ਖ਼ਾਲਸਾ 'ਤੇ ਹਮਲਾ ਕਰਨ ਵਾਲੇ ਦੋ ਅਮਰੀਕੀਆਂ ਨੂੰ ਕੈਦ

By: ABP SANJHA | | Last Updated: Friday, 19 May 2017 12:39 PM
 ਖ਼ਾਲਸਾ 'ਤੇ ਹਮਲਾ ਕਰਨ ਵਾਲੇ ਦੋ ਅਮਰੀਕੀਆਂ ਨੂੰ ਕੈਦ

ਨਿਊਯਾਰਕ: ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੀ ਅਦਾਲਤ ਨੇ ਸਿੱਖ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਚੇਜ਼ ਲਿਟਲ ਤੇ ਕੋਲਟਨ ਲੇਬਲਕ ਨੂੰ ਅਪਰਾਧ ਹਮਲੇ ਦਾ ਦੋਸ਼ੀ ਪਾਇਆ ਹੈ। ਹਮਲਾ ਮਾਨ ਸਿੰਘ ਖ਼ਾਲਸਾ ਉੱਤੇ ਹੋਇਆ ਸੀ।

 
ਆਈਟੀ ਖੇਤਰ ਵਿੱਚ ਕੰਮ ਕਰਨ ਵਾਲੇ ਖ਼ਾਲਸਾ ਉੱਤੇ ਚੇਜ਼ ਤੇ ਕੋਲਟਨ ਨਾਮਕ ਵਿਅਕਤੀਆਂ ਨੇ ਉਸ ਸਮੇਂ ਹਮਲਾ ਕੀਤਾ ਸੀ, ਜਦੋਂ ਉਹ ਕੈਲੇਫੋਰਨੀਆ ਦੇ ਰਿਚਮੰਡ ਬੇ ਇਲਾਕੇ ਵਿੱਚ ਘਰ ਨੂੰ ਜਾ ਰਿਹਾ ਸੀ। ਅੰਮ੍ਰਿਤਧਾਰੀ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਮਾਨ ਸਿੰਘ ਖ਼ਾਲਸਾ ਦੀ ਇਨ੍ਹਾਂ ਨੇ ਨਾ ਸਿਰਫ਼ ਕੁੱਟਮਾਰ ਕੀਤੀ ਸਗੋਂ ਉਸ ਦੇ ਧਾਰਮਿਕ ਅਕੀਦੇ ਨਾਲ ਵੀ ਛੇੜਛਾੜ ਕਰਕੇ ਨਸਲੀ ਟਿੱਪਣੀਆਂ ਕੀਤੀਆਂ।

 

 

ਹਮਲੇ ਤੋਂ ਬਾਅਦ ਖ਼ਾਲਸਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਤੇ ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਖ਼ਾਲਸਾ ਕੋਲੋਂ ਪਛਾਣ ਕਰਵਾਈ। ਇਸ ਤੋਂ ਬਾਅਦ ਅਦਾਲਤ ਨੇ ਦੋਹਾਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ। ਮਾਨ ਸਿੰਘ ਖ਼ਾਲਸਾ ਦੇ ਕੇਸ ਦੀ ਪੈਰਵੀ ਅਮਰੀਕੀ ਸੰਸਥਾ ਸਿੱਖ ਕੋਲੀਸ਼ਨ ਨੇ ਕੀਤੀ। ਸੰਸਥਾ ਅਨੁਸਾਰ 9/11 ਹਮਲੇ ਤੋਂ ਬਾਅਦ ਸਿੱਖਾਂ ਉੱਤੇ ਅਮਰੀਕਾ ਵਿੱਚ ਲਗਾਤਾਰ ਹਮਲੇ ਹੋ ਰਹੇ ਹਨ।

First Published: Friday, 19 May 2017 12:39 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ