ਹੁਣ ਅਮਰੀਕਾ 'ਚ ਵਿਦੇਸ਼ੀਆਂ ਨੂੰ ਨੌਕਰੀ ਮਿਲਣੀ ਔਖੀ, ਟਰੰਪ ਨੇ ਕੀਤੀ ਸਖਤੀ

By: abp sanjha | | Last Updated: Wednesday, 19 April 2017 3:03 PM
ਹੁਣ ਅਮਰੀਕਾ 'ਚ ਵਿਦੇਸ਼ੀਆਂ ਨੂੰ ਨੌਕਰੀ ਮਿਲਣੀ ਔਖੀ, ਟਰੰਪ ਨੇ ਕੀਤੀ ਸਖਤੀ

ਵਾਸ਼ਿੰਗਟਨ: ਡੋਨਲਡ ਟਰੰਪ ਨੇ H-1B ਵੀਜ਼ਾ ਨਿਯਮ ਨੂੰ ਸਖ਼ਤ ਬਣਾਉਣ ਲਈ ਇੱਕ ਐਗਜੀਕਿਊਟਿਵ ਆਰਡਰ ਉੱਤੇ ਹਸਤਾਖ਼ਰ ਕਰ ਦਿੱਤੇ। ਇਸ ਦੇ ਨਾਲ ਹੀ ਕਿਹਾ ਕਿ ਅਮਰੀਕੀ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਕੰਪਨੀਆਂ ਦੀ ਸਕਿੱਲਡ ਲੋਕਾਂ ਨੂੰ ਜ਼ਿਆਦਾ ਸੈਲਰੀ ਦੇਣੀ ਹੋਵੇਗੀ। ਇਸ ਵਿੱਚ ਯੂਐਸ ਤੇ ਆਸਟ੍ਰੇਲੀਆ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਵੀ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਦਾ ਆਰਡਰ ਕੀਤਾ ਹੈ।
ਨਿਊਜ਼ ਏਜੰਸੀ ਮੁਤਾਬਕ ਟਰੰਪ ਨੇ ਕਿਹਾ ਸਾਡੇ ਇੰਮੀਗਰੇਸ਼ਨ ਵਿਵਸਥਾ ਵਿੱਚ ਗੜਬੜੀ ਦੀ ਵਜ੍ਹਾ ਕਰਕੇ ਅਮਰੀਕੀਆਂ ਦੀਆਂ ਨੌਕਰੀਆਂ ਵਿਦੇਸ਼ੀਆਂ ਨੂੰ ਮਿਲ ਰਹੀਆਂ ਹਨ। ਕੰਪਨੀਆਂ ਘੱਟ ਤਨਖਾਹ ਦੇ ਕੇ ਵਿਦੇਸ਼ੀਆਂ ਨੂੰ ਨੌਕਰੀ ਉੱਤੇ ਰੱਖ ਲੈਂਦੀ ਹੈ। ਇਸ ਕਰਕੇ ਅਮਰੀਕੀਆਂ ਦੀਆਂ ਨੌਕਰੀਆਂ ਖੁਸ ਰਹੀਆਂ ਹਨ। ਇਹ ਸਭ ਕੁਝ ਹੁਣ ਖ਼ਤਮ ਹੋਵੇਗਾ। ਟਰੰਪ ਮੁਤਾਬਕ ਮੌਜੂਦਾ ਸਮੇਂ ਵਿੱਚ H-1B ਵੀਜ਼ਾ ਲਾਟਰੀ ਸਿਸਟਮ ਤਹਿਤ ਦਿੱਤਾ ਜਾਂਦਾ ਹੈ। ਇਹ ਗ਼ਲਤ ਹੈ। ਵੀਜ਼ਾ ਜ਼ਿਆਦਾ ਪੇਸ਼ੇਵਾਰ ਤੇ ਵੱਡੇ ਪੇਡ ਉਮੀਦਵਾਰ ਨੂੰ ਦਿੱਤਾ ਜਾਣਾ ਚਾਹੀਦਾ। ਕੰਪਨੀਆਂ ਕਿਸੇ ਵੀ ਤਰੀਕੇ ਨਾਲ ਅਮਰੀਕਨ ਦੀ ਜਗ੍ਹਾ ਕਿਸੇ ਹੋਰ ਉਮੀਦਵਾਰ ਨੂੰ ਨਹੀਂ ਰੱਖ ਸਕਦੀ।
ਵਾਈਟ ਹਾਊਸ ਨੇ ਕੀ ਕਿਹਾ ?
ਵਾਈਟ ਹਾਊਸ ਤੋਂ ਜਾਰੀ ਸਟੇਟਮੈਂਟ ਵਿੱਚ ਕਿਹਾ ਗਿਆ, “H-1B ਵੀਜ਼ਾ ਦੇ ਰਾਹੀਂ ਅਮਰੀਕਾ ਵਿੱਚ ਜ਼ਿਆਦਾ ਪੇਸ਼ੇਵਾਰ ਤੇ ਸੈਲਰੀ ਵਾਲ ਲੋਕ ਲਿਆਉਣੇ ਚਾਹੀਦੇ ਹਨ। ਸਟੱਡੀਜ਼ ਦੱਸਦੀ ਹੈ ਕਿ ਜਿਨ੍ਹਾਂ 80 ਫ਼ੀਸਦੀ ਲੋਕਾਂ ਨੂੰ ਇਹ ਵੀਜ਼ਾ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਸੈਲਰੀ ਲੈਵਲ ਘੱਟ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਕੰਪਨੀਆਂ H-1B ਪਾਲਿਸੀ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ ਤੇ ਅਮਰੀਕੀਆਂ ਦੀ ਜਗ੍ਹਾ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦੇ ਰਹੀ ਹੈ।
ਆਖ਼ਰ H-1B ਉੱਤੇ ਇੰਨਾ ਬਬਾਲ ਕਿਉਂ?
ਦਰਅਸਲ ਅਮਰੀਕਾ ਵਿੱਚ ਵਧਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ H-1B ਦੇ ਨਿਯਮ ਨੂੰ ਸਖ਼ਤ ਬਣਾਉਣ ਦੀ ਗੱਲ ਕਹੀ ਜਾਂਦੀ ਰਹੀ ਹੈ। ਇਲਜ਼ਾਮ ਹੈ ਕਿ ਕਈ ਕੰਪਨੀਆਂ ਦੂਸਰੇ ਦੇਸ਼ਾਂ ਤੋਂ ਘੱਟ ਸੈਲਰੀ ਉੱਤੇ ਕਾਮਿਆਂ ਨੂੰ ਅਮਰੀਕਾ ਲੈ ਕੇ ਆਉਂਦੀਆਂ ਹਨ। ਇਸ ਵਿੱਚ ਅਮਰੀਕੀਆਂ ਨੂੰ ਨੌਕਰੀ ਮਿਲਣ ਦੇ ਮੌਕੇ ਘੱਟ ਜਾਂਦੇ ਹਨ ਤੇ ਬੇਰੁਜ਼ਗਾਰੀ ਵਧਦੀ ਹੈ। ਟਰੰਪ ਪ੍ਰਸ਼ਾਸਨ ਦੇ ਇੱਕ ਅਫ਼ਸਰ ਨੇ ਕਿਹਾ ਸਾਡੇ ਦੇਸ਼ ਵਿੱਚ ਵੀ ਯੋਗ ਪ੍ਰੋਫੈਸ਼ਨਲ ਹਨ ਜਿਹੜੇ ਕੰਪਨੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ।
First Published: Wednesday, 19 April 2017 3:03 PM

Related Stories

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ