋਂ ਜ਼ਿਆਦਾ ਖੁੱਲਾ ਦੇਸ਼ ਹੋ ਗਿਆ ਹੈ। ਸੈਲਾਨੀ ਕਤਰ ਦੀ ਮੇਜ਼ਬਾਨੀ, ਸੱਭਿਆਚਾਰਕ ਵਿਰਾਸਤ ਅਤੇ ਕੁਦਰਤੀ ਨਜ਼ਾਰੇ ਦਾ ਲੁਤਫ਼ ਉਠਾ ਸਕਣਗੇ। ਇਸ ਸੂਚੀ ‘ਚ ਸ਼ਾਮਿਲ ਦੇਸ਼ਾਂ ਦੇ ਨਾਗਰਿਕਾਂ ਨੂੰ ਕਤਰ ਆਉਣ ਲਈ ਕੋਈ ਵੀਜ਼ਾ ਅਰਜ਼ੀ ਜਾਂ ਫੀਸ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਦਾਖਲੇ ਵਾਲੇ ਸਥਾਨ ‘ਤੇ ਹੀ ਖ਼ਾਸ ਛੋਟ ਦਿੱਤੀ ਜਾਵੇਗੀ। ਬਸ ਇਸ ਦੇ ਲਈ ਸਬੰਧਤ ਵਿਅਕਤੀ ਕੋਲ ਪਾਸਪੋਰਟ (ਘੱਟੋ ਘੱਟ ਛੇ ਮਹੀਨੇ ਦੀ ਵੈਧਤਾ) ਅਤੇ ਵਾਪਸੀ ਦੀ ਟਿਕਟ ਹੋਣਾ ਲਾਜ਼ਮੀ ਹੈ।

ਦੋ ਸੂਚੀਆਂ 80 ਦੇਸ਼

ਵੀਜ਼ੇ ਤੋਂ ਛੋਟ ਦੇਣ ਵਾਲੇ ਦੇਸ਼ਾਂ ਦੀਆਂ ਦੋ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਪਹਿਲੀ ਸੂਚੀ ਵਿਚ 33 ਦੇਸ਼ ਸ਼ਾਮਿਲ ਹਨ ਜਿਨ੍ਹਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 180 ਦਿਨਾਂ ਲਈ ਵੈਧ ਰਹੇਗੀ ਅਤੇ ਉਹ 90 ਦਿਨਾਂ ਤਕ ਕਤਰ ‘ਚ ਰਹਿ ਸਕਣਗੇ। ਦੂਜੀ ਸੂਚੀ ‘ਚ 47 ਦੇਸ਼ (ਭਾਰਤ, ਅਮਰੀਕਾ, ਬਰਤਾਨੀਆ ਸਮੇਤ) ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 30 ਦਿਨਾਂ ਲਈ ਵੈਧ ਹੋਵੇਗੀ ਅਤੇ ਉਹ ਇੰਨੇ ਹੀ ਦਿਨ ਕਤਰ ‘ਚ ਰਹਿ ਸਕਣਗੇ। ਬਾਅਦ ‘ਚ ਇਸ ਨੂੰ 30 ਦਿਨਾਂ ਲਈ ਹੋਰ ਵਧਾਇਆ ਜਾ ਸਕਦਾ ਹੈ।

First Published: Saturday, 12 August 2017 8:16 AM

Related Stories

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ