'ਸੁਪਰ ਧਰਤੀ' ਲੱਭ ਲਈ ਵਿਗਿਆਨੀਆਂ ਨੇ..

By: abp sanjha | | Last Updated: Friday, 21 April 2017 10:00 AM
'ਸੁਪਰ ਧਰਤੀ' ਲੱਭ ਲਈ ਵਿਗਿਆਨੀਆਂ ਨੇ..

ਲੰਡਨ : ਖਗੋਲ ਵਿਗਿਆਨੀਆਂ ਨੇ ਧਰਤੀ ਵਰਗਾ ਨਵਾਂ ਗ੍ਰਹਿ ਖੋਜਿਆ ਹੈ। ਇਸ ‘ਸੁਪਰ ਅਰਥ’ ‘ਤੇ ਪਾਣੀ ਤਰਲ ਰੂਪ ‘ਚ ਹੋ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਇਹ ਸਾਡੇ ਸੌਰ ਮੰਡਲ ਤੋਂ ਪਰੇ ਜੀਵਨ ਦੇ ਮੁਤਾਬਿਕ ਸਥਾਨ ਹੋ ਸਕਦਾ ਹੈ।

 

 

ਖਗੋਲੀ ਮਾਹਿਰਾਂ ਦੀ ਆਲਮੀ ਟੀਮ ਨੇ ਚਿੱਲੀ ਦੇ ਲਾ ਸਿਲਾ ‘ਚ ਸਥਿਤ ਯੂਰਪੀ ਸਦਰਨ ਆਬਜ਼ਰਵੇਟਰੀ ਅਤੇ ਪੂਰੀ ਦੁਨੀਆ ‘ਚ ਲੱਗੀਆਂ ਦੂਜੀਆਂ ਦੂਰਬੀਨਾਂ ਦੀ ਮਦਦ ਨਾਲ ਨਵੇਂ ਗ੍ਰਹਿ ਦੀ ਖੋਜ ਕੀਤੀ ਹੈ। ਐੱਲਐੱਚਐੱਸ 1140ਬੀ ਨਾਮਕ ਇਹ ਗ੍ਰਹਿ ਐੱਲਐੱਚਐੱਸ 1140 ਤਾਰੇ ਦੀ ਪਰਿਕਰਮਾ ਕਰਦਾ ਹੈ। ਇਹ ਆਕਾਰ ‘ਚ ਸਾਡੀ ਧਰਤੀ ਤੋਂ 1.4 ਗੁਣਾ ਵੱਧ ਵੱਡਾ ਹੈ ਅਤੇ ਇਸ ‘ਤੇ ਵਾਯੂਮੰਡਲ ਵੀ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਦਾ ਦ੫ਵਮਾਨ ਧਰਤੀ ਤੋਂ 6.6 ਗੁਣਾ ਵੱਧ ਹੈ।

 

 

 

ਖੋਜਕਾਰੀਆਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ‘ਤੇ ਵਾਯੂਮੰਡਲ ਸਬੰਧੀ ਹਾਲਾਤ ਅਤੇ ਆਪਣੇ ਤਾਰੇ ਤੋਂ ਦੂਰੀ ਇਸ ਨੂੰ ਜੀਵਨ ਮੁਤਾਬਿਕ ਸਥਾਨ ਬਣਾ ਸਕਦੀ ਹੈ। ਇਸ ਗ੍ਰਹਿ ਦੀ ਸਤਹਿ ਦਾ ਤਾਪਮਾਨ ਇਸ ਤਰ੍ਹਾਂ ਦਾ ਹੈ ਜਿਸ ਨਾਲ ਪਾਣੀ ਤਰਲ, ਠੋਸ ਤੇ ਗੈਸ ਦੇ ਰੂਪ ‘ਚ ਹੋ ਸਕਦਾ ਹੈ। ਹਾਲਾਂਕਿ ਗ੍ਰਹਿ ‘ਤੇ ਪਾਣੀ ਦੀ ਮੌਜੂਦਗੀ ਇਥੋਂ ਦੇ ਵਾਯੂਮੰਡਲ ਦੇ ਸੰਯੋਜਨ ਅਤੇ ਧਰਤੀ ਦੀ ਤਰ੍ਹਾਂ ਚੁੰਬਕੀ ਖੇਤਰ ਸਮੇਤ ਦੂਜੇ ਕਾਰਕਾਂ ‘ਤੇ ਨਿਰਭਰ ਕਰਦੀ ਹੈ। ਅਮਰੀਕਾ ‘ਚ ਖਗੋਲ ਭੌਤਿਕੀ ਦੇ ਹਾਰਵਰਡ ਸਿਮਥਸੋਨੀਅਨ ਸੈਂਟਰ ਦੇ ਵਿਗਿਆਨਕ ਜੇਸਨ ਦਿਟਮੈਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ‘ਚ ਇਹ ਸਭ ਤੋਂ ਵੱਧ ਰੋਮਾਂਚਕ ਖੋਜ ਹੈ।

 

 

ਧਰਤੀ ਦੀ ਤਰ੍ਹਾਂ ਪੈਂਦੀ ਹੈ ਰੋਸ਼ਨੀ ਖੋਜਕਾਰੀਆਂ ਮੁਤਾਬਿਕ ਐੱਲਐੱਚਐੱਸ 1140ਬੀ ਗ੍ਰਹਿ ਜਿਸ ਤਾਰੇ ਦੀ ਪਰਿਕਰਮਾ ਕਰਦਾ ਹੈ। ਉਹ ਸਾਡੀ ਆਕਾਸ਼ ਗੰਗਾ ਦੇ ਤਾਰਿਆਂ ਵਰਗਾ ਹੀ ਹੈ। ਹਾਲਾਂਕਿ ਐੱਲਐੱਚਐੱਸ 1140 ਸੂਰਜ ਦੀ ਤੁਲਨਾ ‘ਚ ਕਾਫ਼ੀ ਛੋਟਾ ਅਤੇ ਠੰਡਾ ਹੈ। ਧਰਤੀ ਤੋਂ ਸੂਰਜ ਦੀ ਦੂਰੀ ਦੀ ਤੁਲਨਾ ‘ਚ ਐੱਲਐੱਚਐੱਸ 1140ਬੀ ਆਪਣੇ ਤਾਰੇ ਤੋਂ 10 ਗੁਣਾ ਵੱਧ ਨੇੜੇ ਹੈ। ਇਸ ‘ਤੇ ਵੀ ਧਰਤੀ ਦੀ ਤਰ੍ਹਾਂ ਆਪਣੇ ਤਾਰੇ ਦੀ ਅੱਧੀ ਰੋਸ਼ਨੀ ਪੈਂਦੀ ਹੈ।

First Published: Friday, 21 April 2017 10:00 AM

Related Stories

ਲੰਡਨ 'ਚ ਜਸਵੀਰ ਨੇ ਗੱਡੇ ਝੰਡੇ, ਰਾਜਕੁਮਾਰ ਵਿਲੀਅਮ ਨੇ ਕੀਤਾ ਸਨਮਾਨਿਤ
ਲੰਡਨ 'ਚ ਜਸਵੀਰ ਨੇ ਗੱਡੇ ਝੰਡੇ, ਰਾਜਕੁਮਾਰ ਵਿਲੀਅਮ ਨੇ ਕੀਤਾ ਸਨਮਾਨਿਤ

ਲੰਡਨ  : ਇਕ ਬ੍ਰਿਟਿਸ਼ ਸਿੱਖ ਬੈਰਿਸਟਰ ਨੂੰ ਲੰਡਨ ਦੇ ਬਕਿੰਘਮ ਪੈਲੇਸ ‘ਚ

ਵੱਡਾ ਕਮਾਲ: ਬਣਾਉਟੀ ਕੁੱਖ 'ਚੋਂ ਜਨਮ ਲੈਣਗੇ ਬੱਚੇ
ਵੱਡਾ ਕਮਾਲ: ਬਣਾਉਟੀ ਕੁੱਖ 'ਚੋਂ ਜਨਮ ਲੈਣਗੇ ਬੱਚੇ

ਚੰਡੀਗੜ੍ਹ : ਪੂਰੀ ਦੁਨੀਆ ‘ਚ ਹਰ ਸਾਲ 1.5 ਕਰੋੜ ਬੱਚਿਆਂ ਦਾ ਜਨਮ ਉਨ੍ਹਾਂ ਦੇ ਨਿਯਤ

ਜੰਗ ਦਾ ਖਤਰਾ, ਅਮਰੀਕਾ ਵੱਲੋਂ ਐਂਟੀ ਮਿਸਾਈਲ ਸਿਸਟਮ ਤਾਇਨਾਤ
ਜੰਗ ਦਾ ਖਤਰਾ, ਅਮਰੀਕਾ ਵੱਲੋਂ ਐਂਟੀ ਮਿਸਾਈਲ ਸਿਸਟਮ ਤਾਇਨਾਤ

ਵਾਸ਼ਿੰਗਟਨ: ਅਮਰੀਕਾ ਨੇ ਸਾਊਥ ਕੋਰੀਆ ਵਿੱਚ ਐਂਟੀ ਬਲਾਸਟਿਕ ਮਿਸਾਈਲ ਸਿਸਟਮ

ਅਮਰੀਕਾ 'ਚ ਭਾਰਤੀ ਅੜਿੱਕੇ, ਹੋ ਸਕਦੀ 20 ਸਾਲ ਕੈਦ
ਅਮਰੀਕਾ 'ਚ ਭਾਰਤੀ ਅੜਿੱਕੇ, ਹੋ ਸਕਦੀ 20 ਸਾਲ ਕੈਦ

ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਨੂੰ ਇਨਸਾਈਡਰ ਟ੍ਰੇਡਿੰਗ ਦੇ ਇਲਜ਼ਾਮ ਵਿੱਚ

ਸ਼ਰਮਨਾਕ: ਜਿੱਥੇ ਦੋ ਲੱਖ ਮਰਦ ਇੱਕੋ ਵੇਲੇ ਰੇਪ ਕਰਦੇ !
ਸ਼ਰਮਨਾਕ: ਜਿੱਥੇ ਦੋ ਲੱਖ ਮਰਦ ਇੱਕੋ ਵੇਲੇ ਰੇਪ ਕਰਦੇ !

ਨਵੀਂ ਦਿੱਲੀ: ਬਿਉਲੈਕਸ ਐਡਵਾਈਸ ਨਾਮ ਦਾ ਇੱਕ ਫੇਸਬੁੱਕ ਗਰੁੱਪ ਮਈ ਵਿੱਚ ਸ਼ੁਰੂ

ਚੀਨ ਨੇ ਦੋਹਰੀ ਰਣਨੀਤੀ: ਭਾਰਤ ਨੂੰ ਰੋਕ ਖੁਦ ਬਣਾਇਆ ਏਅਰ ਕਰਾਫਟ ਕਰੀਅਰ
ਚੀਨ ਨੇ ਦੋਹਰੀ ਰਣਨੀਤੀ: ਭਾਰਤ ਨੂੰ ਰੋਕ ਖੁਦ ਬਣਾਇਆ ਏਅਰ ਕਰਾਫਟ ਕਰੀਅਰ

ਨਵੀਂ ਦਿੱਲੀ: ਚੀਨ ਨੇ 70 ਹਜ਼ਾਰ ਟਨ ਵਜ਼ਨ ਦਾ ਆਪਣਾ ਪਹਿਲਾ ਸਵਦੇਸ਼ੀ ਏਅਰ ਕਰਾਫਟ ਕਰੀਅਰ

ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ...
ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ...

ਦੁਬਈ  : ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਜਾਇਜ਼ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ

ਪਾਕਿਸਤਾਨ ਹਿੰਦੂ ਭਾਈਚਾਰੇ 'ਤੇ ਮਿਹਰਬਾਨ
ਪਾਕਿਸਤਾਨ ਹਿੰਦੂ ਭਾਈਚਾਰੇ 'ਤੇ ਮਿਹਰਬਾਨ

ਪੇਸ਼ਾਵਰ: ਪਾਕਿਸਤਾਨ ਦੀ ਇੱਕ ਅਦਾਲਤ ਨੇ ਐਬਟਾਬਾਦ ਜ਼ਿਲ੍ਹੇ ਦੇ ਇੱਕ ਸ਼ਿਵ ਮੰਦਰ ਵਿੱਚ

'ਮੋਦੀ ਨਹੀਂ ਚਾਹੁੰਦੇ ਪਾਕਿਸਤਾਨ ਨਾਲ ਸ਼ਾਂਤੀ'
'ਮੋਦੀ ਨਹੀਂ ਚਾਹੁੰਦੇ ਪਾਕਿਸਤਾਨ ਨਾਲ ਸ਼ਾਂਤੀ'

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਪਰਵੇਜ਼ ਮੁਸ਼ੱਰਫ ਮੁਤਾਬਕ ਭਾਰਤ ਦੇ

ਅਮਰੀਕਾ ਦੀ ਵੀਜ਼ਾ ਸਖ਼ਤੀ ਨੇ ਵਧਾਇਆ ਭਾਰਤ ਦਾ ਫਿਕਰ
ਅਮਰੀਕਾ ਦੀ ਵੀਜ਼ਾ ਸਖ਼ਤੀ ਨੇ ਵਧਾਇਆ ਭਾਰਤ ਦਾ ਫਿਕਰ

ਵਾਸ਼ਿੰਗਟਨ: ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਸੀਆਈਏ ਅਰਵਿੰਦ ਸੁਬਰਾਮਨੀਅਨ ਨੇ