59 ਅੱਤਵਾਦੀਆਂ ਦੇ ਨਾਵਾਂ ਦੀ ਲਿਸਟ ਜਾਰੀ

By: ਏਬੀਪੀ ਸਾਂਝਾ | | Last Updated: Friday, 9 June 2017 3:52 PM
59 ਅੱਤਵਾਦੀਆਂ ਦੇ ਨਾਵਾਂ ਦੀ ਲਿਸਟ ਜਾਰੀ

ਰਿਆਧ: ਦੋਹਾ ਨਾਲ ਆਪਣੇ ਰਿਸ਼ਤੇ ਤੋੜਨ ਵਾਲੇ ਸਾਉਦੀ ਅਰਬ ਤੇ ਉਸ ਦੇ ਸਹਿਯੋਗੀਆਂ ਨੇ ‘ਦਹਿਸ਼ਤਵਾਦ’ ਦੇ ਸਿਲਸਿਲੇ ਵਿੱਚ ਕਤਰ ਨਾਲ ਜੁੜੇ ਵਿਅਕਤੀਆਂ ਤੇ ਸੰਸਥਾਵਾਂ ਦੀ ਲਿਸਟ ਜਾਰੀ ਕੀਤੀ ਹੈ। ਸਾਉਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਤੇ ਮਿਸ਼ਰ ਨੇ ਬਿਆਨ ਵਿੱਚ ਆਖਿਆ ਹੈ ਕਿ ਸੂਚੀ ਕਤਰ ਨਾਲ ਜੁੜੀ ਹੈ। ਇਹ ਕਤਰ ਦੀਆਂ ਨੀਤੀਆਂ ਦੇ ਦੋਹਰੇਪਣ ਦੇ ਸੰਕੇਤ ਦੇਣ ਵਾਲੇ ਸ਼ੱਕੀ ਏਜੰਡੇ ਨੂੰ ਦਰਸਾਉਂਦੀ ਹੈ।

 

ਸਾਉਦੀ ਅਰਬ ਦਾ ਕਹਿਣਾ ਹੈ ਕਿ ਇਹ ਲਿਸਟ ਦਰਸਾਉਂਦੀ ਹੈ ਕਿ ਕਤਰ ਇੱਕ ਪਾਸੇ ਤਾਂ ਦਹਿਸ਼ਤਵਾਦ ਖ਼ਿਲਾਫ਼ ਲੜਾਈ ਦਾ ਐਲਾਨ ਕਰਦਾ ਹੈ। ਦੂਜੇ ਪਾਸੇ ਦਹਿਸ਼ਤਗਰਦ ਸੰਗਠਨਾਂ ਨੂੰ ਪੈਸੇ ਦਿੰਦਾ ਤੇ ਮਦਦ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਘੱਟੋ-ਘੱਟ ਦੋ ਅਜਿਹੇ ਨਾਮ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਦਹਿਸ਼ਤਵਾਦ ਨੂੰ ਫੰਡਿਗ ਕਰਨ ਵਾਲੇ ਕੌਮਾਂਤਰੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ।

 

ਇਹ ਨਾਮ ਹਨ ਸ਼ਾਦ ਅੱਲ ਕਾਬੀ ਤੇ ਅਬਦ ਅੱਲ ਲਤੀਫ਼ ਅੱਲ ਕਵਾਰੀ ਹੈ। ਇਨ੍ਹਾਂ ਦੋਹਾਂ ਦਾ ਨਾਮ ਸ਼ੁੱਕਰਵਾਰ ਨੂੰ ਸਾਉਦੀ ਅਰਬ ਤੇ ਇਸ ਦੇ ਤਿੰਨ ਸਹਿਯੋਗੀਆਂ ਵੱਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਚਾਰ ਦੇਸ਼ ਆਪਣੀ ਦਹਿਸ਼ਤਵਾਦ ਦੀ ਸੂਚੀ ਵਿੱਚ 59 ਵਿਅਕਤੀਆਂ ਤੇ 12 ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਪੁਸ਼ਟੀ ਕੀਤੀ ਉਹ ਅਜਿਹੇ ਵਿਅਕਤੀਆਂ ਤੇ ਸਮੂਹਾਂ ਉੱਤੇ ਕਾਰਵਾਈ ਵਿੱਚ ਨਰਮੀ ਨਹੀਂ ਵਰਤਣਗੇ।

First Published: Friday, 9 June 2017 3:52 PM

Related Stories

ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ
ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦਾ ਸੀਈਓ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਉਸ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ