ਰੂਸ ਦਾ ਟਰੰਪ ਦੀ ਮੱਦਦ ਬਾਰੇ ਵੱਡਾ ਬਿਆਨ!

By: Harsharan K | | Last Updated: Saturday, 8 July 2017 3:18 PM
ਰੂਸ ਦਾ ਟਰੰਪ ਦੀ ਮੱਦਦ ਬਾਰੇ ਵੱਡਾ ਬਿਆਨ!

ਹੈਮਬਰਗ: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਹਮ ਰੁਤਬਾ ਡੋਨਾਲਡ ਟਰੰਪ ਨੂੰ ਦੱਸਿਆ ਕਿ 2016  ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰੂਸ ਨੇ ਦਖ਼ਲ ਅੰਦਾਜ਼ੀ ਨਹੀਂ ਕੀਤੀ। ਦਰ ਅਸਲ ਪੁਤਿਨ ਤੇ ਟਰੰਪ ਦੀ ਜਿਸ ਗਰਮਜੋਸ਼ੀ ਨਾਲ ਮੁਲਾਕਾਤ ਹੋਈ ਹੈ ਉਸਨੇ ਫੇਰ ਦੋਵੇਂ ‘ਚ ਦੋਸਤੀ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਸ਼ਟਰਪਤੀ ਚੋਣਾਂ ਸਮੇਂ ਇਹ ਸ਼ੱਕ ਪੈਦਾ ਹੋਇਆ ਸੀ ਕਿ ਰੂਸ ਨੇ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਕੀਤੀ ਹੈ।

 
ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਕਥਿਤ ਭੂਮਿਕਾ ਦੀ ਜਾਂਚ ਐਫਬੀਆਈ ਕਰ ਰਹੀ ਹੈ। ਏਜੰਸੀ ਨੇ ਕਿਹਾ ਸੀ ਕਿ ਐਫਬੀਆਈ ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਵਿਚ ਰੂਸ ਦੀ ਭੂਮਿਕਾ ਦੀ ਜਾਂਚ ਕਰੇਗੀ।

 
ਓਬਾਮਾ ਪ੍ਰਸ਼ਾਸਨ ਨੇ ਰੂਸ ‘ਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਨੂੰ ਪ੍ਰਭਾਵਤ ਕਰਕੇ ਰਿਪਬਲਿਕਨ ਉਮੀਦਵਾਰ ਟਰੰਪ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਰੂਸ ‘ਤੇ ਡੈਮੋਕਰੇਟਿਕ ਪਾਰਟੀ ਦੇ ਕੰਪਿਊਟਰਸ ਹੈਕ ਕਰਨ ਅਤੇ ਹਿਲੇਰੀ ਕਲਿੰਟਨ ਦੇ ਈਮੇਲਸ ਲੀਕ ਕਰਨ ਦਾ ਵੀ ਇਲਜ਼ਾਮ ਹੈ। ਪਿਛਲੇ ਦਿਨੀਂ ਇਸ ਮਾਮਲੇ ਵਿਚ ਕਈ ਨਵੇਂ ਪਹਿਲੂ ਸਾਹਮਣੇ ਆਏ ਹਨ। ਇਹ ਇਲਜ਼ਾਮ ਵੀ ਲੱਗਾ ਕਿ ਟਰੰਪ ਦੀ ਚੋਣ ਟੀਮ ਦੇ ਕਈ ਮੈਂਬਰ ਰਾਸ਼ਟਰਪਤੀ ਚੋਣ ਦੇ ਸਮੇਂ ਪੁਤਿਨ ਪ੍ਰਸ਼ਾਸਨ ਦੇ ਲੋਕਾਂ ਅਤੇ ਰੂਸ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਸੀ।

First Published: Saturday, 8 July 2017 3:18 PM

Related Stories

ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ
ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ

ਹਾਂਗਕਾਂਗ: ਹਾਂਗਕਾਂਗ ਵਿੱਚ ਕੰਮ ਕਰ ਰਹੀਆਂ ਇੰਡੋਨੇਸ਼ੀਆ ਘਰੇਲੂ ਨੌਕਰਾਣੀਆਂ ਨੂੰ

ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ
ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ

ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਨੌਜਵਾਨ ਨਾਲ ਨਸਲੀ ਵਿੱਤਕਰਾ ਹੋਣ ਦਾ ਮਾਮਲਾ

ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?
ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?

ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ‘ਚ ਮਨੁੱਖਤਾ ਦੇ ਘਾਣ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ

ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ
ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ

ਵਸ਼ਿੰਗਟਨ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ

ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ
ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ

ਦਿੱਲੀ: ਟੈਕਸੀ ਵਿੱਚ ਸਵਾਰੀ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼ੀ ਇਕ ਪੰਜਾਬੀ ਟੈਕਸੀ

 ਭੈਣ ਨੂੰ ਬਚਾਉਣ ਦੀ ਵਜ੍ਹਾ ਇਹ ਕੁੜੀ ਉਸਦੀ ਵੀਡਿਉ ਲਾਈਵ ਕਰਦੀ ਰਹੀ..
ਭੈਣ ਨੂੰ ਬਚਾਉਣ ਦੀ ਵਜ੍ਹਾ ਇਹ ਕੁੜੀ ਉਸਦੀ ਵੀਡਿਉ ਲਾਈਵ ਕਰਦੀ ਰਹੀ..

ਕੈਲੇਫੋਰਨੀਆ— ਕੈਲੇਫੋਰਨੀਆ ਵਿਚ ਇੱਕ 18 ਸਾਲ ਦੀ ਕੁੜੀ ਨੇ ਕਾਰ ਡਰਾਈਵਿੰਗ ਕਰਦੇ

ਅਮਰੀਕਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ...
ਅਮਰੀਕਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ...

ਵਾਸ਼ਿੰਗਟਨ : ਅਮਰੀਕਾ ਨੇ ਐੱਚ1ਬੀ ਵੀਜ਼ਾ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦਾ ਐਲਾਨ

19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ
19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ

ਲੰਡਨ : ਬ੍ਰਿਟੇਨ ‘ਚ 19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਪਿੱਛੋਂ ਹੱਤਿਆ