ਟਰੰਪ ਦੀ ਰੂਸ ਨਾਲ ਯਾਰੀ !

By: Harsharan K | | Last Updated: Tuesday, 11 July 2017 11:29 AM
ਟਰੰਪ ਦੀ ਰੂਸ ਨਾਲ ਯਾਰੀ !

ਦਿੱਲੀ:  ਅਮਰੀਕਾ ਦੀ ਰਾਸ਼ਟਰਪਤੀ ਚੋਣ ‘ਚ ਡੋਨਾਲਡ ਟਰੰਪ ਦੇ ਰਿਪਬਲਿਕਨ ਉਮੀਦਵਾਰ ਬਣਨ ਦੇ ਕੁਝ ਦਿਨ ਬਾਅਦ ਹੀ ਟਰੰਪ ਦੇ ਵੱਡੇ ਬੇਟੇ ਅਤੇ ਦਾਮਾਦ ਨੇ ਇਕ ਰੂਸੀ ਵਕੀਲ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੇ ਨਾਲ ਟਰੰਪ ਦੀ ਚੋਣ ਇੰਚਾਰਜ ਪਾਲ ਮੈਨਫੋਰਟ ਵੀ ਮੌਜੂਦ ਸਨ। ਨਿਊਯਾਰਕ ਟਾਈਮਜ਼ ਨੇ ਗੁਪਤ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਰੂਸੀ ਵਕੀਲ ਨਤਾਲੀਆ ਵੇਸੇਲਨਿਤਸਕਾਇਆ ਅਤੇ ਟਰੰਪ ਦੇ ਕਰੀਬੀ ਲੋਕਾਂ ਵਿਚਕਾਰ ਇਹ ਮੁਲਾਕਾਤ ਨੌਂ ਜੂਨ 2016 ਨੂੰ ਮੈਨਹਟਨ ਸਥਿਤ ਟਰੰਪ ਟਾਵਰ ‘ਚ ਹੋਈ ਸੀ।

 
ਡੋਨਾਲਡ ਟਰੰਪ ਜੂਨੀਅਰ ਅਤੇ ਟਰੰਪ ਦੇ ਦਾਮਾਦ ਜੈਰੇਡ ਕੁਸ਼ਨਰ ਨੇ ਵੀ ਇਸ ਬੈਠਕ ਦੀ ਪੁਸ਼ਟੀ ਕੀਤੀ ਹੈ। ਟਰੰਪ ਜੂਨੀਅਰ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਸੰਖੇਪ ਮੁਲਾਕਾਤ ਅਮਰੀਕੀਆਂ ਵੱਲੋਂ ਰੂਸੀ ਬੱਚਿਆਂ ਦੇ ਗੋਦ ਲੈਣ ਦੇ ਮਸਲੇ ‘ਤੇ ਕੇਂਦਰਿਤ ਸੀ। ਇਸ ਦੌਰਾਨ ਚੋਣ ਮੁਹਿੰਮ ਦੇ ਤੱਤਕਾਲੀ ਇੰਚਾਰਜ ਪਾਲ ਮੈਨਫੋਰਟ ਵੀ ਮੌਜੂਦ ਸਨ। ਬੈਠਕ ਦਾ ਚੋਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸ ਰਹੱਸ ਦਾ ਪਰਦਾਫਾਸ਼ ਉਸ ਸਮੇਂ ਹੋਇਆ ਹੈ ਜਦੋਂ ਕਾਂਗਰਸ ਦੀਆਂ ਕਈ ਕਮੇਟੀਆਂ ਟਰੰਪ ਦੇ ਪ੍ਰਚਾਰ ਮੁਹਿੰਮ ਦਲ ਅਤੇ ਰੂਸੀ ਪ੍ਰਤੀਨਿਧੀਆਂ ਵਿਚਕਾਰ ਮੁਲਾਕਾਤ ਦੀ ਜਾਂਚ ਕਰ ਰਹੀਆਂ ਹਨ।

 
ਇਹ ਜਾਂਚ 2016 ਦੀ ਅਮਰੀਕੀ ਰਾਸ਼ਟਰਪਤੀ ਚੋਣ ‘ਚ ਰੂਸੀ ਦਖਲ ਤਹਿਤ ਕੀਤੀ ਜਾ ਰਹੀ ਹੈ। ਅਜੇ ਹਾਲ ਹੀ ‘ਚ ਟਰੰਪ ਨੇ ਰਾਸ਼ਟਰਪਤੀ ਚੋਣ ‘ਚ ਰੂਸੀ ਦਖਲ ਦੀ ਸ਼ੰਕਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਇਸ ‘ਚ ਹੋਰ ਦੇਸ਼ਾਂ ਦੇ ਸ਼ਾਮਿਲ ਹੋਣ ਦੀ ਵੀ ਗੱਲ ਕਹੀ ਸੀ। ਨਿਊਯਾਰਕ ਟਾਈਮਜ਼ ਦੀ ਇਸ ਖ਼ਬਰ ਦੇ ਇਕ ਦਿਨ ਪਹਿਲੇ ਜਰਮਨੀ ਦੇ ਹੈਮਬਰਗ ‘ਚ ਜੀ-20 ਸਿਖਰ ਸੰਮੇਲਨ ‘ਚ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਹੋਈ ਸੀ।

 
ਟਰੰਪ ਜੂਨੀਅਰ ਨੇ ਕਿਹਾ ਕਿ ਮੈਨੂੰ ਇਕ ਵਾਕਿਫ਼ ਨੇ ਬੈਠਕ ‘ਚ ਸ਼ਾਮਿਲ ਹੋਣ ਨੂੰ ਕਿਹਾ ਸੀ। ਜਦਕਿ ਕੁਸ਼ਨਰ ਦੇ ਵਕੀਲ ਜੈਮੀ ਗੋਰੇਲਿਕ ਨੇ ਕਿਹਾ ਕਿ ਉਹ ਬੈਠਕ ‘ਚ ਕੁਝ ਸਮੇਂ ਦੇ ਲਈ ਹੀ ਸਨ। ਕੁਸ਼ਨਰ ਦੀ ਚੋਣ ਤੋਂ ਪਹਿਲੇ ਅਤੇ ਬਾਅਦ ‘ਚ 20 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ 100 ਤੋਂ ਜ਼ਿਆਦਾ ਵਾਰ ਫੋਨ ‘ਤੇ ਗੱਲਬਾਤ ਜਾਂ ਮੁਲਾਕਾਤ ਹੋਈ ਸੀ।

First Published: Tuesday, 11 July 2017 11:05 AM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ