ਖਾੜੀ ਦੇਸ਼ਾਂ ਦੇ ਨਿਸ਼ਾਨੇ 'ਤੇ ਆਏ ਕਤਰ ਨਾਲ ਅਮਰੀਕਾ ਵੱਲੋਂ ਕਰਾਰ

By: ਏਬੀਪੀ ਸਾਂਝਾ | | Last Updated: Sunday, 16 July 2017 3:43 PM
ਖਾੜੀ ਦੇਸ਼ਾਂ ਦੇ ਨਿਸ਼ਾਨੇ 'ਤੇ ਆਏ ਕਤਰ ਨਾਲ ਅਮਰੀਕਾ ਵੱਲੋਂ ਕਰਾਰ

ਵਾਸ਼ਿੰਗਟਨ: ਮੁੱਖ ਖਾੜੀ ਦੇਸ਼ਾਂ ਨਾਲ ਸਬੰਧਾਂ ਦੀ ਤਲਖੀ ਝੱਲ ਰਹੇ ਕਤਰ ਨਾਲ ਅਮਰੀਕਾ ਨੇ ਅੱਤਵਾਦ ਦੇ ਆਰਥਿਕ ਸਮੱਰਥਨ ਖ਼ਿਲਾਫ਼ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਮਿਲ ਕੇ ਅੱਤਵਾਦ ਖ਼ਿਲਾਫ਼ ਕੰਮ ਕਰਨਗੇ। ਸਮਝੌਤੇ ‘ਤੇ ਦਸਤਖਤ ਦੋਹਾ ਦੀ ਯਾਤਰਾ ‘ਤੇ ਗਏ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਆਪਣੇ ਕਤਰ ਦੇ ਹਮਰੁਤਬਾ ਨਾਲ ਕੀਤੇ।

 

ਦੂਜੇ ਪਾਸੇ ਸਾਊਦੀ ਅਰਬ ਦੀ ਅਗਵਾਈ ਵਾਲੇ ਖਾੜੀ ਦੇਸ਼ਾਂ ਦੇ ਗੱਠਜੋੜ ਨੇ ਇਸ ਨੂੰ ਕਾਫ਼ੀ ਨਹੀਂ ਮੰਨਿਆ। ਉਨ੍ਹਾਂ ਕਿਹਾ ਹੈ ਕਿ ਖੇਤਰੀ ਚਿੰਤਾਵਾਂ ਲਈ ਕਤਰ ਦਾ ਉਨ੍ਹਾਂ ਦੀਆਂ 13 ਸੂਤਰੀ ਮੰਗਾਂ ਨੂੰ ਮੰਨਣਾ ਜ਼ਰੂਰੀ ਹੈ ਤਾਂ ਹੀ ਉਸ ਨਾਲ ਸਬੰਧ ਪੁਨਰ ਸੁਰਜੀਤ ਹੋ ਸਕਦੇ ਹਨ।

 

ਵਾਸ਼ਿੰਗਟਨ ‘ਚ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੀਥਰ ਨੌਏਰਟ ਨੇ ਕਿਹਾ ਕਿ ਇਸ ਸਮਝੌਤੇ ‘ਤੇ ਦੋਵੇਂ ਦੇਸ਼ ਮਿਲ ਕੇ ਅੱਗੇ ਵਧਣਗੇ। ਇਹ ਦੋਵਾਂ ਲਈ ਗੌਰਵ ਦੀ ਗੱਲ ਹੈ ਕਿ ਅਸੀਂ ਅੱਤਵਾਦ ਖ਼ਿਲਾਫ਼ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਜਿਨ੍ਹਾਂ ਚਾਰ ਖਾੜੀ ਦੇਸ਼ਾਂ ਨੇ ਕਤਰ ਨਾਲੋਂ ਸਬੰਧ ਤੋੜੇ ਹਨ ਉਹ ਵੀ ਸਾਡੇ ਨਾਲ ਆਉਣਗੇ ਤੇ ਅੱਤਵਾਦ ਦੇ ਖ਼ਾਤਮੇ ‘ਚ ਸਹਿਯੋਗ ਦੇਣਗੇ।

 

ਜ਼ਿਕਰਯੋਗ ਹੈ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਤੇ ਮਿਸਰ ਨੇ ਅੱਤਵਾਦ ਨੂੰ ਆਰਥਿਕ ਸਹਾਇਤਾ ਦੇਣ ਦਾ ਕਤਰ ‘ਤੇ ਇਲਜ਼ਾਮ ਲਾਉਂਦੇ ਹੋਏ ਉਸ ਨਾਲੋਂ ਸਬੰਧ ਤੋੜ ਲਏ ਹਨ।

First Published: Sunday, 16 July 2017 3:43 PM

Related Stories

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ