ਵੱਡਾ ਕਮਾਲ: ਬਣਾਉਟੀ ਕੁੱਖ 'ਚੋਂ ਜਨਮ ਲੈਣਗੇ ਬੱਚੇ

By: ਏਬੀਪੀ ਸਾਂਝਾ | | Last Updated: Thursday, 27 April 2017 8:54 AM
ਵੱਡਾ ਕਮਾਲ: ਬਣਾਉਟੀ ਕੁੱਖ 'ਚੋਂ ਜਨਮ ਲੈਣਗੇ ਬੱਚੇ

ਚੰਡੀਗੜ੍ਹ : ਪੂਰੀ ਦੁਨੀਆ ‘ਚ ਹਰ ਸਾਲ 1.5 ਕਰੋੜ ਬੱਚਿਆਂ ਦਾ ਜਨਮ ਉਨ੍ਹਾਂ ਦੇ ਨਿਯਤ ਸਮੇਂ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਨਵਜਾਤ ਬੱਚਿਆਂ ਨੂੰ ਪ੍ਰੀ ਟਰਮ ਬੇਬੀ ਕਹਿੰਦੇ ਹਨ। 2015 ‘ਚ ਸਮੇਂ ਤੋਂ ਪਹਿਲਾਂ ਜੰਮੇ ਇਸ ਤਰ੍ਹਾਂ ਦੇ 10 ਲੱਖ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਹੁਣ ਇਨ੍ਹਾਂ ਨੂੰ ਬਚਾਉਣ ਦਾ ਇਕ ਬੇਹੱਦ ਕਾਰਗਰ ਤਰੀਕਾ ਖੋਜਿਆ ਗਿਆ ਹੈ।

 

ਚਿਲਡਰਨਸ ਹਾਸਪੀਟਲ ਆਫ ਫਿਲਾਡੈਲਫੀਆ ਦੇ ਵਿਗਿਆਨਕਾਂ ਨੇ ਇਕ ਇਸ ਤਰ੍ਹਾਂ ਦੀ ਥੈਲੀਨੁਮਾ ਬਣਾਉਟੀ ਕੁੱਖ ਵਿਕਸਤ ਕੀਤੀ ਹੈ ਜੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਜ਼ਿੰਦਗੀ ਦੇਣ ਵਾਲੀ ਸਾਬਿਤ ਹੋਵੇਗੀ। ਐਕਸਟਰਾ ਯੂਟਰੀਨ ਸਪੋਰਟ ਡਿਵਾਈਸ (ਈਯੂਐੱਸਡੀ) ਨਾਮਕ ਇਸ ਯੰਤਰ ਨਾਲ ਗਰਭ ਅਵੱਸਥਾ ਦੇ ਸਾਢੇ ਪੰਜ ਤੋਂ ਸਾਢੇ ਛੇ ਮਹੀਨੇ ‘ਚ ਜੰਮੇ ਬੱਚਿਆਂ ਦੀ ਜਾਨ ਬਚਾਈ ਜਾ ਸਕੇਗੀ।

60 ਫ਼ੀਸਦੀ ਕੁਲ ਸਮੇਂ ਤੋਂ ਪਹਿਲਾਂ ਜਨਮ ‘ਚ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਦੀ ਭਾਗੀਦਾਰੀ

35 ਲੱਖ ਭਾਰਤ ਦੇ ਹਰ ਸਾਲ ਪੈਦਾ ਹੋਣ ਵਾਲੇ ਪ੍ਰੀ ਟਰਮ ਬੇਬੀ

2 ਸਮੇਂ ਤੋਂ ਪਹਿਲਾਂ ਜਨਮ ਦੇ ਮਾਮਲੇ ‘ਚ ਦੁਨੀਆ ‘ਚ ਚੀਨ ਦਾ ਸਥਾਨ

 

ਪ੍ਰੀ ਟਰਮ ਬੇਬੀ

ਜੋ ਬੱਚੇ ਗਰਭ ਅਵੱਸਥਾ ਦੇ 37 ਹਫ਼ਤਿਆਂ ਦੇ ਮਾਪਦੰਡ ਮਿਆਦ ਤੋਂ ਪਹਿਲਾਂ ਪੈਦਾ ਹੁੰਦੇ ਹਨ ਉਨ੍ਹਾਂ ਨੂੰ ਪ੍ਰੀ ਟਰਮ ਬੇਬੀ ਕਹਿੰਦੇ ਹਨ। ਇਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ। ਇਸ ਕਾਰਨ ਇਨ੍ਹਾਂ ਦੀ ਜਾਨ ਵੀ ਚੱਲੀ ਜਾਂਦੀ ਹੈ।

ਅਨੋਖੀ ਵਰਤੋਂ

-ਸਮੇਂ ਤੋਂ ਪਹਿਲਾਂ ਜੰਮੇ ਭੇਡ ਦੇ ਛੇ ਬੱਚਿਆਂ ‘ਤੇ ਕੀਤੀ ਗਈ ਜ਼ਿੰਦਗੀ ਰੱਖਿਅਕ ਵਰਤੋਂ

-ਸਾਮਾਨ ਹੁੰਦਾ ਹੈ ਇਨਸਾਨੀ ਅਤੇ ਭੇਡਾਂ ਦੇ ਭਰੂਣ ਦਾ ਵਿਕਾਸ

-ਭੇਡ ਦੇ ਸਮੇਂ ਤੋਂ ਪਹਿਲਾਂ ਜੰਮੇ ਬੱਚੇ ਸਾਢੇ ਪੰਜ ਮਹੀਨੇ ‘ਚ ਜੰਮੇ ਇਨਸਾਨੀ ਬੱਚਿਆਂ ਦੇ ਬਰਾਬਰ ਸਨ

-ਇਨ੍ਹਾਂ ਨੂੰ ਈਯੂਐੱਸਡੀ ‘ਚ ਰੱਖਿਆ ਗਿਆ।

-ਮਾਂ ਦੀ ਕੁੱਖ ਵਰਗੇ ਵਾਤਾਵਰਣ ‘ਚ ਇਨ੍ਹਾਂ ਦੇ ਅੰਗ ਵਿਕਸਤ ਹੋਏ

-ਭਵਿੱਖ ‘ਚ ਤਕਨੀਕ ਇਨਸਾਨੀ ਬੱਚਿਆਂ ਲਈ ਵਿਕਸਤ ਹੋਵੇਗੀ

-ਇਨਸਾਨੀ ਬੱਚਿਆਂ ਨੂੰ ਸੱਤ ਮਹੀਨੇ ਦੇ ਹੋਣ ਤਕ ਇਸ ਬਣਾਉਟੀ ਕੁੱਖ ‘ਚ ਰੱਖਿਆ ਜਾ ਸਕੇਗਾ।

ਇਸ ਤਰ੍ਹਾਂ ਕਰਦੀ ਹੈ ਕੰਮ

ਸੁਰੱਖਿਅਤ ਵਾਤਾਵਰਣ

ਐਮਨੀਓਟਿਕ ਫਲਿਊਡ

ਗਰਭ ਨਾਲ

ਆਕਸੀਜਨ ਯੁਕਤ ਖ਼ੂਨ ਆਕਸੀਜਨੇਟਰ ਆਕਸੀਜਨ ਰਹਿਤ ਖ਼ੂਨ

ਵੈਸਟ ਪਾਈਪ

1. ਭੇਡ ਦਾ ਬੱਚਾ ਬਣਾਉਟੀ ਕੁੱਖ ‘ਚ ਤੈਰਦਾ ਰਹਿੰਦਾ ਹੈ।

2. ਭਰੂਣ ਐਮਨੀਓਟਿਕ ਫਲਿਊਡ ਪੰਪ ਕੀਤਾ ਜਾਂਦਾ ਹੈ। ਇਸ ਨਾਲ ਉਸ ਨੂੰ ਪੌਸ਼ਣ ਮਿਲਦਾ ਹੈ।

3. ਬੱਚਾ ਧੁਨੀ ਨਾਲ ਜੁੜੀ ਗਰਭ ਨਾਲ ਜ਼ਰੀਏ ਸਾਹ ਲੈਂਦਾ ਹੈ। ਉਸ ‘ਚ ਆਕਸੀਜਨ ਯੁਕਤ ਖ਼ੂਨ ਦਾ ਸੰਚਾਰ ਹੁੰਦਾ ਹੈ।

4. ਅਸ਼ੁੱਧ ਖੂਨ ਟਿਊਬ ਜ਼ਰੀਏ ਸਰੀਰ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।

5. ਐਮਨੀਓਟਿਕ ਫਲਿਊਡ ਅਸ਼ੁੱਧ ਹੋਣ ਮਗਰੋਂ ਟਿਊਬ ਜ਼ਰੀਏ ਬਾਹਰ ਕੱਢ ਦਿੱਤਾ ਜਾਂਦਾ ਹੈ। ਹੇਠ ਦੇਖੋ ਇਸ ਖ਼ਬਰ ਦੀ ਵੀਡਿਉ….

First Published: Thursday, 27 April 2017 8:36 AM

Related Stories

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ