ਭਾਰਤੀ ਰੈਸਟੋਰੈਂਟ 'ਤੇ ਬੰਦਿਆਂ ਦਾ ਮਾਸ ਪਰੋਸਣ ਦਾ ਇਲਜ਼ਾਮ

By: ਏਬੀਪੀ ਸਾਂਝਾ | | Last Updated: Thursday, 18 May 2017 6:10 PM
ਭਾਰਤੀ ਰੈਸਟੋਰੈਂਟ 'ਤੇ ਬੰਦਿਆਂ ਦਾ ਮਾਸ ਪਰੋਸਣ ਦਾ ਇਲਜ਼ਾਮ

ਲੰਦਨ: ਬ੍ਰਿਟੇਨ ਵਿੱਚ 60 ਸਾਲ ਪੁਰਾਣੇ ਇੱਕ ਭਾਰਤੀ ਰੈਸਟੋਰੈਂਟ ‘ਤੇ ਇਨਸਾਨਾਂ ਦਾ ਮਾਸ ਪਰੋਸਣ ਦਾ ਇਲਜ਼ਾਮ ਲੱਗਿਆ ਹੈ। ਇੱਕ ਫਰਜ਼ੀ ਨਿਊਜ਼ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ, ”ਪਿਛਲੀ ਰਾਤ ਇੰਡੀਅਨ ਰੇਸਤਰਾਂ ਦੇ ਮਾਲਕ ਰੱਜਨ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਆਪਣੇ ਨਿਊ ਕਰਾਸ ਰੇਸਤਰਾਂ ਵਿੱਚ ਫੂਡ ਰੈਸਿਪੀ ਵਿੱਚ ਇਨਸਾਨਾਂ ਦਾ ਮਾਸ ਵੇਚ ਰਿਹਾ ਸੀ। ਉੱਥੋਂ 9 ਇਨਸਾਨੀ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦਾ ਮਾਸ ਪਰੋਸਿਆ ਜਾਣਾ ਸੀ। ਰੱਜਨ ਪਟੇਲ ਨੂੰ ਪੁੱਛਗਿੱਛ ਲਈ ਕਸਟਡੀ ਵਿੱਚ ਲਿਆ ਗਿਆ ਹੈ ਤੇ ਰੇਸਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।”

 

ਇਹ ਖਬਰ ਇੱਕ ਪ੍ਰੈਂਕ ਨਿਊਜ਼ ਸਾਈਟ ਨੇ ਦਿੱਤੀ ਹੈ। ਇਸ ਸਾਈਟ ‘ਤੇ ਗੁੰਮਨਾਮ ਯੂਜ਼ਰ ਸੋਸ਼ਲ ਮੀਡੀਆ ‘ਤੇ ਸਟੋਰੀ ਸ਼ੇਅਰ ਕਰਨ ਤੋਂ ਪਹਿਲਾਂ ਆਪਣੀ ਨਿਊਜ਼ ਸਬਮਿਟ ਕਰ ਸਕਦੇ ਹਨ ਚਾਹੇ ਉਹ ਫਰਜ਼ੀ ਹੋਵੇ। ਇਹ ਖਬਰ ਵਾਇਰਲ ਹੋਣ ਤੋਂ ਬਾਅਦ ਭਾਰਤੀ ਰੇਸਤਰਾਂ ਦੇ ਬੰਦ ਹੋਣ ਦਾ ਪੂਰਾ ਖਤਰਾ ਬਣਿਆ ਹੋਇਆ ਹੈ।

 

ਸਾਊਥ ਈਸਟ ਲੰਦਨ ਸਥਿਤ ਰੇਸਤਰਾਂ ‘ਕੜੀ ਟਵਿਸਟ’ ਦੀ ਮਾਲਕ ਸ਼ਿਨਰਾ ਬੇਗਮ ਹੈ ਤੇ ਇਹ ਰੇਸਤਰਾਂ ਪਿਛਲੇ 60 ਸਾਲ ਤੋਂ ਚੱਲ ਰਿਹਾ ਹੈ। ਸ਼ਿਨਰਾ ਨੇ ਦੱਸਿਆ, ”ਹੁਣ ਇਹ ਅਫਵਾਹ ਹਰ ਪਾਸੇ ਫੈਲ ਚੁੱਕੀ ਹੈ ਤੇ ਲੋਕ ਇਨ੍ਹਾਂ ਤੇ ਭਰੋਸਾ ਕਰ ਰਹੇ ਹਨ। ਅਸੀਂ 60 ਸਾਲ ਤੋਂ ਇੱਥੇ ਹੋਟਲ ਚਲਾ ਰਹੇ ਹਾਂ ਤੇ ਹੁਣ ਇਹ ਬੰਦ ਹੋ ਸਕਦਾ ਹੈ। ਖਬਰ ਵਿੱਚ ਸਿਰਫ ਇੱਕ ਪੈਰਾ ਲਿਖਿਆ ਹੋਇਆ ਹੈ। ਉਸ ਵਿੱਚ ਸੈਂਕੜੇ ਗਲਤੀਆਂ ਹਨ ਫਿਰ ਵੀ ਲੋਕਾਂ ਨੇ ਉਸ ਨੂੰ ਸੱਚ ਮੰਨ ਲਿਆ। ਉਸ ਤੋਂ ਬਾਅਦ ਸਾਡੇ ਗਾਹਕ ਵੀ ਘਟੇ ਹਨ ਤੇ ਸਾਨੂੰ ਧਮਕੀਆਂ ਵੀ ਮਿਲੀ ਰਹੀਆਂ ਹਨ। ਭੀੜ ਘੱਟ ਹੋਣ ਕਾਰਨ ਸਟਾਫ ਨੂੰ ਵੀ ਘੱਟ ਘੰਟੇ ਦਾ ਕੰਮ ਮਿਲ ਰਿਹਾ ਹੈ।”

First Published: Thursday, 18 May 2017 6:10 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ