ਅਮਰੀਕਾ 'ਚ ਸਿੱਖ ਪ੍ਰੋਫੈਸਰ ਦਾ 'ਉਸਾਮਾ' ਕਹਿ ਕੇ ਉਡਾਇਆ ਮਜ਼ਾਕ

By: HARSHARAN KAUR | | Last Updated: Sunday, 11 June 2017 11:46 AM
ਅਮਰੀਕਾ 'ਚ ਸਿੱਖ ਪ੍ਰੋਫੈਸਰ ਦਾ 'ਉਸਾਮਾ' ਕਹਿ ਕੇ ਉਡਾਇਆ ਮਜ਼ਾਕ

ਨਿਊਯਾਰਕ:- ”ਮੈਂ ਹਡਸਨ ਨਦੀ ਦੇ ਕਿਨਾਰੇ ਧੀਮੀ ਅਵਾਜ਼ ਵਿੱਚ ਕੰਨਾਂ ‘ਤੇ ਹੈਡਫੋਨ ਲਗਾ ਕੇ ਦੌੜ ਰਿਹਾ ਸੀ, ਪਰ ਮੈਂ ਬਾਹਰ ਦੀ ਅਵਾਜ਼ ਸੁਣ ਸਕਦਾ ਸੀ, ਅਚਾਨਕ ਮੈਂ ਸੁਣਿਆ ਕੋਈ ‘ਉਸਾਮਾ ਉਸਾਮਾ’ ਚਿੱਲਾ ਰਿਹਾ ਸੀ, ਮੈਂ ਪਿੱਛੇ ਮੁੜ ਕੇ ਦੇਖਿਆ ਤਾਂ 3 ਕਾਲੇ ਨੌਜਵਾਨ ਮੇਰੇ ਵੱਲ ਇਸ਼ਾਰਾ ਕਰਕੇ ਉਸਾਮਾ ਚਿੱਲਾ ਰਹੇ ਸਨ। ਮੈਂ ਚੁੱਪਚਾਪ ਪਿੱਛੇ ਮੁੜਿਆ, ਉਨਾਂ ਨੌਜਵਾਨਾਂ ਵੱਲ ਵਧਿਆ। ਉਨਾਂ ਨੇ ਮੇਰੇ ਤੋਂ ਨਜ਼ਰਾਂ ਚੁਰਾ ਲਈਆਂ ਪਰ ਮੈਂ ਬਿਲਕੁਲ ਕੋਲ ਜਾ ਕੇ ਖੜਾ ਹੋ ਗਿਆ। ਕਾਲੇ ਨੌਜਵਾਨ ਨੇ ਬਿਨਾਂ ਦੇਰੀ ਕੀਤੇ ਮੁਆਫੀ ਮੰਗ ਲਈ ਤੇ ਕਿਹਾ ਕਿ ਉਹ ਮਜ਼ਾਕ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਇਹ ਇੰਨਾ ਸੌਖਾ ਨਹੀਂ ਹੈ। ਜਦੋਂ ਤੁਸੀਂ ਨਸਲੀ ਟਿੱਪਣੀ ਕਰਦੇ ਹੋ ਤਾਂ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ। ਫਿਰ ਮੈਂ ਉਸਨੂੰ ਇੱਕ ਮਿੰਟ ਲਈ ਸਿੱਖ ਧਰਮ ਬਾਰੇ ਸਮਝਾਇਆ। ਮੈਂ ਉਸਨੂੰ ਦੱਸਿਆ ਕਿ ਕੀ ਤੁਹਾਨੂੰ ਪਤਾ ਹੈ ਇਸ ਦੇਸ਼ ਵਿੱਚ ਤੁਹਾਡੇ ਬਜ਼ੁਰਗਾਂ ਨਾਲ ਵੀ ਲਈ ਵੀ ਕਿਸੇ ਸਮੇਂ ਨਸਲੀ ਟਿੱਪਣੀਆਂ ਕਸੀਆਂ ਜਾਂਦੀਆਂ ਸੀ। ਉਸ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸਨੇ ਵਾਰ-ਵਾਰ ਮੁਆਫੀ ਮੰਗੀ। ਫਿਰ ਉਸਨੇ ਮੇਰੇ ਨਾਲ ਹੱਥ ਮਿਲਾਇਆ ਤੇ ਸ਼ਰਮਿੰਦਾ ਹੋ ਕੇ ਚਲਾ ਗਿਆ।”

 

SIMRAN 11

 

ਨਿਊਯਾਰਕ ਯੂਨੀਵਰਸਟੀ ਦੇ ਸੈਂਟਰ ਫਾਰ ਰਿਲੀਜਨ ਐਂਡ ਮੀਡੀਆ ਵਿੱਚ ਪੋਸਟ ਡਾਕਟੋਰਲ ਫ਼ੈਲੋ ਸਿਮਰਨਜੀਤ ਸਿੰਘ ਨੇ ਐਨ.ਬੀ.ਸੀ. ਨਿਊਜ਼ ‘ਤੇ ਇਕ ਪ੍ਰੋਗਰਾਮ ਦੌਰਾਨ ਇਸ ਘਟਨਾ ਦਾ ਜ਼ਿਕਰ ਕੀਤਾ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਿੱਖਿਆ ਮੈਂ ਆਪਣੇ ਨਾਲ ਵਾਪਰੀ ਪਿਛਲੀ ਘਟਨਾ ਤੋਂ ਲਈ ਸੀ ਜਦੋਂ ਇੱਕ ਬਜ਼ੁਰਗ ਔਰਤ ਨੇ ਮੇਰੇ ਬਾਰੇ ਨਸਲੀ ਟਿੱਪਣੀ ਕੀਤੀ ਸੀ ਤੇ ਮੈਂ ਚੁੱਪਚਾਪ ਸਹਿਣ ਕਰ ਗਿਆ ਸੀ। ਪਰ ਉਸਤੋਂ ਬਾਅਦ ਮੈਂ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਆਪਣੇ ਦੋਸਤਾਂ ਨਾਲ ਵਿਚਾਰ ਕੀਤੀ ਕਿ ਕਿਵੇਂ ਇਨਾਂ ਟਿੱਪਣੀਆਂ ਦਾ ਅਸਰਦਾਰ ਜਵਾਬ ਦਿੱਤਾ ਜਾ ਸਕਦਾ ਹੈ। ਸਿਮਰਨਜੀਤ ਸਿੰਘ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜਿ ਕਿਸੇ ਨੂੰ ਵੀ ਨਸਲੀ ਟਿੱਪਣੀ ਆਦਿ ਵਰਗੀ ਘਟਨਾ ਦਾ ਸਾਹਮਣਾ ਕਰਨਾ ਪਵੇ ਤਾਂ ਚੁੱਪ ਰਹਿਣ ਦੀ ਬਜਾਏ ਉਸਦਾ ਸਹੀ ਤਰੀਕੇ ਨਾਲ ਜਵਾਬ ਦੇਣਾ ਬਿਹਤਰ ਹੋਵੇਗਾ।

First Published: Sunday, 11 June 2017 11:46 AM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ