ਸੰਕਟ ਵਿੱਚ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਸਰਕਾਰ

By: ABP SANJHA | | Last Updated: Monday, 13 November 2017 10:27 AM
ਸੰਕਟ ਵਿੱਚ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਸਰਕਾਰ

ਲੰਡਨ : ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਸਰਕਾਰ ਸੰਕਟ ਵਿਚ ਆ ਸਕਦੀ ਹੈ। ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਦੇ ਐੱਮਪੀਜ਼ ਥੈਰੇਸਾ ਮੇ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਵਿਚ ਹਨ।

 

 

ਅਖ਼ਬਾਰ ‘ਦ ਸੰਡੇ ਟਾਈਮਜ਼’ ਮੁਤਾਬਿਕ ਕਨਜ਼ਰਵੇਟਿਵ ਪਾਰਟੀ ਦੇ 40 ਐੱਮਪੀਜ਼ ਥੈਰੇਸਾ ਮੇ ਪ੍ਰਤੀ ਬੇਭਰੋਸਗੀ ਪ੍ਰਗਟ ਕਰਨ ਵਾਲੇ ਪੱਤਰ ‘ਤੇ ਦਸਤਖਤ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਪਾਰਟੀ ਲੀਡਰਸ਼ਿਪ ਦੀ ਚੋਣ ਲਈ ਅਜੇ ਅੱਠ ਹੋਰ ਐੱਮਪੀਜ਼ ਦੀ ਲੋੜ ਹੋਵੇਗੀ। ਚੋਣ ਰਾਹੀਂ ਥੈਰੇਸਾ ਮੇ ਨੂੰ ਹਟਾਇਆ ਅਤੇ ਕਿਸੇ ਪਾਰਟੀ ਦੇ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ।

 

 

ਅਜਿਹੀ ਸਥਿਤੀ ਵਿਚ ਦੇਸ਼ ਵਿਚ ਚੋਣ ਕਰਵਾਏ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਅੱਠ ਜੂਨ ਨੂੰ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਪਿੱਛੋਂ ਹੀ ਥੈਰੇਸਾ ਪਾਰਟੀ ‘ਤੇ ਆਪਣਾ ਅਧਿਕਾਰ ਬਣਾਈ ਰੱਖਣ ਲਈ ਯਤਨਸ਼ੀਲ ਹੈ। ਇਸ ਚੋਣ ਵਿਚ ਕਨਜ਼ਰਵੇਟਿਵ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਦੇ ਇਲਾਵਾ ਯੂਰਪੀ ਸੰਘ ਤੋਂ ਅਲੱਗ ਹੋਣ ਨੂੰ ਲੈ ਕੇ ਵੰਡ ਅਤੇ ਮੰਤਰੀਆਂ ਦੇ ਕਈ ਕਾਂਡਾਂ ਵਿਚ ਸ਼ਾਮਿਲ ਹੋਣ ਕਾਰਨ ਵੀ ਥੈਰੇਸਾ ਸਰਕਾਰ ਅਸਤ-ਵਿਅਸਤ ਰਾਜਨੀਤੀ ਸਥਿਤੀ ‘ਤੇ ਕੰਟਰੋਲ ਕਰਨ ਵਿਚ ਅਸਫਲ ਰਹੀ ਹੈ।

 

 

ਇਸ ਤੋਂ ਪਹਿਲੇ ਪਾਰਟੀ ਦੇ ਸਾਲਾਨਾ ਸੰਮੇਲਨ ਵਿਚ ਥੈਰੇਸਾ ਮੇ ਦੇ ਭਾਸ਼ਣ ਦੇ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਯਤਨ ਹੋਇਆ ਸੀ। ਇਹ ਯਤਨ ਤਾਂ ਸਫ਼ਲ ਨਹੀਂ ਹੋਇਆ ਪ੍ਰੰਤੂ ਕਨਜ਼ਰਵੇਟਿਵ ਪਾਰਟੀ ਵਿਚ ਕਈ ਲੋਕ ਪ੍ਰਧਾਨ ਮੰਤਰੀ ਦੇ ਪ੍ਰਦਰਸ਼ਨ ਤੋਂ ਨਾਖੁਸ਼ ਹੋ ਗਏ ਸਨ ਅਤੇ ਲੀਡਰਸ਼ਿਪ ਪਰਿਵਰਤਨ ਦੀ ਗੱਲ ਖ਼ਤਮ ਨਹੀਂ ਹੋਈ ਸੀ।

 

 

ਪਿਛਲੇ ਕੁਝ ਹਫ਼ਤਿਆਂ ਵਿਚ ਥੈਰੇਸਾ ਮੇ ਦੇ ਦੋ ਮੰਤਰੀਆਂ ਨੂੰ ਅਸਤੀਫ਼ਾ ਦੇਣਾ ਪਿਆ। ਰੱਖਿਆ ਮੰਤਰੀ ਮਾਈਕਲ ਫੇਲਾਨ ਨੂੰ ਸੈਕਸ ਸਕੈਂਡਲ ਵਿਚ ਸ਼ਾਮਿਲ ਪਾਏ ਜਾਣ ‘ਤੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਜਦਕਿ ਸਹਾਇਤਾ ਮੰਤਰੀ ਪ੍ਰੀਤੀ ਪਟੇਲ ਨੂੰ ਇਜ਼ਰਾਈਲ ਦੇ ਚੋਟੀ ਦੇ ਆਗੂਆਂ ਅਤੇ ਅਧਿਕਾਰੀਆਂ ਨਾਲ ਗੁਪਤ ਮੁਲਾਕਾਤ ਦੇ ਪਿੱਛੋਂ ਅਸਤੀਫ਼ਾ ਦੇਣਾ ਪਿਆ।

First Published: Monday, 13 November 2017 8:26 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ