ਟਰੰਪ ਨੇ ਭਾਰਤੀ ਇੰਜੀਨੀਅਰ ਦੀ ਵਿਧਵਾ ਨੂੰ ਸੰਸਦ ਦੇ ਇਜਲਾਸ 'ਚ ਆਉਣ ਦਾ ਸੱਦਾ ਦਿੱਤਾ

By: abp sanjha | | Last Updated: Saturday, 13 January 2018 9:47 AM
ਟਰੰਪ ਨੇ ਭਾਰਤੀ ਇੰਜੀਨੀਅਰ ਦੀ ਵਿਧਵਾ ਨੂੰ ਸੰਸਦ ਦੇ ਇਜਲਾਸ 'ਚ ਆਉਣ ਦਾ ਸੱਦਾ ਦਿੱਤਾ

ਵਾਸ਼ਿੰਗਟਨ  : ਪਿਛਲੇ ਸਾਲ ਨਸਲੀ ਹਮਲੇ ਦੌਰਾਨ ਜਾਣ ਗੁਆਉਣ ਵਾਲੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨੈਨਾ ਡੁਮਾਲਾ ਨੂੰ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਲਈ ਸੱਦਾ ਦਿੱਤਾ ਗਿਆ ਹੈ। 30 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਇਸ ਇਜਲਾਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਸੰਬੋਧਨ ਕਰਨਗੇ। ਸੰਸਦ ਦੇ ਸਾਂਝੇ ਇਜਲਾਸ ‘ਚ ਟਰੰਪ ਦਾ ਇਹ ਪਹਿਲਾ ਸੰਬੋਧਨ ਹੋਵੇਗਾ।

 

ਪਿਛਲੇ ਸਾਲ ਫਰਵਰੀ ‘ਚ ਕੰਸਾਸ ‘ਚ ਅਮਰੀਕੀ ਜਲ ਸੈਨਾ ਦੇ ਸਾਬਕਾ ਸੈਨਿਕ ਐਡਮ ਪਿਊਰਿੰਟਨ ਨੇ ਸ਼੍ਰੀਨਿਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹਮਲੇ ‘ਚ ਸ਼੍ਰੀਨਿਵਾਸ ਦੇ ਦੋਸਤ ਆਲੋਕ ਮਦਸਾਨੀ ਵੀ ਜ਼ਖ਼ਮੀ ਹੋਏ ਸੀ। 32 ਸਾਲਾ ਸੁਨੈਨਾ ਨੇ ਪਤੀ ਦੀ ਮੌਤ ਪਿਛੋਂ ਅਮਰੀਕਾ ‘ਚ ਰਹਿਣ ਦਾ ਅਧਿਕਾਰ ਖੋਹ ਲਿਆ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਅਮਰੀਕਾ ‘ਚ ਰਹਿਣ ਦੀ ਆਗਿਆ ਦੇ ਦਿੱਤੀ ਗਈ।

 

 

ਸੁਨੈਨਾ ਨੂੰ ਅਮਰੀਕਾ ‘ਚ ਰਹਿਣ ਦਾ ਅਧਿਕਾਰ ਦਿਵਾਉਣ ‘ਚ ਮਦਦ ਕਰਨ ਵਾਲੇ ਐੱਮਪੀ ਕੇਵਿਨ ਯੋਦਰ ਨੇ ਹੀ ਰਾਸ਼ਟਰਪਤੀ ਦੇ ਸਾਲਾਨਾ ਸੰਬੋਧਨ ਦੌਰਾਨ ਸੰਸਦ ‘ਚ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ।

 

 

ਯੋਦਰ ਨੇ ਕਿਹਾ ਕਿ ਉਹ ਸਸ਼ਕਤ ਮਹਿਲਾ ਹੈ। ਉਨ੍ਹਾਂ ਦੇ ਇਮੀਗ੍ਰੇਸ਼ਨ ਮਾਮਲੇ ਨੂੰ ਲੈ ਕੇ ਮੇਰੇ ਉਤਸ਼ਾਹ ਦਾ ਕਾਰਨ ਭਾਰਤੀ ਭਾਈਚਾਰੇ ਨੂੰ ਇਹ ਸੰਦੇਸ਼ ਦੇਣਾ ਹੈ ਕਿ ਅਸੀਂ ਉਸ ਦੇਸ਼ ਨਾਲ ਪਿਆਰ ਕਰਦੇ ਹਾਂ ਜੋ ਸਭ ਦਾ ਸਵਾਗਤ ਕਰਦਾ ਹੈ। ਆਪਣੇ ਪਤੀ ਦੀ ਪਹਿਲੀ ਬਰਸੀ ਮੌਕੇ ਭਾਰਤ ਆਉਣ ਦੀ ਯੋਜਨਾ ਬਣਾ ਰਹੀ ਸੁਨੈਨਾ ਨੇ ਕਿਹਾ ਉਹ ਦੋੋਸਤਾਂ, ਗੁਆਂਢੀਆਂ ਅਤੇ ਹੋਰ ਲੋਕਾਂ ਤੋਂ ਮਿਲੇ ਸਹਿਯੋਗ ਤੋਂ ਖੁਸ਼ ਹੈ।

First Published: Saturday, 13 January 2018 9:47 AM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ