ਵੱਡੀ ਸਾਜ਼ਿਸ਼ ਨਾਕਾਮ, ਬੰਗਲਾਦੇਸ਼ 'ਚ ਪੀਐੱਮ ਦਫ਼ਤਰ ਬਾਹਰ ਤਿੰਨ ਅੱਤਵਾਦੀ ਢੇਰ

By: abp sanjha | | Last Updated: Saturday, 13 January 2018 10:56 AM
ਵੱਡੀ ਸਾਜ਼ਿਸ਼ ਨਾਕਾਮ, ਬੰਗਲਾਦੇਸ਼ 'ਚ ਪੀਐੱਮ ਦਫ਼ਤਰ ਬਾਹਰ ਤਿੰਨ ਅੱਤਵਾਦੀ ਢੇਰ

ਢਾਕਾ  : ਬੰਗਲਾਦੇਸ਼ ਪੁਲਿਸ ਨੇ ਸ਼ੁੱਕਰਵਾਰ ਨੂੰ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦਫ਼ਤਰ ਤੋਂ ਕੁਝ ਦੂਰੀ ‘ਤੇ ਇਕ ਇਮਾਰਤ ‘ਚ ਲੁੱਕੇ ਸਨ।

 

ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਦੇ ਡਾਇਰੈਕਟਰ ਜਨਰਲ ਬੇਨਜ਼ੀਰ ਅਹਿਮਦ ਨੇ ਦੱਸਿਆ ਕਿ ਮੁਕਾਬਲੇ ਪਿੱਛੋਂ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਇਮਾਰਤ ਦੀ ਪੰਜਵੀਂ ਮੰਜ਼ਿਲ ‘ਤੇ ਮਿਲੀਆਂ। ਖ਼ੁਫ਼ੀਆ ਸੂਚਨਾ ‘ਤੇ ਆਰਏਬੀ ਦੇ ਜਵਾਨਾਂ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਸੀ। ਅੱਤਵਾਦੀਆਂ ਨੇ ਆਤਮ ਸਮਰਪਣ ਕਰਨ ਲਈ ਕਹੇ ਜਾਣ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

 

 

ਇਸ ‘ਚ ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ। ਇਸ ਦੇ ਬਾਅਦ ਪੁਲਿਸ ਨੇ ਇਮਾਰਤ ਦੇ ਮਾਲਕ ਸਹਿਤ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਕਾਰਵਾਈ ਸਮੇਂ ਸ਼ੇਖ ਹਸੀਨਾ ਆਪਣੇ ਦਫ਼ਤਰ ‘ਚ ਸੀ ਜਾ ਨਹੀਂ।

 

 

ਇਸ ਇਮਾਰਤ ਤੋਂ ਪ੍ਰਧਾਨ ਮੰਤਰੀ ਦਫ਼ਤਰ ਦੀ ਦੂਰੀ ਮਹਿਜ਼ 500 ਮੀਟਰ ਹੈ। ਪੁਲਿਸ ਨੂੰ ਭਵਨ ਤੋਂ ਧਮਾਕਾਖੇਜ ਸਮੱਗਰੀ ਬਰਾਮਦ ਹੋਈ ਹੈ। ਜੁਲਾਈ 2016 ‘ਚ ਇਕ ਕੈਫ਼ੇ ‘ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਬੰਗਲਾਦੇਸ਼ ਪੁਲਿਸ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੀ ਰਹਿੰਦੀ ਹੈ। ਕੈਫ਼ੇ ‘ਤੇ ਹਮਲੇ ‘ਚ ਬੰਦੀ ਬਣਾਏ ਗਏ 20 ਲੋਕ ਮਾਰੇ ਗਏ ਸਨ। ਇਸ ‘ਚ ਜ਼ਿਆਦਾਤਰ ਵਿਦੇਸ਼ੀ ਸਨ।

First Published: Saturday, 13 January 2018 7:51 AM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ