ਉੱਤਰੀ ਕੋਰੀਆ ਦੀ ਅਮਰੀਕਾ ਨੂੰ ਵੱਡੀ ਧਮਕੀ

By: ABP SANJHA | | Last Updated: Friday, 20 October 2017 12:15 PM
ਉੱਤਰੀ ਕੋਰੀਆ ਦੀ ਅਮਰੀਕਾ ਨੂੰ ਵੱਡੀ ਧਮਕੀ

ਸਿਓਲ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਮੁੜ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕਾ ਦੱਖਣੀ ਕੋਰੀਆ ਨਾਲ ਮਿਲ ਕੇ ਕੋਰੀਅਨ ਸਮੁੰਦਰੀ ਟਾਪੂ ‘ਚ ਸਾਂਝੀਆਂ ਮਸ਼ਕਾ ਕਰ ਰਿਹਾ ਹੈ। ਇਸ ਲਈ ਉਸ ਖ਼ਿਲਾਫ ਵੱਡਾ ਪ੍ਰਮਾਣੂ ਹਮਲਾ ਕੀਤਾ ਜਾ ਸਕਦਾ ਹੈ।
ਕੋਰੀਆ ਦੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਅਮਰੀਕਾ ਸਾਡੇ ਨੱਕ ਹੇਠ ਇਹ ਸਭ ਕੁਝ ਕਰ ਰਿਹਾ ਹੈ ਤੇ ਅਸੀਂ ਉਸ ਖ਼ਿਲਾਫ਼ ਅਜਿਹੇ ਸਮੇਂ ਹਮਲਾ ਕਰਾਂਗੇ ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਹੋਣਾ।” ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਜੰਗ ਦਾ ਮਾਹੌਲ ਬਣਾ ਹੈ। ਇਸ ਲਈ ਖ਼ੁਦ ਅਮਰੀਕਾ ਜ਼ਿੰਮੇਵਾਰ ਹੋਵੇਗਾ। ਦਰਅਸਲ ਅਮਰੀਕਾ ਦੱਖਣੀ ਕੋਰੀਆ ਨਾਲ ਮਿਲਕੇ ਸਾਂਝੀਆਂ ਸਮੁੰਦਰੀ ਮਸ਼ਕਾਂ ਕਰ ਰਿਹਾ ਹੈ। ਇਹ 5 ਦਿਨਾਂ ਸਾਂਝਾ ਫੌਜੀ ਪ੍ਰੋਗਰਾਮ ਹੈ। ਇਸ ‘ਚ ਵੱਡੇ ਪੱਧਰ ‘ਤੇ ਸਮੁੰਦਰੀ ਬੇੜਿਆਂ ਤੇ ਹੈਲੀਕਪਟਰਾਂ ਦੀ ਵਰਤੋਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਯੂ.ਐਸ. ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਐਤਵਾਰ ਨੂੰ ਕਿਹਾ ਸੀ ਕਿ ਉੱਤਰੀ ਕੋਰੀਆ ‘ਤੇ ਪਹਿਲਾ ਬੰਬ ਡਿੱਗਣ ਤੱਕ ਮਾਮਲੇ ਨੂੰ ਹੱਲ ਕਰਨ ਲਈ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਟਿਲਰਸਨ ਨੇ ਇਹ ਵੀ ਕਿਹਾ ਕਿ ਸੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਣਾਅ ਨੂੰ ਖਤਮ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਤੇ ਮਿਸਾਇਲ ਪ੍ਰੋਗਰਾਮ ਨੂੰ ਲੈ ਕੇ ਉਸ ਦੇ ਤੇ ਯੂਐਸ ਵਿੱਚ ਹਾਲ ਹੀ ਦੇ ਹਫਤਿਆਂ ਵਿੱਚ ਤਣਾਅ ਕਾਫੀ ਵਧ ਗਿਆ ਹੈ।
First Published: Friday, 20 October 2017 12:15 PM

Related Stories

ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ
ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ

ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...
ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...

ਤ੍ਰਿਪੋਲੀ, (ਲਿਬੀਆ): ਇੱਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900…, 1,100…,

ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?
ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਅੰਤਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਚੋਣ ਭਾਰਤ

ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ
ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ

ਸਿਓਲ : ਪਰਮਾਣੂ ਹਥਿਆਰਾਂ ਲਈ ਆਖ਼ਰੀ ਹੱਦ ਤਕ ਜਾ ਚੁੱਕੇ ਉੱਤਰੀ ਕੋਰੀਆ ਦਾ ਸੱਚ ਇਹ ਵੀ

ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...
ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...

ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼

ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ
ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ

ਲਾਹੌਰ : ਪਾਕਿਸਤਾਨ ‘ਚ ਕੋਰਟ ਨੇ ਪੰਜਵੀਂ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਤੋਂ

ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ
ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ

ਲੰਡਨ: ਇੰਗਲੈਂਡ ਦੇ ਸਿੱਖ ਐਮ.ਪੀ. ਤਨਮਨ ਢੇਸੀ ਨੂੰ ਪੰਜਾਬ ‘ਚ ਗ੍ਰਿਫਤਾਰ ਹੋਏ

ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 
ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 

  ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ

 ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?
ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?

ਨਵੀਂ ਦਿੱਲੀ: ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਿਊਕਲੀਅਰ ਅਟੈਕ ਦੀ ਧਮਕੀ

ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!
ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!

ਨਵੀਂ ਦਿੱਲੀ: ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੈ। UIDAI ਨੇ ਐਨ.ਆਰ.ਆਈ. ਨੂੰ ਵੱਡੀ