ਬੰਗਲਾਦੇਸ਼ 'ਚ ਹਿੰਦੂ ਬਸਤੀ 'ਤੇ ਹਮਲਾ, 30 ਘਰ ਸਾੜੇ ਗਏ

By: ਏਬੀਪੀ ਸਾਂਝਾ | | Last Updated: Sunday, 12 November 2017 9:22 AM
ਬੰਗਲਾਦੇਸ਼ 'ਚ ਹਿੰਦੂ ਬਸਤੀ 'ਤੇ ਹਮਲਾ, 30 ਘਰ ਸਾੜੇ ਗਏ

ਢਾਕਾ  :ਫੇਸਬੁੱਕ ‘ਤੇ ਧਾਰਮਿਕ ਮਾਮਲੇ ਦੀ ਇਤਰਾਜ਼ਯੋਗ ਟਿੱਪਣੀ ਪੋਸਟ ਹੋਣ ਦੀ ਚਰਚਾ ਦਰਮਿਆਨ ਬੰਗਲਾਦੇਸ਼ ‘ਚ ਘੱਟ ਗਿਣਤੀ ਹਿੰਦੂਆਂ ਦੇ 30 ਘਰ ਸਾੜ ਦਿੱਤੇ ਗਏ। ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ‘ਚ ਹਿੰਸਾ ‘ਚ ਉਤਾਰੂ ਭੀੜ ਨੂੰ ਖਿੰਡਾਉਣ ਲਈ ਕੀਤੀ ਗਈ ਪੁਲਿਸ ਫਾਇਰਿੰਗ ‘ਚ ਇਕ ਦੰਗਾਈ ਦੇ ਮਾਰੇ ਜਾਣ ਦੀ ਸੂੁਚਨਾ ਹੈ। ਘਟਨਾ ਢਾਕਾ ਤੋਂ ਕਰੀਬ ਤਿੰਨ ਸੌ ਕਿਲੋਮੀਟਰ ਦੂਰ ਸਥਿਤ ਰੰਗਪੁਰ ਜ਼ਿਲ੍ਹੇ ਦੇ ਠਾਕੁਰਪਾੜਾ ਪਿੰਡ ਦੀ ਹੈ।

 

ਜਾਣਕਾਰੀ ਮੁਤਾਬਿਕ ਮਾਹੌਲ ਪਿੰਡ ਦੇ ਇਕ ਹਿੰਦੂ ਨੌਜਵਾਨ ਵੱਲੋਂ ਫੇਸਬੁੱਕ ‘ਤੇ ਇਤਰਾਜ਼ਯੋਗ ਟਿੱਪਣੀ ਪੋਸਟ ਕਰਨ ਦੀ ਚਰਚਾ ਨਾਲ ਗਰਮਾਇਆ। ਇਸ ਦੇ ਬਾਅਦ ਭੜਕੀ ਭੀੜ ਹਿੰਦੂ ਫਿਰਕੇ ਦੇ ਮੁਹੱਲੇ ਵੱਲ ਆਈ ਅਤੇ ਸਾੜਫੂਕ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਆਸਪਾਸ ਦੇ ਛੇ-ਸੱਤ ਪਿੰਡਾਂ ਦੇ ਕਰੀਬ 20 ਹਜ਼ਾਰ ਲੋਕ ਹਿੰਸਾ ‘ਤੇ ਉਤਾਰੂ ਸਨ।

 

 

ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਲਾਤ ਕਾਬੂ ‘ਚ ਕਰਨ ਲਈ ਲਾਠੀਚਾਰਜ ਕੀਤਾ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਪਰ ਭੀੜ ਸ਼ਾਂਤ ਨਹੀਂ ਹੋਈ। ਤਦ ਪੁਲਿਸ ਨੂੰ ਫਾਇਰਿੰਗ ਕਰਨੀ ਪਈ। ਫਾਇਰਿੰਗ ‘ਚ ਛੇ ਦੰਗਾਈ ਜ਼ਖ਼ਮੀ ਹੋਏ ਜਿਨ੍ਹਾਂ ‘ਚੋਂ ਇਕ ਦੀ ਹਸਪਤਾਲ ‘ਚ ਮੌਤ ਹੋ ਗਈ। ਪੁਲਿਸ ਨੇ ਹਿੰਸਾ ‘ਚ ਸ਼ਾਮਿਲ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਪੁਲਿਸ ਕਾਰਵਾਈ ਦੇ ਬਾਅਦ ਇਲਾਕੇ ਦੇ ਲੋਕਾਂ ਨੇ ਵਿਰੋਧ ‘ਚ ਰੰਗਪੁਰ-ਦਿਨਾਜਪੁਰ ਹਾਈਵੇ ਨੂੰ ਰੋਕ ਦਿੱਤਾ। ਬਾਅਦ ‘ਚ ਵੱਡੀ ਗਿਣਤੀ ‘ਚ ਪਹੁੰਚੇ ਪੁਲਿਸ ਦਸਤੇ ਨੇ ਜਾਮ ਖੁੱਲਵਾਇਆ। ਇਲਾਕੇ ‘ਚ ਹਾਲਾਤ ਤਣਾਅਪੂਰਣ ਬਣੇ ਹੋਏ ਹਨ। ਪ੍ਰਸ਼ਾਸਨ ਨੇ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਦਸਤੇ ਦੀ ਤਾਇਨਾਤੀ ਕੀਤੀ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਗਿਠਤ ਕਰਕੇ ਸੱਤ ਦਿਨਾਂ ‘ਚ ਰਿਪੋਰਟ ਮੰਗੀ ਗਈ ਹੈ।

First Published: Sunday, 12 November 2017 9:22 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ