ਚੀਨ ਦੇ ਵਿਰੋਧੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੇਤਾ ਦੀ ਹੋਈ ਮੌਤ

By: abp sanjha | | Last Updated: Friday, 14 July 2017 8:37 AM
ਚੀਨ ਦੇ ਵਿਰੋਧੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੇਤਾ ਦੀ ਹੋਈ ਮੌਤ

ਬੀਜਿੰਗ : ਚੀਨ ਦੇ ਵਿਰੋਧੀ ਨੇਤਾ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲਿਊ ਸ਼ਿਆਅੋਬੋ ਦੀ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਚੀਨ ਦੇ ਸ਼ੇਨਯਾਂਗ ਸ਼ਹਿਰ ‘ਚ ਮੌਤ ਹੋ ਗਈ। ਉਹ 61 ਸਾਲਾਂ ਦੇ ਸਨ। ਸ਼ੇਨਯਾਂਗ ਕਾਨੂੰਨੀ ਬਿਊਰੋ ਨੇ ਆਪਣੀ ਵੈੱਬਸਾਈਟ ‘ਤੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਲਿਊ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ।

 

 

 

ਜ਼ਿਕਰਯੋਗ ਹੈ ਕਿ ਜੂਨ 1989 ‘ਚ ਚੀਨ ਦੇ ਮਸ਼ਹੂਰ ਥਇਮਆਨਮਿਨ ਸਕਵਾਇਰ ‘ਤੇ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੇ ਨੇਤਾਵਾਂ ‘ਚ ਲਿਊ ਵੀ ਸਨ ਅਤੇ ਇਸ ਅੰਦੋਲਨ ਨੂੰ ਚੀਨ ਸਰਕਾਰ ਨੇ ਬਹੁਤ ਹੀ ਬੇਰਹਿਮੀ ਨਾਲ ਕੁਚਲ ਦਿੱਤਾ ਸੀ। ਫ਼ੌਜੀਆਂ ਨੇ ਨਿਹੱਥੇ ਵਿਦਿਆਰਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਉਨ੍ਹਾਂ ‘ਤੇ ਟੈਂਕ ਚੜ੍ਹਾ ਦਿੱਤੇ ਸਨ ਅਤੇ ਉਸ ਘਟਨਾ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀ ਮਾਰੇ ਗਏ ਸਨ।

 

 

 

ਲਿਊ ਨੇ ਸੱਤਾ ਖ਼ਿਲਾਫ਼ ਇੱਕ ਸਖ਼ਤ ਭੜਕਾਊ ਲੇਖ ”ਚਾਰਟਰ 08” ਲਿਖਿਆ ਸੀ ਅਤੇ ਇਸ ਤੋਂ ਨਾਰਾਜ਼ ਚੀਨ ਸਰਕਾਰ ਨੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਸਾਲ 2009 ‘ਚ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ 11 ਸਾਲ ਜੇਲ੍ਹ ਦੀ ਸੁਣਾਈ ਸੀ। ਉਨ੍ਹਾਂ ਨੂੰ ਕੈਂਸਰ ਸੀ ਅਤੇ ਸਿਹਤ ਵਿਗੜਨ ਕਾਰਨ ਨੂੰ ਹਾਲ ਹੀ ‘ਚ ਉਨ੍ਹਾਂ ਨੂੰ ਜੇਲ੍ਹ ਤੋਂ ਹਸਪਤਾਲ ਭੇਜ ਦਿੱਤਾ ਗਿਆ ਸੀ।

First Published: Friday, 14 July 2017 8:37 AM

Related Stories

ਬਦਲਾ ਲੈਣ ਲਈ ਪੰਚਾਇਤ ਨੇ ਦਿੱਤਾ ਬਲਾਤਕਾਰ ਦਾ ਹੁਕਮ
ਬਦਲਾ ਲੈਣ ਲਈ ਪੰਚਾਇਤ ਨੇ ਦਿੱਤਾ ਬਲਾਤਕਾਰ ਦਾ ਹੁਕਮ

ਲਾਹੌਰ: ਪਾਕਿਸਤਾਨ ਦੇ ਮੁਲਤਾਨ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ

ਭਾਰਤ-ਚੀਨ ਯੁੱਧ ਕਰਾਉਣ ਪਿੱਛੇ ਅਮਰੀਕਾ ਦਾ ਹੱਥ!
ਭਾਰਤ-ਚੀਨ ਯੁੱਧ ਕਰਾਉਣ ਪਿੱਛੇ ਅਮਰੀਕਾ ਦਾ ਹੱਥ!

ਬੀਜਿੰਗ: ਚੀਨ ਦੀ ਇੱਕ ਅਖ਼ਬਾਰ ‘ਚ ਛਪੇ ਲੇਖ ‘ਚ ਇਹ ਦੋਸ਼ ਲਗਾਇਆ ਹੈ ਕਿ ਅਮਰੀਕਾ

ਤਾਲਿਬਾਨਾ ਹਮਲਾ:  30 ਅਫ਼ਗਾਨ ਫ਼ੌਜੀ ਹਲਾਕ
ਤਾਲਿਬਾਨਾ ਹਮਲਾ: 30 ਅਫ਼ਗਾਨ ਫ਼ੌਜੀ ਹਲਾਕ

ਕੰਧਾਰ  : ਅਫ਼ਗਾਨਿਸਤਾਨ ਦੇ ਇਕ ਫ਼ੌਜੀ ਟਿਕਾਣੇ ‘ਤੇ ਮੰਗਲਵਾਰ ਰਾਤ ਤਾਲਿਬਾਨ ਨੇ

ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ
ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ

ਹਾਂਗਕਾਂਗ: ਹਾਂਗਕਾਂਗ ਵਿੱਚ ਕੰਮ ਕਰ ਰਹੀਆਂ ਇੰਡੋਨੇਸ਼ੀਆ ਘਰੇਲੂ ਨੌਕਰਾਣੀਆਂ ਨੂੰ

ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ
ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ

ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਨੌਜਵਾਨ ਨਾਲ ਨਸਲੀ ਵਿੱਤਕਰਾ ਹੋਣ ਦਾ ਮਾਮਲਾ

ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?
ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?

ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ‘ਚ ਮਨੁੱਖਤਾ ਦੇ ਘਾਣ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ

ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ
ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ

ਵਸ਼ਿੰਗਟਨ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ

ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ
ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ

ਦਿੱਲੀ: ਟੈਕਸੀ ਵਿੱਚ ਸਵਾਰੀ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼ੀ ਇਕ ਪੰਜਾਬੀ ਟੈਕਸੀ