ਅਮਰੀਕੀ ਫ਼ੌਜੀ ਵੱਲੋਂ ਸੱਦਾਮ ਹੂਸੈਨ ਬਾਰੇ ਹੈਰਾਨੀਜ਼ਨਕ ਖੁਲਾਸਾ!

By: abp sanjha | | Last Updated: Friday, 9 June 2017 1:24 PM
ਅਮਰੀਕੀ ਫ਼ੌਜੀ ਵੱਲੋਂ ਸੱਦਾਮ ਹੂਸੈਨ ਬਾਰੇ ਹੈਰਾਨੀਜ਼ਨਕ ਖੁਲਾਸਾ!

ਚੰਡੀਗੜ੍ਹ: ਸੱਦਾਮ ਹੁਸੈਨ ਦੀ ਸੁਰੱਖਿਆ ਵਿੱਚ ਲੱਗੇ 12 ਅਮਰੀਕਾ ਫ਼ੌਜੀਆਂ ਵਿੱਚੋਂ ਇੱਕ ਦੇ ਖ਼ੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਫ਼ੌਜੀ ਵਿੱਲ ਬਾਰਡੇਨਵਰਵ ਨੇ ਕਿਹਾ ਕਿ ਸੱਦਾਮ ਨੂੰ ਫਾਂਸੀ ਦੇਣ ਸਮੇਂ ਸਾਰੇ ਫ਼ੌਜੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਬਾਰਡੇਨਵਰਵ ਨੇ ਖ਼ੁਲਾਸਾ ਆਪਣੀ ਕਿਤਾਬ ‘ਦ ਪ੍ਰਿਜ਼ਨਰ ਇੰਨ ਹਿਜ਼ ਪੈਲੇਸ, ਹਿਜ਼ ਅਮੈਰਿਕਨਗਾਰਡਜ਼, ਐਂਡ ਵਹਾਟ ਹਿਸਟਰੀ ਲੈਫ਼ਟ ਅਨਸੈਡ’ ਵਿੱਚ ਕੀਤਾ। ਇਸ ਕਿਤਾਬ ਵਿੱਚ ਉਸ ਨੇ ਸੱਦਾਮ ਦੇ ਅਖੀਰਲੇ ਪਲਾਂ ਨੂੰ ਸਾਂਝਾ ਕੀਤਾ ਹੈ। ਵਿੱਲ ਬਾਰਡੇਨਵਰਵ ਸੱਦਾਮ ਹੁਸੈਨ ਦੀ ਸੁਰੱਖਿਆ ਵਿੱਚ ਰੱਖੇ ਗਏ ਸੁਪਰ ਟਰਵੇਲਵ ਅਮਰੀਕੀ ਫ਼ੌਜੀਆਂ ਦੀ ਟੀਮ ਦਾ ਹਿੱਸਾ ਸੀ।
ਬਾਰਡੇਨਵਰਵ ਮੰਨਦੇ ਹਨ ਕਿ ਜਦੋਂ ਉਨ੍ਹਾਂ ਸੱਦਾਮ ਨੂੰ ਫਾਂਸੀ ਦੇਣ ਵਾਲੇ ਲੋਕਾਂ ਦੇ ਹਵਾਲੇ ਕਰਨ ਵਾਲੇ ਸੀ ਤਾਂ ਸੱਦਾਮ ਦੀ ਸੁਰੱਖਿਆ ਵਿੱਚ ਲੱਗੇ ਸਾਰੇ ਫ਼ੌਜੀਆਂ ਦੀ ਅੱਖਾਂ ਵਿੱਚ ਹੰਝੂ ਸਨ। ਉਹ ਆਪਣੇ ਇੱਕ ਸਾਥੀ ਐਡਮ ਰੋਜਰਸਨ ਦੇ ਹਵਾਲੇ ਨਾਲ ਲਿਖਦੇ ਹਨ ਕਿ ਅਸੀਂ ਸੱਦਾਮ ਨੂੰ ਕਦੇ ਮਨੋਵਿਗਿਆਨਕ ਰੂਪ ਵਿੱਚ ਹਤਿਆਰੇ ਦੇ ਰੂਪ ਵਿੱਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਉਹ ਤਾਂ ਸੱਦਾਮ ਨੂੰ ਆਪਣੇ ਦਾਦਾ ਦੀ ਤਰ੍ਹਾਂ ਵੇਖਦੇ ਸਨ। ਸੱਦਾਮ ਉੱਤੇ ਆਪਣੇ 148 ਵਿਰੋਧੀਆਂ ਦੀ ਹੱਤਿਆ ਦਾ ਹੁਕਮ ਦੇਣ ਦੇ ਲਈ ਮੁਕੱਦਮਾ ਚਲਾਇਆ ਗਿਆ ਸੀ।
ਉਨ੍ਹਾਂ ਇਰਾਕੀ ਜੇਲ੍ਹ ਵਿੱਚ ਆਪਣੇ ਅਖੀਰਲੇ ਦਿਨ ਅਮਰੀਕੀ ਗਾਇਕਾ ਮੇਰੀ ਜੇ ਬਲਾਈਜਾ ਦੇ ਗਾਣਿਆਂ ਨੂੰ ਸੁਣਦੇ ਹੋਏ ਬਿਤਾਏ। ਉਹ ਆਪਣੀ ਐਕਸਾਈਜ਼ ਬਾਈਕ ਉੱਤੇ ਬੈਠਣਾ ਪਸੰਦ ਕਰਦੇ ਸਨ ਜਿਸ ਨੂੰ ਉਹ ਪੌਨੀ ਕਹਿ ਕੇ ਬੁਲਾਉਂਦੇ ਸੀ। ਉਨ੍ਹਾਂ ਨੂੰ ਮਿੱਠਾ ਖਾਣ ਦਾ ਸ਼ੌਕ ਸੀ ਤੇ ਉਹ ਹਮੇਸ਼ਾ ਮਫਿਨ ਖਾਣ ਲਈ ਉਤਾਵਲੇ ਰਹਿੰਦੇ ਸਨ।
ਬਾਰਡੇਨਵਰਵ ਲਿਖਦੇ ਹਨ ਕਿ ਆਪਣੇ ਅਖੀਰਲੇ ਦਿਨਾਂ ਵਿੱਚ ਸੱਦਾਮ ਦਾ ਉਨ੍ਹਾਂ ਲੋਕਾਂ ਦੇ ਪ੍ਰਤੀ ਵਿਵਹਾਰ ਬਹੁਤ ਸਲੀਕੇ ਵਾਲਾ ਸੀ। ਉਹ ਇਹ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਉਹ ਆਪਣੇ ਜ਼ਮਾਨੇ ਵਿੱਚ ਬਹੁਤ ਕਰੂਰ ਸ਼ਾਸਕ ਹੋਇਆ ਕਰਦੇ ਸਨ।
First Published: Friday, 9 June 2017 1:24 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ