'ਸੁਪਰ ਧਰਤੀ' ਲੱਭ ਲਈ ਵਿਗਿਆਨੀਆਂ ਨੇ..

By: abp sanjha | | Last Updated: Friday, 21 April 2017 10:00 AM
'ਸੁਪਰ ਧਰਤੀ' ਲੱਭ ਲਈ ਵਿਗਿਆਨੀਆਂ ਨੇ..

ਲੰਡਨ : ਖਗੋਲ ਵਿਗਿਆਨੀਆਂ ਨੇ ਧਰਤੀ ਵਰਗਾ ਨਵਾਂ ਗ੍ਰਹਿ ਖੋਜਿਆ ਹੈ। ਇਸ ‘ਸੁਪਰ ਅਰਥ’ ‘ਤੇ ਪਾਣੀ ਤਰਲ ਰੂਪ ‘ਚ ਹੋ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਇਹ ਸਾਡੇ ਸੌਰ ਮੰਡਲ ਤੋਂ ਪਰੇ ਜੀਵਨ ਦੇ ਮੁਤਾਬਿਕ ਸਥਾਨ ਹੋ ਸਕਦਾ ਹੈ।

 

 

ਖਗੋਲੀ ਮਾਹਿਰਾਂ ਦੀ ਆਲਮੀ ਟੀਮ ਨੇ ਚਿੱਲੀ ਦੇ ਲਾ ਸਿਲਾ ‘ਚ ਸਥਿਤ ਯੂਰਪੀ ਸਦਰਨ ਆਬਜ਼ਰਵੇਟਰੀ ਅਤੇ ਪੂਰੀ ਦੁਨੀਆ ‘ਚ ਲੱਗੀਆਂ ਦੂਜੀਆਂ ਦੂਰਬੀਨਾਂ ਦੀ ਮਦਦ ਨਾਲ ਨਵੇਂ ਗ੍ਰਹਿ ਦੀ ਖੋਜ ਕੀਤੀ ਹੈ। ਐੱਲਐੱਚਐੱਸ 1140ਬੀ ਨਾਮਕ ਇਹ ਗ੍ਰਹਿ ਐੱਲਐੱਚਐੱਸ 1140 ਤਾਰੇ ਦੀ ਪਰਿਕਰਮਾ ਕਰਦਾ ਹੈ। ਇਹ ਆਕਾਰ ‘ਚ ਸਾਡੀ ਧਰਤੀ ਤੋਂ 1.4 ਗੁਣਾ ਵੱਧ ਵੱਡਾ ਹੈ ਅਤੇ ਇਸ ‘ਤੇ ਵਾਯੂਮੰਡਲ ਵੀ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਦਾ ਦ੫ਵਮਾਨ ਧਰਤੀ ਤੋਂ 6.6 ਗੁਣਾ ਵੱਧ ਹੈ।

 

 

 

ਖੋਜਕਾਰੀਆਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ‘ਤੇ ਵਾਯੂਮੰਡਲ ਸਬੰਧੀ ਹਾਲਾਤ ਅਤੇ ਆਪਣੇ ਤਾਰੇ ਤੋਂ ਦੂਰੀ ਇਸ ਨੂੰ ਜੀਵਨ ਮੁਤਾਬਿਕ ਸਥਾਨ ਬਣਾ ਸਕਦੀ ਹੈ। ਇਸ ਗ੍ਰਹਿ ਦੀ ਸਤਹਿ ਦਾ ਤਾਪਮਾਨ ਇਸ ਤਰ੍ਹਾਂ ਦਾ ਹੈ ਜਿਸ ਨਾਲ ਪਾਣੀ ਤਰਲ, ਠੋਸ ਤੇ ਗੈਸ ਦੇ ਰੂਪ ‘ਚ ਹੋ ਸਕਦਾ ਹੈ। ਹਾਲਾਂਕਿ ਗ੍ਰਹਿ ‘ਤੇ ਪਾਣੀ ਦੀ ਮੌਜੂਦਗੀ ਇਥੋਂ ਦੇ ਵਾਯੂਮੰਡਲ ਦੇ ਸੰਯੋਜਨ ਅਤੇ ਧਰਤੀ ਦੀ ਤਰ੍ਹਾਂ ਚੁੰਬਕੀ ਖੇਤਰ ਸਮੇਤ ਦੂਜੇ ਕਾਰਕਾਂ ‘ਤੇ ਨਿਰਭਰ ਕਰਦੀ ਹੈ। ਅਮਰੀਕਾ ‘ਚ ਖਗੋਲ ਭੌਤਿਕੀ ਦੇ ਹਾਰਵਰਡ ਸਿਮਥਸੋਨੀਅਨ ਸੈਂਟਰ ਦੇ ਵਿਗਿਆਨਕ ਜੇਸਨ ਦਿਟਮੈਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ‘ਚ ਇਹ ਸਭ ਤੋਂ ਵੱਧ ਰੋਮਾਂਚਕ ਖੋਜ ਹੈ।

 

 

ਧਰਤੀ ਦੀ ਤਰ੍ਹਾਂ ਪੈਂਦੀ ਹੈ ਰੋਸ਼ਨੀ ਖੋਜਕਾਰੀਆਂ ਮੁਤਾਬਿਕ ਐੱਲਐੱਚਐੱਸ 1140ਬੀ ਗ੍ਰਹਿ ਜਿਸ ਤਾਰੇ ਦੀ ਪਰਿਕਰਮਾ ਕਰਦਾ ਹੈ। ਉਹ ਸਾਡੀ ਆਕਾਸ਼ ਗੰਗਾ ਦੇ ਤਾਰਿਆਂ ਵਰਗਾ ਹੀ ਹੈ। ਹਾਲਾਂਕਿ ਐੱਲਐੱਚਐੱਸ 1140 ਸੂਰਜ ਦੀ ਤੁਲਨਾ ‘ਚ ਕਾਫ਼ੀ ਛੋਟਾ ਅਤੇ ਠੰਡਾ ਹੈ। ਧਰਤੀ ਤੋਂ ਸੂਰਜ ਦੀ ਦੂਰੀ ਦੀ ਤੁਲਨਾ ‘ਚ ਐੱਲਐੱਚਐੱਸ 1140ਬੀ ਆਪਣੇ ਤਾਰੇ ਤੋਂ 10 ਗੁਣਾ ਵੱਧ ਨੇੜੇ ਹੈ। ਇਸ ‘ਤੇ ਵੀ ਧਰਤੀ ਦੀ ਤਰ੍ਹਾਂ ਆਪਣੇ ਤਾਰੇ ਦੀ ਅੱਧੀ ਰੋਸ਼ਨੀ ਪੈਂਦੀ ਹੈ।

First Published: Friday, 21 April 2017 10:00 AM

Related Stories

ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ
ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ

ਨਿਊਯਾਰਕ: ਅਮਰੀਕਾ ਨੇ ਨਾਰਥ ਕੋਰੀਆ ਦੇ ਉੱਥੋਂ ਇੱਕ ਵਾਰ ਫਿਰ ਜੰਗੀ ਜਹਾਜ਼ ਉਡਾ ਕੇ

ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ
ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਵੱਲੋਂ

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ