ਮੋਦੀ ਦੀ ਟਰੰਪ ਨਾਲ ਡਿਨਰ ਮੀਟਿੰਗ...

By: ABP SANJHA | | Last Updated: Monday, 13 November 2017 9:44 AM
ਮੋਦੀ ਦੀ ਟਰੰਪ ਨਾਲ ਡਿਨਰ ਮੀਟਿੰਗ...

ਮਨੀਲਾ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ ਸੰਗਠਨ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਗਾਲਾ ਡਿਨਰ ਦੇ ਦੌਰਾਨ ਮੀਟਿੰਗ ਕੀਤੀ। ਇਹ ਮੁੱਢਲੀ ਮੀਟਿੰਗ ਸੀ, ਦੋਵਾਂ ਵਿਚਕਾਰ ਰਸਮੀ ਦੁਵਲੀ ਮੀਟਿੰਗ ਬਾਅਦ ਵਿੱਚ ਹੋਵੇਗੀ। ਇਸ ਦੌਰਾਨ ਮੋਦੀ ਨੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਵੀ ਇੱਕ ਵੱਖਰੀ ਮੀਟਿੰਗ ਕੀਤੀ।

 

 

ਪ੍ਰਧਾਨ ਮੰਤਰੀ ਮੋਦੀ ਦੇ ਫਿਲਪੀਨ ਪੁੱਜਣ ਦੇ ਪਹਿਲੇ ਦਿਨ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ, ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਾਜ਼ਾਕ ਨਾਲ ਸਵਾਗਤ ਸਮਾਰੋਹ ਦੇ ਦੌਰਾਨ ਗੱਲਬਾਤ ਕਰਦੇ ਦੇਖੇ ਗਏ। ਇਹ ਸਾਰੇ ਆਗੂ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਇਥੇ ਪੁੱਜੇ ਹਨ। ਇਸ ਤੋਂ ਪਹਿਲਾਂ ਫਿਲਪਾਈਨ ਦੇ ਪਸਾਏ ਸ਼ਹਿਰ ਵਿਚ ਫਿਲਪੀਨੀ ਰਾਸ਼ਟਰਪਤੀ ਰੋਡਰਿਗੋ ਦੁਤਰੇਤੇ ਵਲੋਂ ਕਰਵਾਏ ਗਏ ਸਵਾਗਤ ਸਮਾਰੋਹ ਵਿਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਤੇ ਦੂਸਰੇ ਨੇਤਾਵਾਂ ਨੇ ਕਢਾਈ ਵਾਲੀ ਕਮੀਜ਼ ਬਾਰੋਂਗ ਤਾਗਲੋਂਗ ਪਹਿਨੀ ਹੋਈ ਸੀ, ਜਿਹੜੀ ਫਿਲਪੀਨ ਦੀ ਕੌਮੀ ਪੁਸ਼ਾਕ ਹੈ।

 

 

ਆਸੀਆਨ ਅਤੇ ਈਸਟ ਏਸ਼ੀਆ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾ ਦੌਰੇ ਉੱਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਥੇ ਅੱਤਵਾਦ ਤੇ ਕੱਟੜਵਾਦ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਪਹੁੰਚ ਅਪਨਾਉਣ ਉੱਤੇ ਜ਼ੋਰ ਦੇਣ ਵਾਲੇ ਹਨ। ਮੰਗਲਵਾਰ ਨੂੰ ਇਸ ਸੰਮੇਲਨ ਵਿੱਚ ਵਿਵਾਦ ਵਾਲੇ ਦੱਖਣੀ ਚੀਨ ਸਮੁੰਦਰ ਵਿਚ ਚੀਨੀ ਫ਼ੌਜ, ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਪ੍ਰੋਗਰਾਮ ਅਤੇ ਖੇਤਰ ਦੇ ਸਮੁੱਚੀ ਸੁਰੱਖਿਆ ਦੇ ਮੁੱਦੇ ਉੱਤੇ ਚਰਚਾ ਹੋਵੇਗੀ।

First Published: Monday, 13 November 2017 9:44 AM

Related Stories

ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ
ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ

ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...
ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...

ਤ੍ਰਿਪੋਲੀ, (ਲਿਬੀਆ): ਇੱਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900…, 1,100…,

ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?
ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਅੰਤਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਚੋਣ ਭਾਰਤ

ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ
ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ

ਸਿਓਲ : ਪਰਮਾਣੂ ਹਥਿਆਰਾਂ ਲਈ ਆਖ਼ਰੀ ਹੱਦ ਤਕ ਜਾ ਚੁੱਕੇ ਉੱਤਰੀ ਕੋਰੀਆ ਦਾ ਸੱਚ ਇਹ ਵੀ

ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...
ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...

ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼

ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ
ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ

ਲਾਹੌਰ : ਪਾਕਿਸਤਾਨ ‘ਚ ਕੋਰਟ ਨੇ ਪੰਜਵੀਂ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਤੋਂ

ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ
ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ

ਲੰਡਨ: ਇੰਗਲੈਂਡ ਦੇ ਸਿੱਖ ਐਮ.ਪੀ. ਤਨਮਨ ਢੇਸੀ ਨੂੰ ਪੰਜਾਬ ‘ਚ ਗ੍ਰਿਫਤਾਰ ਹੋਏ

ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 
ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 

  ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ

 ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?
ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?

ਨਵੀਂ ਦਿੱਲੀ: ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਿਊਕਲੀਅਰ ਅਟੈਕ ਦੀ ਧਮਕੀ

ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!
ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!

ਨਵੀਂ ਦਿੱਲੀ: ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੈ। UIDAI ਨੇ ਐਨ.ਆਰ.ਆਈ. ਨੂੰ ਵੱਡੀ