ਅੱਤਵਾਦ ਖਿਲਾਫ਼ ਲੜਾਈ: ਅਮਰੀਕਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ

By: abpsanjha | | Last Updated: Friday, 16 June 2017 8:52 AM
ਅੱਤਵਾਦ ਖਿਲਾਫ਼ ਲੜਾਈ: ਅਮਰੀਕਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ

ਦੁਬਈ : ਕਤਰ-ਖਾੜੀ ਵਿਵਾਦ ਦਰਮਿਆਨ ਅਮਰੀਕਾ ਦਾ ਦੋਹਰਾ ਰਵੱਈਆ ਸਾਹਮਣੇ ਆਇਆ ਹੈ। ਅੱਤਵਾਦ ਮਸਲੇ ‘ਤੇ ਕਤਰ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਉਸ ਨੂੰ ਐੱਫ-15 ਲੜਾਕੂ ਜਹਾਜ਼ ਵੇਚਣ ਜਾ ਰਹੇ ਹਨ। ਇਸ ਦੇ ਲਈ ਦੋਨੋਂ ਦੇਸ਼ਾਂ ਨੇ 12 ਅਰਬ ਡਾਲਰ (ਕਰੀਬ 77 ਹਜ਼ਾਰ ਕਰੋੜ ਰੁਪਏ) ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ।

 

 

ਅੱਤਵਾਦ ਮਸਲੇ ‘ਤੇ ਹਾਲੀਆ ਸਾਊਦੀ ਅਰਬ ਸਮੇਤ ਕਈ ਖਾੜੀ ਦੇਸ਼ਾਂ ਨੇ ਕਤਰ ਨਾਲੋਂ ਸਬੰਧ ਤੋੜ ਲਏ ਸਨ। ਰਾਸ਼ਟਰਪਤੀ ਟਰੰਪ ਨੇ ਇਸੇ ਸ਼ੁੱਕਰਵਾਰ ਨੂੰ ਅੱਤਵਾਦ ਦੀ ਹਮਾਇਤ ਕਰਨ ਲਈ ਕਤਰ ਦੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਉਸ ਨੂੰ ਅੱਤਵਾਦ ਨੂੰ ਪਾਲਣ ਪੋਸਣ ਵਾਲਾ ਦੇਸ਼ ਕਰਾਰ ਦਿੱਤਾ ਸੀ। ਇਨ੍ਹਾਂ ਸਭ ਦੇ ਬਾਵਜੂਦ ਅਮਰੀਕਾ ਨੇ ਕਤਰ ਨਾਲ ਸਮਝੌਤਾ ਕੀਤਾ ਹੈ।

15_06_2017-aircraft

ਸੂਤਰਾਂ ਦੇ ਮੁਤਾਬਿਕ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਕਤਰ ਦੇ ਨੁਮਾਇੰਦਿਆਂ ਦਰਮਿਆਨ ਬੁੱਧਵਾਰ ਨੂੰ ਮੁਲਾਕਾਤ ਹੋਈ ਅਤੇ ਸੌਦੇ ਨੂੰ ਅੰਤਿਮ ਰੂਪ ਦਿੱਤਾ ਗਿਆ। ਬਲੂਮਬਰਗ ਨਿਊਜ਼ ਦੇ ਮੁਤਾਬਿਕ ਇਹ ਸਮਝੌਤਾ 36 ਲੜਾਕੂ ਜਹਾਜ਼ਾਂ ਲਈ ਕੀਤਾ ਗਿਆ ਹੈ।

 

ਪੈਂਟਾਗਨ ਨੇ ਈਮੇਲ ਬਿਆਨ ‘ਚ ਕਿਹਾ ਕਿ ਸਮਝੌਤੇ ਨਾਲ ਅਮਰੀਕਾ ਅਤੇ ਕਤਰ ਦਰਮਿਆਨ ਸੁਰੱਖਿਆ ਸਹਿਯੋਗ ਨੂੰ ਬੜ੍ਹਾਵਾ ਮਿਲੇਗਾ। ਮੈਟਿਸ ਅਤੇ ਕਤਰ ਦੇ ਰੱਖਿਆ ਮੰਤਰੀ ਕਾਲਿਦ ਅਲ ਅਤਿਆਹ ਦਰਮਿਆਨ ਮੌਜੂਦਾ ਖਾੜੀ ਵਿਵਾਦ ਨੂੰ ਖ਼ਤਮ ਕਰਨ ਅਤੇ ਆਈਐੱਸ ਖ਼ਿਲਾਫ਼ ਜਾਰੀ ਮੁਹਿੰਮ ਦੇ ਮੁੱਦੇ ‘ਤੇ ਵੀ ਚਰਚਾ ਹੋਈ। ਪਿਛਲੇ ਸਾਲ ਨਵੰਬਰ ‘ਚ ਅਮਰੀਕਾ ਨੇ ਕਤਰ ਨੂੰ 21.1 ਅਰਬ ਡਾਲਰ ‘ਚ 72 ਐੱਫ-15 ਕਿਊਏ ਜਹਾਜ਼ ਵੇਚੇ ਜਾਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਸੀ।

First Published: Friday, 16 June 2017 8:49 AM

Related Stories

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ