ਵੀਅਤਨਾਮ 'ਚ ਬਿਨਾਂ ਪ੍ਰੋਗਰਾਮ ਦੇ ਮਿਲੇ ਟਰੰਪ ਅਤੇ ਪੁਤਿਨ

By: abp sanjha | | Last Updated: Sunday, 12 November 2017 9:35 AM
ਵੀਅਤਨਾਮ 'ਚ ਬਿਨਾਂ ਪ੍ਰੋਗਰਾਮ ਦੇ ਮਿਲੇ ਟਰੰਪ ਅਤੇ ਪੁਤਿਨ

ਡੇਨਾਂਗ : ਐਲਾਨੇ ਪ੍ਰੋਗਰਾਮ ਤੋਂ ਅਲੱਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਵਾਰੀ ਫਿਰ ਮਿਲ ਕੇ ਬੈਠੇ। ਦੋਨਾਂ ਦਰਮਿਆਨ ਇਸ ਤਰ੍ਹਾਂ ਦੀ ਅਣਐਲਾਨੀ ਮੁਲਾਕਾਤ ਜਰਮਨੀ ਦੇ ਬਾਅਦ ਦੂਜੀ ਵਾਰੀ ਵੀਅਤਨਾਮ ‘ਚ ਹੋਈ।
ਦੋਨੋਂ ਨੇਤਾਵਾਂ ਨੇ ਸੀਰੀਆ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਖ਼ਾਤਮੇ ਦਾ ਸੰਕਲਪ ਲਿਆ।

 

ਰੂਸੀ ਰਾਸ਼ਟਰਪਤੀ ਦੇ ਯੈਮਲਿਨ ਦਫ਼ਤਰ ਨੇ ਮੁਲਾਕਾਤ ਦੇ ਸਬੰਧ ਵਿਚ ਬਿਆਨ ਜਾਰੀ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਦੇ ਵ੍ਹਾਈਟ ਹਾਊਸ ਦਫ਼ਤਰ ਨੇ ਇਸ ‘ਤੇ ਫਿਲਹਾਲ ਪ੍ਰਤੀਯਮ ਨਹੀਂ ਪ੍ਰਗਟਾਇਆ। ਦੋਨੋਂ ਨੇਤਾ ਏਸ਼ੀਆ ਪ੍ਰਸ਼ਾਂਤ ਖੇਤਰੀ ਦੇਸ਼ਾਂ ਦੀ ਆਰਥਿਕ ਸਹਿਯੋਗ ਪ੍ਰੀਸ਼ਦ ਦੀ ਬੈਠਕ ‘ਚ ਹਿੱਸਾ ਲੈਣ ਲਈ ਵੀਅਤਨਾਮ ਆਏ ਹਨ।

 

ਸੀਰੀਆ ‘ਚ ਕਮਜ਼ੋਰ ਪੈਂਦੇ ਆਈਐੱਸ ਨੂੰ ਖ਼ਤਮ ਕਰਨ ਦੀ ਅਮਰੀਕਾ ਅਤੇ ਰੂਸ ‘ਚ ਸਹਿਮਤੀ ਬਣ ਗਈ ਹੈ। ਇਹ ਗੱਲ ਯੈਮਲਿਨ ਨੇ ਕਹੀ ਹੈ। ਇਸ ਬਾਰੇ ਦੋਨੋਂ ਨੇਤਾਵਾਂ ਵੱਲੋਂ ਸਾਂਝਾ ਬਿਆਨ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਵਿਚਾਰ-ਵਟਾਂਦਰੇ ਨਾਲ ਜਾਰੀ ਕਰਨਗੇ। ਕ੍ਰੈਮਲਿਨ ਨੇ ਕਿਹਾ ਕਿ ਦੋਨੋਂ ਨੇਤਾ ਸੀਰੀਆ ਦੀ ਪ੍ਰਭੂਸੱਤਾ, ਆਜ਼ਾਦੀ ਅਤੇ ਖੇਤਰੀ ਸਥਿਰਤਾ ਬਰਕਰਾਰ ਰੱਖਣ ‘ਤੇ ਸਹਿਮਤ ਹਨ।

 

 

ਇਹ ਵੀ ਮੰਨਦੇ ਹਨ ਕਿ ਸਾਰੀਆਂ ਸਬੰਧਤ ਧਿਰਾਂ ਨੂੰ ਜਨੇਵਾ ਸਿਆਸੀ ਪ੍ਰਕਿਰਿਆ ਤਹਿਤ ਰੇੜਕਾ ਖ਼ਤਮ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ। ਦੋਨੋਂ ਦੇਸ਼ ਇਸ ਬਾਰੇ ਵੀ ਸਹਿਮਤ ਹਨ ਕਿ ਸੀਰੀਆ ਸੰਕਟ ਦਾ ਫ਼ੌਜੀ ਹੱਲ ਸੰਭਵ ਨਹੀਂ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਨੋਂ ਨੇਤਾਵਾਂ ਦਰਮਿਆਨ ਕੋਈ ਬੈਠਕ ਦੀ ਤਜਵੀਜ਼ ਨਹੀਂ ਸੀ।

 

 

ਸ਼ੁੱਕਰਵਾਰ ਨੂੰ ਰਾਤ ਦੇ ਖਾਣੇ ਦੇ ਸਮੇਂ ਦੋਨੋਂ ਨੇਤਾ ਆਹਮੋ ਸਾਹਮਣੇ ਹੋਏ। ਇਸ ਦੌਰਾਨ ਦੋਨਾਂ ਨੇ ਹੱਥ ਮਿਲਾ ਕੇ ਕੁਝ ਮਿੰਟ ਗੱਲ ਕੀਤੀ। ਟੈਲੀਵਿਜ਼ਨ ਫੁਟੇਜ ‘ਚ ਟਰੰਪ ਅਤੇ ਪੁਤਿਨ ਮੰਚ ‘ਤੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਫੁਟੇਜ ਉਸ ਸਮੇਂ ਦਾ ਹੈ ਜਦੋਂ ਮੰਚ ‘ਤੇ ਉਹ ਹੋਰਨਾਂ ਨੇਤਾਵਾਂ ਦੇ ਨਾਲ ਫੋਟੋ ਦੇਣ ਲਈ ਆਏ ਸਨ।

First Published: Sunday, 12 November 2017 8:32 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ