ਹੁਣ ਇਨ੍ਹਾਂ 6 ਦੇਸ਼ਾਂ ਦੇ ਲੋਕ ਅਮਰੀਕਾ 'ਚ ਨਹੀਂ ਆ ਸਕਦੇ, ਫੈਸਲੇ 'ਤੇ ਲੱਗੀ ਪੱਕੀ ਮੋਹਰ...

By: abp sanjha | | Last Updated: Wednesday, 6 December 2017 10:40 AM
ਹੁਣ ਇਨ੍ਹਾਂ 6 ਦੇਸ਼ਾਂ ਦੇ ਲੋਕ ਅਮਰੀਕਾ 'ਚ ਨਹੀਂ ਆ ਸਕਦੇ, ਫੈਸਲੇ 'ਤੇ ਲੱਗੀ ਪੱਕੀ ਮੋਹਰ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਨਵੇਂ ਯਾਤਰੀ ਪਾਬੰਦੀ ਆਦੇਸ਼ ‘ਤੇ ਸੋਮਵਾਰ ਨੂੰ ਵੱਡੀ ਕਾਨੂੰਨੀ ਜਿੱਤ ਮਿਲੀ। ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵਿਚ ਇਸ ਆਦੇਸ਼ ਨੂੰ ਦਿੱਤੀਆਂ ਗਈਆਂ ਚੁਣੌਤੀਆਂ ਦੇ ਬਾਵਜੂਦ ਛੇ ਮੁਸਲਿਮ ਬਹੁਲਤਾ ਵਾਲੇ ਦੇਸ਼ਾਂ ਦੇ ਨਾਗਰਿਕਾਂ ਨੇ ਅਮਰੀਕਾ ਵਿਚ ਦਾਖਲੇ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਸਰਬਉੱਚ ਅਦਾਲਤ ਦੀ ਨੌਂ ਮੈਂਬਰੀ ਬੈਂਚ ਨੇ ਬਹੁਮਤ ਨਾਲ ਇਹ ਫ਼ੈਸਲਾ ਕੀਤਾ।

 

 

ਟਰੰਪ ਪ੍ਰਸ਼ਾਸਨ ਨੇ ਅਦਾਲਤ ਵਿਚ ਯਾਤਰਾ ਪਾਬੰਦੀਆਂ ‘ਤੇ ਦੋ ਹੇਠਲੀਆਂ ਅਦਾਲਤਾਂ ਵੱਲੋਂ ਲਗਾਈ ਗਈ ਰੋਕ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਅਦਾਲਤ ਦੇ ਇਸ ਫ਼ੈਸਲੇ ਨਾਲ ਯਾਤਰਾ ਪਾਬੰਦੀਆਂ ਹੁਣ ਚਾਡ, ਈਰਾਨ, ਲੀਬੀਆ, ਸੋਮਾਲੀਆ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ‘ਤੇ ਪੂਰੀ ਤਰ੍ਹਾਂ ਲਾਗੂ ਹੋ ਜਾਣਗੀਆਂ।

 

 

ਟਰੰਪ ਨੇ ਸਤੰਬਰ ਮਹੀਨੇ ਵਿਚ ਨਵਾਂ ਆਦੇਸ਼ ਜਾਰੀ ਕਰਦੇ ਸਮੇਂ ਕਿਹਾ ਸੀ ਕਿ ਯਾਤਰਾ ਪਾਬੰਦੀ ਦੀ ਲੋੜ ਅਮਰੀਕਾ ਨੂੰ ਅੱਤਵਾਦ ਤੋਂ ਬਚਾਉਣ ਲਈ ਹੈ। ਨਵੇਂ ਆਦੇਸ਼ ਵਿਚ ਇਨ੍ਹਾਂ ਛੇ ਦੇਸ਼ਾਂ ਦੇ ਇਲਾਵਾ ਉੱਤਰੀ ਕੋਰੀਆ ਅਤੇ ਵੈਨਜ਼ੁਏਲਾ ਦੇ ਕੁਝ ਖ਼ਾਸ ਅਧਿਕਾਰੀਆਂ ‘ਤੇ ਵੀ ਪਾਬੰਦੀ ਲਾਗੂ ਕੀਤੀ ਗਈ ਸੀ। ਟਰੰਪ ਨੇ ਇਸ ਸਾਲ ਜਨਵਰੀ ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਕੁਝ ਦਿਨ ਬਾਅਦ ਹੀ ਯਾਤਰਾ ਪਾਬੰਦੀ ਦੇ ਪਹਿਲੇ ਆਦੇਸ਼ ‘ਤੇ ਦਸਤਖਤ ਕੀਤੇ ਸਨ।

 

 

ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਅਟਾਰਨੀ ਜਨਰਲ ਜੈਫ ਸੇਸ਼ਨਜ਼ ਨੇ ਕਿਹਾ ਕਿ ਇਹ ਅਮਰੀਕੀ ਲੋਕਾਂ ਦੀ ਸੁਰੱਖਿਆ ਦੀ ਜਿੱਤ ਹੈ। ਟਰੰਪ ਦੀਆਂ ਨਵੀਆਂ ਯਾਤਰਾ ਪਾਬੰਦੀਆਂ ਨੂੰ ਹਵਾਈ ਸੂਬੇ ਅਤੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਹੇਠਲੀਆਂ ਅਦਾਲਤਾਂ ਵਿਚ ਚੁਣੌਤੀ ਦੇ ਰੱਖੀ ਹੈ।
ਉਨ੍ਹਾਂ ਦੀ ਦਲੀਲ ਹੈ ਕਿ ਨਵੀਆਂ ਪਾਬੰਦੀਆਂ ਵੀ ਪਹਿਲੇ ਦੇ ਆਦੇਸ਼ਾਂ ਦੀ ਤਰ੍ਹਾਂ ਹੈ। ਇਸ ਵਿਚ ਮੁਸਲਮਾਨਾਂ ਖ਼ਿਲਾਫ਼ ਅਮਰੀਕੀ ਸੰਵਿਧਾਨ ਦਾ ਉਲੰਘਣ ਕੀਤਾ ਗਿਆ ਹੈ।

First Published: Wednesday, 6 December 2017 10:39 AM

Related Stories

ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..
ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..

ਰਿਆਧ- ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਟਰੱਕ ਤੇ ਮੋਟਰ

ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ
ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ

ਨਵੀਂ ਦਿੱਲੀ: ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਤੇ ਅੱਤਵਾਦ ਸੰਗਠਨ ਜਮਾਤ-ਉਦ-ਦਾਵਾ

ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !
ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !

ਵਾਸ਼ਿੰਗਟਨ: ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ
ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ

ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!
ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!

ਪਿਓਾਗਯਾਂਗ-ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਪ੍ਰਮੁੱਖ ਅਧਿਕਾਰੀ

ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ
ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਗੂਲੇਸ਼ਨ ਰੱਦ ਕਰਨ ਦੀ

ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ
ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ

ਨਵੀਂ ਦਿੱਲੀ-ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..
ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..

ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ

ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ
ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ

ਨੋਮ ਪੇਨ  : ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ