ਟੈਕਸਾਸ ਦਾ ਹਮਲਾਵਰ ਪਸ਼ੂਆਂ 'ਤੇ ਕਰਦਾ ਸੀ ਨਿਸ਼ਾਨੇਬਾਜ਼ੀ ਦਾ ਅਭਿਆਸ

By: abp sanjha | | Last Updated: Saturday, 11 November 2017 9:17 AM
ਟੈਕਸਾਸ ਦਾ ਹਮਲਾਵਰ ਪਸ਼ੂਆਂ 'ਤੇ ਕਰਦਾ ਸੀ ਨਿਸ਼ਾਨੇਬਾਜ਼ੀ ਦਾ ਅਭਿਆਸ

ਹਿਊਸਟਨ  : ਅਮਰੀਕਾ ਦੇ ਟੈਕਸਾਸ ‘ਚ ਗੋਲੀਆਂ ਵਰ੍ਹਾ ਕੇ 26 ਲੋਕਾਂ ਦੀ ਹੱਤਿਆ ਕਰਨ ਵਾਲਾ ਡੇਵਿਨ ਕੇਲੀ ਨਿਸ਼ਾਨੇਬਾਜ਼ੀ ਲਈ ਕੁੱਤਿਆਂ ਦੀ ਵਰਤੋਂ ਕਰਦਾ ਸੀ। ਏਅਰਫੋਰਸ ‘ਚ ਉਸ ਦੇ ਇਕ ਸਾਬਕਾ ਸਾਥੀ ਨੇ ਕਿਹਾ ਕਿ ਕੇਲੀ ਇਕ ਵੈੱਬਸਾਈਟ ਤੋਂ ਪਸ਼ੂਆਂ ਨੂੰ ਖ਼ਰੀਦਦਾ ਸੀ ਤੇ ਇਨ੍ਹਾਂ ‘ਤੇ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਦਾ ਸੀ। ਕੇਲੀ ਨੇ ਬੀਤੇ ਐਤਵਾਰ ਨੂੰ ਟੈਕਸਾਸ ਦੇ ਸਦਰਲੈਂਡ ਸਪਿ੫ੰਗ ਦੇ ਇਕ ਦਿਹਾਤੀ ਚਰਚ ‘ਚ ਸ਼ਰਧਾਲੂਆਂ ‘ਤੇ ਰਾਈਫਲ ਨਾਲ ਹਮਲਾ ਕੀਤਾ ਸੀ।

 

 

ਹਮਲੇ ‘ਚ 20 ਹੋਰ ਲੋਕ ਜ਼ਖ਼ਮੀ ਵੀ ਹੋਏ ਸਨ। ਉਸ ਨੇ ਲੋਕਾਂ ਵੱਲੋਂ ਪਿੱਛਾ ਕਰਨ ‘ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਜੈਸਿਕਾ ਐਡਵਰਡ ਨੇ ਕਿਹਾ ਕਿ 26 ਸਾਲ ਦਾ ਕੇਲੀ ਜਦੋਂ ਏਅਰਫੋਰਸ ‘ਚ ਭਰਤੀ ਹੋਇਆ ਸੀ ਤਾਂ ਉਸ ਵੇਲੇ ਉਸ ਨੇ ਕਤਲੇਆਮ ਕਰਨ ਦੀ ਇੱਛਾ ਪ੫ਗਟਾਈ ਸੀ। ਐਡਵਰਡ ਨੇ ਕੇਲੀ ਨਾਲ ਸਾਲ 2010 ਤੋਂ 2012 ਦੌਰਾਨ ਨਿਊ ਮੈਕਸੀਕੋ ‘ਚ ਹੋਲੋਮੈਨ ਏਅਰਫੋਰਸ ਬੇਸ ‘ਚ ਕੰਮ ਕੀਤਾ ਸੀ। ਸੀਐੱਨਐੱਨ ਨੇ ਐਡਵਰਡ ਦੇ ਹਵਾਲੇ ਨਾਲ ਦੱਸਿਆ ਕਿ ਕੇਲੀ ਕਿਸੇ ਦੀ ਹੱਤਿਆ ਕਰਨ ਬਾਰੇ ‘ਚ ਮਜ਼ਾਕ ਕਰਦਾ ਹੁੰਦਾ ਸੀ। ਉਸ ਨੇ ਦੱਸਿਆ ਸੀ ਕਿ ਉਹ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਨ ਲਈ ਕੁੱਤਿਆਂ ਦੀ ਵਰਤੋਂ ਕਰਦਾ ਹੈ। ਉਹ ਇਨ੍ਹਾਂ ਨੂੰ ਸਿਰਫ਼ ਮਾਰਨ ਦੇ ਇਰਾਦੇ ਨਾਲ ਖ਼ਰੀਦਦਾ ਹੈ।

First Published: Saturday, 11 November 2017 9:17 AM

Related Stories

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ

ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ
ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਉੱਤਰ ਕੋਰੀਆ

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ