ਸੀਰੀਆ 'ਚ ਤਾਜ਼ਾ ਹਵਾਈ ਹਮਲੇ ਨਾਲ 14 ਨਾਗਰਿਕਾਂ ਮਾਰੇ ਗਏ, ਮੌਤਾਂ ਦੀ ਗਿਣਤੀ 709 ਹੋਈ

By: ਏਬੀਪੀ ਸਾਂਝਾ | | Last Updated: Tuesday, 6 March 2018 9:28 AM
ਸੀਰੀਆ 'ਚ ਤਾਜ਼ਾ ਹਵਾਈ ਹਮਲੇ ਨਾਲ 14 ਨਾਗਰਿਕਾਂ ਮਾਰੇ ਗਏ, ਮੌਤਾਂ ਦੀ ਗਿਣਤੀ 709 ਹੋਈ

ਸੀਰੀਆ ਨੂੰ ਬਾਗੀਆਂ ਤੋਂ ਮੁਕਤ ਕਰਾਉਣ ਦੀ ਕਾਰਵਾਈ ਜਾਰੀ ਹੈ। ਬੀਤੀ ਰਾਤ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਪੂਰਬੀ ਗ਼ਾਉਟਾ ਇਲਾਕੇ ਵਿੱਚ ਹਵਾਈ ਹਮਲੇ ਕੀਤੇ ਗਏ, ਜਿਸ ਨਾਲ 14 ਨਾਗਰਿਕ ਮਾਰੇ ਗਏ। ਇਸ ਤਾਜ਼ਾ ਹਵਾਈ ਹਮਲਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 709 ਤੱਕ ਪਹੁੰਚ ਚੁੱਕੀ ਹੈ।

 
ਮਨੁੱਖੀ ਅਧਿਕਾਰਾਂ ਬਾਰੇ ਸੀਰਿਆਈ ਨਿਗਰਾਨ ਸੰਸਥਾ ਨੇ ਦੱਸਿਆ ਕਿ ਹੰਮਰਿਆਹ ਕਸਬੇ ਸਮੇਤ ਕੁਝ ਇਲਾਕਿਆਂ ’ਚ ਦੇਸੀ ਬੰਬਾਂ ਸਮੇਤ ਹੋਰਨਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਜਿਨ੍ਹਾਂ ’ਚ 10 ਵਿਅਕਤੀਆਂ ਦੀ ਮੌਤ ਹੋ ਗਈ।

 

 
ਬਰਤਾਨੀਆ ਆਧਾਰਤ ਨਿਗਰਾਨ ਸੰਸਥਾ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਮਰਨ ਵਾਲਿਆਂ ’ਚ 166 ਬੱਚੇ ਹਨ। ਪੂਰਬੀ ਗ਼ਾਉਟਾ ’ਤੇ ਸੋਮਵਾਰ ਨੂੰ ਰਾਕੇਟ ਵੀ ਦਾਗੇ ਗਏ ਹਨ।

 
ਇਸੇ ਦੌਰਾਨ ਅਮਰੀਕਾ ਨੇ ਰੂਸ ਦੀ ਹਮਾਇਤ ਨਾਲ ਪੂਰਬੀ ਗ਼ਾਉਟਾ ’ਚ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ’ਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਕਿਹਾ, ‘ਅਮਰੀਕਾ ਪੂਰਬੀ ਗ਼ਾਉਟਾ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕਰਦਾ ਹੈ, ਜਿਨ੍ਹਾਂ ਦੀ ਹਮਾਇਤ ਰੂਸ ਤੇ ਇਰਾਨ ਵੱਲੋਂ ਕੀਤੀ ਜਾ ਰਹੀ ਹੈ।’

 
ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਸੀਰੀਆ ’ਚ ਸਰਕਾਰੀ ਦਸਤਿਆਂ ਦੀ ਘੇਰਾਬੰਦੀ ਵਾਲੇ ਬਾਗੀਆਂ ਦੇ ਖੇਤਰ ਪੂਰਬੀ ਗ਼ਾਉਟਾ ਦੀ ਜਾਂਚ ਦੇ ਹੁਕਮ ਦਿੱਤੇ ਤੇ ਇਲਾਕੇ ਅੰਦਰ ਤੁਰੰਤ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਮੰਗ ਕੀਤੀ।

First Published: Tuesday, 6 March 2018 9:19 AM

Related Stories

ਅਮਰੀਕਾ 'ਚ ਸਿੱਖ ਮੁਹਿੰਮ ਨੂੰ ਵੱਕਾਰੀ ਐਵਾਰਡ
ਅਮਰੀਕਾ 'ਚ ਸਿੱਖ ਮੁਹਿੰਮ ਨੂੰ ਵੱਕਾਰੀ ਐਵਾਰਡ

ਨਿਊਯਾਰਕ: ਅਮਰੀਕਾ ਵਿੱਚ ਸਿੱਖ ਧਰਮ ਤੇ ਸਿੱਖਾਂ ਬਾਰੇ ਪ੍ਰਚਾਰ ਕਰਨ ਲਈ ‘ਵੀ ਆਰ

ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ
ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ

ਵਾਸ਼ਿੰਗਟਨ: ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾ ਵਿਭਾਗ (USCIS) ਨੇ ਜਾਣਕਾਰੀ

ਪੜ੍ਹਾਈ ਲਈ ਕੈਨੇਡਾ ਗਏ ਅੰਮ੍ਰਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੜ੍ਹਾਈ ਲਈ ਕੈਨੇਡਾ ਗਏ ਅੰਮ੍ਰਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪਟਿਆਲਾ: ਇੱਥੋਂ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ

ਅਮਰੀਕਾ ਨੇ ਛੇੜੀ ਐਚ1ਬੀ ਵੀਜ਼ਾ ਬਾਰੇ ਮੁਹਿੰਮ
ਅਮਰੀਕਾ ਨੇ ਛੇੜੀ ਐਚ1ਬੀ ਵੀਜ਼ਾ ਬਾਰੇ ਮੁਹਿੰਮ

ਵਾਸ਼ਿੰਗਟਨ: ਅਮਰੀਕਾ ਜਾਣ ਦੀ ਤਾਂਘ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ। ਵਰਕ ਵੀਜ਼ਾ

ਚੀਨ ਦੀ ਚੇਤਾਵਨੀ, ਮੋਦੀ ਵੱਲੋਂ ਵਧਾਈ!
ਚੀਨ ਦੀ ਚੇਤਾਵਨੀ, ਮੋਦੀ ਵੱਲੋਂ ਵਧਾਈ!

ਪੇਈਚਿੰਗ: ਚੀਨ ਦੇ ਮੁੜ ਬਣੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਗੁਆਂਢੀਆਂ ਨੂੰ ਸਖਤ

ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!
ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!

ਨਵੀਂ ਦਿੱਲੀ: 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ 39 ਭਾਰਤੀਆਂ ਦੀ ਦਰਦਨਾਕ ਹੱਤਿਆ ਅਬੁ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ

 ਸੀਰੀਆ 'ਚ ਕਤਲੋਗਾਰਤ ਜਾਰੀ, 15 ਹੋਰ ਬੱਚਿਆਂ ਦੀ ਮੌਤ
ਸੀਰੀਆ 'ਚ ਕਤਲੋਗਾਰਤ ਜਾਰੀ, 15 ਹੋਰ ਬੱਚਿਆਂ ਦੀ ਮੌਤ

ਬੇਰੂਤ: ਸੀਰੀਆ ਵਿੱਚ ਕਤਲੋਗਾਰਤ ਦਾ ਦੌਰ ਜਾਰੀ ਹੈ। ਤਾਜ਼ਾ ਘਟਨਾ ਵਿੱਚ ਪੂਰਬੀ

ਵਲਾਦੀਮੀਰ ਪੁਤਿਨ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ
ਵਲਾਦੀਮੀਰ ਪੁਤਿਨ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ

ਕੇਮੇਰੋਵ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੇ ਸਭ ਤੋਂ ਵੱਡੇ ਦੇਸ਼