ਲੰਦਨ ਦੇ ਪਹਿਲੇ ਸਿੱਖ ਐਮੀ ਢੇਸੀ ਦੀ ਪੰਜਾਬੀ ਤਕਰੀਰ

By: ABP SANJHA | | Last Updated: Monday, 19 June 2017 5:23 PM
ਲੰਦਨ ਦੇ ਪਹਿਲੇ ਸਿੱਖ ਐਮੀ ਢੇਸੀ ਦੀ ਪੰਜਾਬੀ ਤਕਰੀਰ

ਲੰਦਨ: ਇੰਗਲੈਂਡ ਦੀ ਪਾਰਲੀਮੈਂਟ ‘ਚ ਪਹਿਲੇ ਸਿੱਖ ਐਮਪੀ ਬਣਨ ਵਾਲੇ ਸਰਦਾਰ ਤਨਮਨਜੀਤ ਸਿੰਘ ਢੇਸੀ ਸਲੋਹ ਦੇ ਗੁਰੂ ਵਿਖੇ ਪਹੁੰਚੇ। ਢੇਸੀ ਨੇ ਐਮਪੀ ਬਣਨ ਤੋਂ ਬਾਅਦ ਸ਼ੁੱਧ ਪੰਜਾਬੀ ਵਿੱਚ ਤਕਰੀਰ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਢੇਸੀ ਨੇ ਕਿਹਾ ਕਿ ਇਤਿਹਾਸ ਰਚਣ ਵਾਲੀ ਇਹ ਜਿੱਤ ਉਨ੍ਹਾਂ ਦੀ ਨਹੀਂ ਬਲਕਿ ਸਾਰੇ ਸਲੋਹ ਵਾਸੀਆਂ ਦੀ ਹੈ।

DHESI 2

ਤਨਮਨਜੀਤ ਸਿੰਘ ਨੇ ਕਿਹਾ, “ਮੈਂ ਖਾਸ ਕਰਕੇ ਤੁਹਾਡਾ ਇਸ ਕਰਕੇ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੇ ‘ਤੇ ਯਕੀਨ ਕਰਕੇ ਉਨ੍ਹਾਂ ਲੋਕਾਂ ਦੀ ਗੱਲ ਨੂੰ ਨਹੀਂ ਸੁਣੀ ਜੋ ਮੇਰੇ ਪ੍ਰਤੀ ਅਜਿਹੀਆਂ ਗਲਤਫਹਿਮੀਆਂ ਪੈਦਾ ਕਰਦੇ ਸਨ। ਉਨ੍ਹਾਂ ਲੋਕਾਂ ਦੀ ਗੱਲ ਨੂੰ ਨਕਾਰਿਆ ਜੋ ਭਾਈਚਾਰਕ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਸਿੱਖ ਉਮੀਦਵਾਰ ਹੋਣ ਕਰਕੇ ਮੈਨੂੰ ਹਿੰਦੂਆਂ, ਇਸਾਈਆਂ ਜਾਂ ਗੋਰਿਆਂ, ਕਾਲਿਆਂ ਨੇ ਵੋਟ ਨਹੀਂ ਪਾਉਣੀ। ਪਰ ਮੈਂ ਇਨ੍ਹਾਂ ਸਭ ਦੀਆਂ ਵੋਟਾਂ ਕਾਰਨ ਹੀ 17,000 ਦੀ ਰਿਕਾਰਡ ਲੀਡ ਨਾਲ ਨਾਲ ਜਿੱਤਿਆ ਹਾਂ।”

 

ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਤੋਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਦਾ ਲਈ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜਿਤਾ ਕੇ ਤੁਸੀਂ ਇੱਕ ਬੁਲੰਦ ਤੇ ਮਜ਼ਬੂਤ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਭੇਜੀ ਹੈ ਜੋ ਸਲੋਹ ਸ਼ਹਿਰ ਦੀ ਤਰੱਕੀ ਲਈ, ਸਿੱਖ ਭਾਈਚਾਰੇ ਲਈ ਤੇ ਸਾਰੇ ਭਾਈਚਾਰਿਆਂ ਦੇ ਹਰ ਮਸਲੇ ਦੀ ਆਵਾਜ਼ ਮਜ਼ਬੂਤ ਤਰੀਕੇ ਨਾਲ ਚੁੱਕੇਗੀ।

 

 

ਉਨ੍ਹਾਂ ਭਰੋਸਾ ਦਿਵਾਇਆ ਕਿ ਆਪਣੇ ਕਾਰਜਕਾਲ ਦੌਰਾਨ ਮੈਂ ਆਪਣੇ ਸਲੋਹ ਸ਼ਹਿਰ ਦੇ ਭਵਿੱਖ ਨੂੰ ਚਮਕਾਉਣ ਲਈ ਪੂਰੀ ਵਾਹ ਲਾਵਾਂਗਾ ਅਤੇ ਸਿੱਖ ਭਾਈਚਾਰੇ ਜਾ ਸਹੀ ਅਕਸ ਇੰਗਲੈਂਡ ਦੇ ਨਾਲ ਪੂਰੀ ਦੁਨੀਆ ਚ ਪੇਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਲਈ ਵੀ ਮੈਨੂੰ ਖੁੱਲ੍ਹੇ ਤੌਰ ‘ਤੇ ਸੁਚੇਤ ਕੀਤਾ ਜਾਵੇ।

ਇਸ ਲਿੰਕ ਤੇ ਜਾ ਕੇ ਤਨਮਨਜੀਤ ਸਿੰਘ ਦੀ ਪੂਰੀ ਤਕਰੀਰ ਸੁਣੀ ਜਾ ਸਕਦੀ ਹੈ।

https://www.facebook.com/tandhesi/?fref=ts

First Published: Monday, 19 June 2017 5:22 PM

Related Stories

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ

ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ
ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ

ਨਵੀਂ ਦਿੱਲੀ: ਡੋਕਲਾਮ ਵਿਵਾਦ ‘ਤੇ ਭਾਰਤ ਤੇ ਚੀਨ ਵਿਚਾਲੇ ਖਿੱਚੋਤਾਣ ਵਧ ਰਹੀ ਹੈ।

ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ
ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ

ਵਾਸ਼ਿੰਗਟਨ:ਅਮਰੀਕਾ ਦੇ ਚਾਰਲੋਟਸਵਿਲੇ ‘ਚ ਨਸਲੀ ਹਿੰਸਾ ਨੂੰ ਲੈ ਕੇ ਸਾਬਕਾ