ਸਾਊਦੀ ਪ੍ਰਿੰਸਾਂ ਦੀ ਲੜਾਈ ਪੁੱਜੀ ਦੁਬਈ!

By: Harsharan K | | Last Updated: Friday, 10 November 2017 10:21 AM
ਸਾਊਦੀ ਪ੍ਰਿੰਸਾਂ ਦੀ ਲੜਾਈ ਪੁੱਜੀ ਦੁਬਈ!

ਦੁਬਈ: ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਯੂਏਈ ਤੱਕ ਪਹੁੰਚ ਗਈ ਹੈ। ਯੂਏਈ ਦੇ ਕੇਂਦਰੀ ਬੈਂਕ ਨੇ ਸਾਰੀਆਂ ਬੈਂਕਾਂ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ 19 ਸਾਊਦੀ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ। ਇਨ੍ਹਾਂ ‘ਚ ਖਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਤੇ ਨੈਸ਼ਨਲ ਗਾਰਡ ਦੇ ਪ੍ਰਮੁੱਖ ਤੋਂ ਬਰਖ਼ਾਸਤ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਵੀ ਸ਼ਾਮਿਲ ਹਨ। ਹੁਣ ਦੁਬਈ ‘ਚ ਇਨ੍ਹਾਂ ਸਾਰਿਆਂ ਦੇ ਬੈਂਕ ਖਾਤੇ ਜ਼ਬਤ ਹੋ ਸਕਦੇ ਹਨ।

 

 
ਯੂਏਈ ਦੇ ਅਧਿਕਾਰੀਆਂ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੇ ਜਾਣ ਦਾ ਕਾਰਨ ਨਹੀਂ ਦੱਸਿਆ। ਮੰਨਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਇਸ਼ਾਰੇ ‘ਤੇ ਅਜਿਹਾ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ਜਾਂਚ ਦੌਰਾਨ ਪਤਾ ਲੱਗੇ ਅਰਬਾਂ ਡਾਲਰ ਦੇ ਕਾਲੇ ਧਨ ਨੂੰ ਬਰਾਮਦ ਕਰਨਾ ਚਾਹੁੰਦਾ ਹੈ। ਉੱਥੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਤਹਿਤ ਕਰੀਬ 1700  ਬੈਂਕ ਖਾਤੇ ਜ਼ਬਤ ਕੀਤੇ ਗਏ ਹਨ। ਯੂਏਈ ਖ਼ਾਸ ਕਰਕੇ ਉੱਥੋਂ ਦੇ ਪ੍ਰਮੁੱਖ ਬਿਜ਼ਨਸ ਸੈਂਟਰ ਦੁਬਈ ‘ਚ ਧਨੀ ਸਾਊਦੀ ਲੋਕ ਪੈਸਾ ਰੱਖਦੇ ਹਨ। ਦੁਬਈ ‘ਚ ਬੈਂਕ ਖਾਤਿਆਂ ਤੋਂ ਇਲਾਵਾ ਉਨ੍ਹਾਂ ਦੇ ਲਗਜ਼ਰੀ ਅਪਾਰਟਮੈਂਟ ਤੇ ਕੋਠੀਆਂ ਹਨ। ਉਨ੍ਹਾਂ ਉੱਥੋਂ ਦੇ ਸ਼ੇਅਰ ਬਾਜ਼ਾਰ ‘ਚ ਵੀ ਨਿਵੇਸ਼ ਕੀਤੇ ਹਨ।

 

 

 

 
ਰਿਆਧ ਉਦਯੋਗ ਸੰਘ ਦੇ ਅਧਿਕਾਰੀ ਦਾ ਮੰਨਣਾ ਹੈ ਕਿ ਬਹੁਤ ਵੱਡੀ ਧਨਰਾਸ਼ੀ ਦਾਅ ‘ਤੇ ਹੋ ਸਕਦੀ ਹੈ। ਸਾਊਦੀ ਅਰਬ ‘ਚ ਭਿ੫ਸ਼ਟਾਚਾਰ ਕਾਰਨ 800 ਅਰਬ ਡਾਲਰ ਦੇ ਸਰਕਾਰੀ ਮਾਲੀਆ ਨੂੰ ਚੂਨਾ ਲਗਾਏ ਜਾਣ ਦਾ ਅਨੁਮਾਨ ਹੈ। ਜ਼ਿਆਦਾਤਰ ਕਾਲਾ ਧਨ ਸਵਿਟਜ਼ਰਲੈਂਡ ਤੇ ਬਰਤਾਨੀਆ ਸਮੇਤ ਵਿਦੇਸ਼ ‘ਚ ਜਮ੍ਹਾ ਹੈ।  ਜ਼ਿਕਰਯੋਗ ਹੈ ਕਿ ਸਾਊਦੀ ਅਰਬ ‘ਚ ਪਿਛਲੇ ਦਿਨੀਂ 11 ਪ੍ਰਿੰਸ ਸਮੇਤ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਤੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ।

First Published: Friday, 10 November 2017 10:21 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ