ਆਸਟ੍ਰੇਲੀਅਨ ਪ੍ਰਿੰਸੀਪਲ ਨੇ ਵਧਾਇਆ ਸਿੱਖਾਂ ਦਾ ਮਾਣ

By: ABP SANJHA | | Last Updated: Thursday, 18 May 2017 4:20 PM
ਆਸਟ੍ਰੇਲੀਅਨ ਪ੍ਰਿੰਸੀਪਲ ਨੇ ਵਧਾਇਆ ਸਿੱਖਾਂ ਦਾ ਮਾਣ

ਮੈਲਬਰਨ: ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਵਿੱਚ ਰਹਿੰਦੇ ਦਸਤਾਰਧਾਰੀ ਸਿੱਖ ਬੱਚਿਆਂ ਨੂੰ ਦਸਤਾਰ ਜਾਂ ਪਟਕੇ ਸਮੇਤ ਸਕੂਲਾਂ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਨ ਵਰਗੀਆਂ ਕਈ ਖਬਰਾਂ ਸਾਹਮਣੇ ਆਈਆਂ ਸਨ। ਇਸ ਸਭ ਦੇ ਦਰਮਿਆਨ ਮੈਲਬਰਨ ਦੇ ਮਦਰ ਆਫ ਗੌਡ ਕ੍ਰਿਸਚੀਅਨ ਸਕੂਲ ਦੀ ਪ੍ਰਿੰਸੀਪਲ ਵੱਲੋਂ ਸਿੱਖ ਬੱਚੇ ਨੂੰ ਖੁਦ ਪਟਕਾ ਬੰਨ੍ਹਣ ਦੀ ਭਾਈਚਾਰਕ ਸਾਂਝ ਵਾਲੀ ਖਬਰ ਸਾਹਮਣੇ ਆਈ ਹੈ।

 

ਦਰਅਸਲ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਮਨਸੇਜ ਸਿੰਘ ਦਾ ਸਕੂਲ ਵਿੱਚ ਅਚਾਨਕ ਪਟਕਾ ਉਤਰ ਗਿਆ ਸੀ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਤੇ ਸਹਿ ਅਧਿਆਪਕ ਨੇ ਯੂ-ਟਿਊਬ ‘ਤੇ ਦਸਤਾਰ ਤੇ ਪਟਕਾ ਬੰਨ੍ਹਣ ਵਾਲੀਆਂ ਵੀਡੀਓਜ਼ ਦੀ ਮਦਦ ਨਾਲ ਮਨਸੇਜ ਦੇ ਪਟਕਾ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪ੍ਰਿੰਸੀਪਲ ਵੱਲੋਂ ਇਸ ਦਰਮਿਆਨ ਮਨਸੇਜ ਸਿੰਘ ਦੇ ਮਾਪਿਆਂ ਨੂੰ ਵੀ ਫੋਨ ਕਰਕੇ ਪਟਕੇ ਨੂੰ ਫਾਈਨਲ ਟੱਚ ਦੇਣ ਲਈ ਬੁਲਾਇਆ ਗਿਆ।

 

ਮਨਸੇਜ ਸਿੰਘ ਦੇ ਪਿਤਾ ਅਮਰ ਸਿੰਘ ਮੁਤਾਬਕ ਜਦੋਂ ਉਹ ਸਕੂਲ ਪਹੁੰਚਿਆ ਤਾਂ ਦੇਖਿਆ ਕਿ ਪ੍ਰਿੰਸੀਪਲ ਗੈਰਾਰਡ ਬਰਾਡਫੁੱਟ ਤੇ ਅਧਿਆਪਕ ਮਾਈਕਲ ਯੂ-ਟਿਊਬ ਦੀ ਸਹਾਇਤਾ ਨਾਲ ਮਨਸੇਜ ਨੂੰ ਪਟਕਾ ਬੰਨ੍ਹ ਰਹੇ ਸਨ। ਸਕੂਲ ਪਹੁੰਚੇ ਅਮਰ ਸਿੰਘ ਤੋਂ ਪ੍ਰਿੰਸੀਪਲ ਨੇ ਇਹ ਕਹਿੰਦਿਆਂ ਮੁਆਫੀ ਵੀ ਮੰਗੀ ਕਿ ਉਹ ਬੱਚੇ ਦੇ ਸਹੀ ਤਰੀਕੇ ਨਾਲ ਪਟਕਾ ਨਹੀਂ ਬੰਨ੍ਹ ਸਕੇ। ਇਸ ਕਰਕੇ ਤੁਹਾਨੂੰ ਬੁਲਾਉਣਾ ਪਿਆ।

 

ਵਿਦੇਸ਼ਾਂ ਵਿੱਚ ਨਸਲੀ ਭੇਦਭਾਵ ਦਰਮਿਆਨ ਇਹ ਸੱਚਮੁੱਚ ਸਿੱਖ ਭਾਈਚਾਰੇ ਲਈ ਬਹੁਤ ਰਾਹਤ ਦੇਣ ਵਾਲੀ ਗੱਲ ਹੈ। ਇਸ ਪਹਿਲ ਸਦਕਾ ਯੂਨਾਈਟਡ ਸਿੱਖਜ਼ ਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਰੇਅਬਰਨ, ਮੈਲਬਰਨ ਵੱਲੋਂ ਪ੍ਰਿੰਸੀਪਲ ਗੈਰਾਰਡ ਬਰਾਡਫੁੱਟ ਤੇ ਅਧਿਆਪਕ ਮਾਈਕਲ ਬੱਕਲੇ ਦਾ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਨੇ ਸਦਾਚਾਰਕ ਸਾਂਝ ਤੇ ਮਨੁੱਖਤਾ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਬੱਚੇ ਮਨਸੇਜ ਸਿੰਘ ਨੂੰ ਵੀ ‘ਡਿਫੈਂਡਰ ਆਫ ਦ ਸਿੱਖ ਦਸਤਾਰ’ ਅਵਾਰਡ ਨਾਲ ਸਨਮਾਨਿਆ ਗਿਆ।

First Published: Thursday, 18 May 2017 4:20 PM

Related Stories

ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ
ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦਾ ਸੀਈਓ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਉਸ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ