ਹੁਣ ਸਪੇਨ ਨੇ ਕੈਟੇਲੋਨੀਆ ਦਾ ਸਪੀਕਰ ਰਗੜਿਆ! 

By: Harsharan K | | Last Updated: Saturday, 11 November 2017 11:07 AM
ਹੁਣ ਸਪੇਨ ਨੇ ਕੈਟੇਲੋਨੀਆ ਦਾ ਸਪੀਕਰ ਰਗੜਿਆ! 

ਸਪੇਨ: ਕੈਟੇਲੋਨੀਆ ਦੀ ਆਜ਼ਾਦੀ ਦੇ ਐਲਾਨ ਵਿਚ ਭੂਮਿਕਾ ਨਿਭਾਉਣ ਲਈ ਖ਼ੁਦਮੁਖਤਾਰ ਖੇਤਰ ਦੀ ਸੰਸਦ ਦੀ ਸਪੀਕਰ ਨੂੰ ਜ਼ਮਾਨਤ ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਮਿਆਦ ਤਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਾਬਕਾ ਸਪੀਕਰ ਕਾਰਮ ਫੋਰਕੈਡਲ ਅਤੇ ਉਨ੍ਹਾਂ ਦੇ ਪੰਜ ਸਹਿਯੋਗੀ ਸ਼ੁੱਕਰਵਾਰ ਨੂੰ ਸਪੇਨ ਦੀ ਸਰਬਉੱਚ ਅਦਾਲਤ ਨੈਸ਼ਨਲ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਇਨ੍ਹਾਂ ‘ਤੇ ਦੇਸ਼ਧ੍ਰੋਹ ਅਤੇ ਜਨਤਾ ਦੇ ਧਨ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ ਲੱਗੇ ਹਨ। ਦੋਸ਼ੀ ਪਾਏ ਜਾਣ ‘ਤੇ ਇਨ੍ਹਾਂ ਅਪਰਾਧਾਂ ਲਈ ੩੦ ਸਾਲ ਦੀ ਸਜ਼ਾ ਦੀ ਵਿਵਸਥਾ ਹੈ।

 
ਕਾਰਮ ਨੂੰ ਸਰਕਾਰੀ ਖਜ਼ਾਨੇ ਵਿਚ ਡੇਢ ਲੱਖ ਯੂਰੋ ਜਮ੍ਹਾਂ ਕਰਾਉਣ ‘ਤੇ ਪੁਲਸ ਹਿਰਾਸਤ ਤੋਂ ਮੁਕਤੀ ਮਿਲੇਗੀ ਜਦਕਿ ਬਾਕੀ ਚਾਰ ਆਗੂਆਂ ਨੂੰ ੨੫-੨੫ ਹਜ਼ਾਰ ਯੂਰੋ ਦੀ ਜ਼ਮਾਨਤ ਦਿੱਤੀ ਗਈ ਹੈ। ਇਹ ਸਾਰੇ 27 ਅਕਤੂਬਰ ਨੂੰ ਅਲੱਗ ਕੈਟੇਲੋਨੀਆ ਰਾਜ ਦੇ ਐਲਾਨ ਵਿਚ ਸ਼ਾਮਿਲ ਸਨ। ਅੱਠ ਆਗੂਆਂ ਨੂੰ ਨੈਸ਼ਨਲ ਕੋਰਟ ਪਹਿਲੇ ਹੀ ਜੇਲ੍ਹ ਭੇਜ ਚੁੱਕੀ ਹੈ। ਇਸ ਤੋਂ ਪਹਿਲੇ ਇਕ ਅਕਤੂਬਰ ਨੂੰ ਸਪੇਨ ਸਰਕਾਰ ਦੀ ਰੋਕ ਦੇ ਬਾਵਜੂਦ ਆਜ਼ਾਦੀ ਲਈ ਜਨਮਤ ਸੰਗ੍ਰਹਿ ਹੋਇਆ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਲਗਪਗ ਇਕ ਹਜ਼ਾਰ ਲੋਕ ਜ਼ਖ਼ਮੀ ਹੋਏ ਸਨ।

 

 
ਆਜ਼ਾਦੀ ਦਾ ਐਲਾਨ ਕਰਨ ਵਾਲੇ ਤੇ ਖ਼ੁਦ ਨੂੰ ਰਾਸ਼ਟਰਪਤੀ ਵਜੋਂ ਐਲਾਨ ਕਰਨ ਵਾਲੇ ਕੈਟੇਲਨ ਆਗੂ ਕਾਰਲਸ ਪਿਊਜ਼ੀਮੌਂਟ ਲਿਕੇਅ ਵਿਰੁੱਧ ਨੈਸ਼ਨਲ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਰੱਖਿਆ ਹੈ। ਉਸ ਤੋਂ ਬਚਣ ਲਈ ਉਹ ਗੁਆਂਢੀ ਦੇਸ਼ ਬੈਲਜੀਅਮ ਵਿਚ ਸ਼ਰਨ ਲਏ ਹੋਏ ਹਨ। ੨੭ ਅਕਤੂਬਰ ਦੀ ਆਜ਼ਾਦੀ ਦੇ ਐਲਾਨ ਪਿੱਛੋਂ ਸਪੇਨ ਸਰਕਾਰ ਨੇ ਕੈਟੇਲੋਨੀਆ ਦਾ ਖ਼ੁਦਮੁਖਤਾਰ ਦਰਜਾ ਖ਼ਤਮ ਕਰ ਦਿੱਤਾ ਸੀ।

First Published: Saturday, 11 November 2017 11:07 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ