ਉੱਤਰੀ ਕੋਰੀਆ ਛੱਡ ਕੇ ਭੱਜ ਰਹੇ ਫ਼ੌਜੀ ਨੂੰ ਮਾਰੀ ਗੋਲੀ

By: abp sanjha | | Last Updated: Tuesday, 14 November 2017 10:08 AM
ਉੱਤਰੀ ਕੋਰੀਆ ਛੱਡ ਕੇ ਭੱਜ ਰਹੇ ਫ਼ੌਜੀ ਨੂੰ ਮਾਰੀ ਗੋਲੀ

ਸਿਓਲ : ਸਰਹੱਦ ਪਾਰ ਕਰਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਿਹਾ ਉੱਤਰੀ ਕੋਰੀਆ ਦਾ ਇਕ ਫ਼ੌਜੀ ਆਪਣੇ ਸਾਥੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਸ ਜ਼ਖ਼ਮੀ ਫ਼ੌਜੀ ਨੂੰ ਬਾਅਦ ਵਿਚ ਉਸ ਦੇ ਸਾਥੀ ਚੁੱਕ ਕੇ ਲੈ ਗਏ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉੱਤਰੀ ਕੋਰੀਆ ਦੇ ਆਮ ਨਾਗਰਿਕ ਨਾਜਾਇਜ਼ ਤਰੀਕੇ ਨਾਲ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ਾਂ ਵਿਚ ਖ਼ਾਸ ਕਰਕੇ ਚੀਨ ਜਾਂਦੇ ਰਹੇ ਹਨ ਪਰ ਇਕ ਫ਼ੌਜੀ ਦਾ ਇਸ ਤਰ੍ਹਾਂ ਨਾਲ ਭੱਜਣਾ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ।

 

 

ਜ਼ਖ਼ਮੀ ਹੋਇਆ ਫ਼ੌਜੀ ਪਨਮੁੰਜੋਮ ਪਿੰਡ ਦੇ ਨਜ਼ਦੀਕ ਸਥਿਤ ਸਰਹੱਦ ਨੂੰ ਪਾਰ ਕਰਕੇ ਦੱਖਣੀ ਕੋਰੀਆ ਆ ਰਿਹਾ ਸੀ। ਇਹ ਪਿੰਡ ਚਾਰ ਕਿਲੋਮੀਟਰ ਚੌੜੇ ਗ਼ੈਰ ਫ਼ੌਜੀ ਖੇਤਰ ਵਿਚ ਸਥਿਤ ਹੈ ਜਿਹੜਾ ਦੋਵੇਂ ਕੋਰੀਆ ਨੂੰ ਵੱਖਰਾ ਕਰਦਾ ਹੈ। ਇਸ ਖੇਤਰ ਵਿਚ ਨਜ਼ਰ ਰੱਖਣ ਲਈ ਫ਼ੌਜੀ ਚੌਕੀਆਂ ਵੀ ਬਣੀਆਂ ਹੋਈਆਂ ਹਨ ਜਿੱਥੇ ਇਕ-ਦੂਜੇ ਦੇ ਇਲਾਕੇ ਵਿਚ ਨਜ਼ਰ ਰੱਖੀ ਜਾਂਦੀ ਹੈ। ਜਿਵੇਂ ਹੀ ਫ਼ੌਜੀ ਨੇ ਉੱਤਰੀ ਕੋਰੀਆ ਦੀ ਸਰਹੱਦ ਛੱਡੀ ਤਾਂ ਉਸ ਦੇ ਸਾਥੀ ਨੇ ਚੌਕਸ ਕੀਤਾ ਪਰ ਜਦੋਂ ਉਹ ਨਹੀਂ ਰੁਕਿਆ ਤਾਂ ਉਸ ਦਾ ਇਰਾਦਾ ਸਮਝ ਕੇ ਫ਼ੌਜੀ ਚੌਕੀ ‘ਤੇ ਤਾਇਨਾਤ ਜਵਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ।

 

ਇਸ ਗਲਿਆਰੇ ਦੇ ਦੋਵੇਂ ਪਾਸੇ ਭਾਰੀ ਸਾਜ਼ੋ-ਸਾਮਾਨ ਦੇ ਨਾਲ ਦੋਵਾਂ ਦੇਸ਼ਾਂ ਦੇ ਫ਼ੌਜੀ ਤਾਇਨਾਤ ਹਨ। ਤਣਾਅ ਦੇ ਇਸ ਦੌਰ ਵਿਚ ਉਥੇ ਜ਼ਿਆਦਾ ਚੌਕਸੀ ਵਰਤੀ ਜਾ ਰਹੀ ਹੈ। ਇਸ ਸਰਹੱਦ ‘ਤੇ ਭਾਰੀ ਫ਼ੌਜੀ ਤਾਇਨਾਤੀ ਦੇ ਚੱਲਦੇ ਉੱਤਰੀ ਕੋਰੀਆ ਦੇ ਲੋਕ ਦੇਸ਼ ਛੱਡਣ ਲਈ ਚੀਨ ਨਾਲ ਲੱਗੀ ਸਰਹੱਦ ਨੂੰ ਪ੍ਰਮੁੱਖਤਾ ਦਿੰਦੇ ਹਨ। ਉਥੇ ਮਾਮੂਲੀ ਫ਼ੌਜੀ ਤਾਇਨਾਤੀ ਹੈ। ਉਸ ਸਰਹੱਦ ਨੂੰ ਲੋਗ ਆਸਾਨੀ ਨਾਲ ਪਾਰ ਕਰਕੇ ਚੀਨ ਪੁੱਜ ਜਾਂਦੇ ਹਨ ਅਤੇ ਉਥੋਂ ਦੀ ਆਬਾਦੀ ਵਿਚ ਮਿਲ ਜਾਂਦੇ ਹਨ।

 

1950 ਤੋਂ 1953 ਤਕ ਚੱਲੀ ੋਕੋਰਿਆਈ ਜੰਗ ਤੋਂ ਬਾਅਦ ਕਰੀਬ 30 ਹਜ਼ਾਰ ਉੱਤਰੀ ਕੋਰਿਆਈ ਗ਼ੈਰ ਕਾਨੂੰਨੀ ਤੌਰ ‘ਤੇ ਦੇਸ਼ ਛੱਡ ਕੇ ਚੀਨ ਜਾਂ ਦੱਖਣੀ ਕੋਰੀਆ ਪਹੁੰਚ ਚੁੱਕੇ ਹਨ।

First Published: Tuesday, 14 November 2017 10:08 AM

Related Stories

ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ
ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ

ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...
ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...

ਤ੍ਰਿਪੋਲੀ, (ਲਿਬੀਆ): ਇੱਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900…, 1,100…,

ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?
ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਅੰਤਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਚੋਣ ਭਾਰਤ

ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ
ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ

ਸਿਓਲ : ਪਰਮਾਣੂ ਹਥਿਆਰਾਂ ਲਈ ਆਖ਼ਰੀ ਹੱਦ ਤਕ ਜਾ ਚੁੱਕੇ ਉੱਤਰੀ ਕੋਰੀਆ ਦਾ ਸੱਚ ਇਹ ਵੀ

ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...
ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...

ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼

ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ
ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ

ਲਾਹੌਰ : ਪਾਕਿਸਤਾਨ ‘ਚ ਕੋਰਟ ਨੇ ਪੰਜਵੀਂ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਤੋਂ

ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ
ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ

ਲੰਡਨ: ਇੰਗਲੈਂਡ ਦੇ ਸਿੱਖ ਐਮ.ਪੀ. ਤਨਮਨ ਢੇਸੀ ਨੂੰ ਪੰਜਾਬ ‘ਚ ਗ੍ਰਿਫਤਾਰ ਹੋਏ

ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 
ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 

  ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ

 ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?
ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?

ਨਵੀਂ ਦਿੱਲੀ: ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਿਊਕਲੀਅਰ ਅਟੈਕ ਦੀ ਧਮਕੀ

ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!
ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!

ਨਵੀਂ ਦਿੱਲੀ: ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੈ। UIDAI ਨੇ ਐਨ.ਆਰ.ਆਈ. ਨੂੰ ਵੱਡੀ