ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ

By: ਏਬੀਪੀ ਸਾਂਝਾ | | Last Updated: Friday, 26 May 2017 12:45 PM
ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ

ਦੁਬਈ: ਦੁਬਈ ਦੀ ਪੁਲਿਸ ਵਿੱਚ ਇਨਸਾਨ ਦੀ ਥਾਂ ਰੋਬੋਟ ਡਿਊਟੀ ਦੇਣਗੇ। ਇਨਸਾਨ ਦੀ ਥਾਂ ਰੋਬੋਟ ਦੇ ਡਿਊਟੀ ਦੇਣ ਦਾ ਅਭਿਆਸ ਪੂਰਾ ਹੋਣ ਤੋਂ ਬਾਅਦ ਕੁਝ ਰੋਬੋਟ ਹੁਣ ਬਕਾਇਦਾ ਡਿਊਟੀ ਕਰਨ ਲੱਗੇ ਹਨ। ਫ਼ਿਲਹਾਲ ਰੋਬੋਟ ਮਾਲਜ਼ ਤੇ ਸੈਲਾਨੀ ਥਾਵਾਂ ਉੱਤੇ ਗਸ਼ਤ ਉੱਤੇ ਲਾਏ ਗਏ ਹਨ।

 

ਲੋਕ ਅਪਰਾਧ ਦੀ ਸੂਚਨਾ ਇਨ੍ਹਾਂ ਰੋਬੋਟ ਨੂੰ ਦੇ ਸਕਦੇ ਹਨ। ਇਸ ਦਾ ਇਸਤੇਮਾਲ ਜ਼ੁਰਮਾਨਾ ਭਰਨ ਲਈ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰੋਬੋਟ ਦੀ ਛਾਤੀ ਉੱਤੇ ਟੱਚ ਸਕਰੀਨ ਲੱਗੀ ਹੋਈ ਹੈ ਜਿਸ ਰਾਹੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਹ ਰੋਬੋਟ ਡਾਟਾ ਵੀ ਇਕੱਠਾ ਕਰਨਗੇ ਜਿਸ ਨੂੰ ਟਰਾਂਸਪੋਰਟ ਤੇ ਟਰੈਫ਼ਿਕ ਵਿਭਾਗ ਨਾਲ ਸ਼ੇਅਰ ਕੀਤਾ ਜਾ ਸਕੇਗਾ।

 

ਦੁਬਈ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਲ 2030 ਤੱਕ ਪੁਲਿਸ ਵਿਭਾਗ ਵਿੱਚ 25 ਫ਼ੀਸਦੀ ਰੋਬੋਟ ਭਰਤੀ ਕਰ ਲਏ ਜਾਣ। ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਵੇਂ ਰੋਬੋਟ ਵਿਭਾਗ ਵਿੱਚ ਭਰਤੀ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਹ ਇਨਸਾਨਾਂ ਦੀ ਥਾਂ ਨਹੀਂ ਲੈ ਸਕਦੇ। ਦੁਬਈ ਪੁਲਿਸ ਦੇ ਸਮਰਾਟ ਸਰਵਿਸਜ਼ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਖ਼ਾਲਿਦ ਅੱਲ ਰਜ਼ੂਕੀ ਨੇ ਦੱਸਿਆ ਹੈ ਕਿ ਅਸੀਂ ਪੁਲਿਸ ਵਿੱਚ ਰੋਬੋਟ ਜ਼ਰੂਰ ਭਰਤੀ ਕਰ ਰਹੇ ਹਾਂ ਪਰ ਇਹ ਇਨਸਾਨ ਦੀ ਥਾਂ ਨਹੀਂ ਲੈ ਸਕਦਾ।

 

ਉਨ੍ਹਾਂ ਆਖਿਆ ਜਿਸ ਤਰੀਕੇ ਨਾਲ ਦੁਬਈ ਵਿੱਚ ਲੋਕਾਂ ਦੀ ਭੀੜ ਵਧਦੀ ਜਾ ਰਹੀ ਹੈ, ਉਸ ਨੂੰ ਦੇਖਦੇ ਹੋਏ ਰੋਬੋਟਾਂ ਤੋਂ ਕੰਮ ਲਿਆ ਜਾ ਰਿਹਾ ਹੈ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਦਿੱਕਤ ਨਾ ਪੇਸ਼ ਆਵੇ।”

First Published: Friday, 26 May 2017 12:45 PM

Related Stories

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!
ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!

ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ

ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ
ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ

ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ

ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 
ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 

ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ

ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!
ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ

ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ

ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ

ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ
ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ