ਭਾਰਤੀ ਰੈਸਟੋਰੈਂਟ 'ਤੇ ਬੰਦਿਆਂ ਦਾ ਮਾਸ ਪਰੋਸਣ ਦਾ ਇਲਜ਼ਾਮ

By: ਏਬੀਪੀ ਸਾਂਝਾ | | Last Updated: Thursday, 18 May 2017 6:10 PM
ਭਾਰਤੀ ਰੈਸਟੋਰੈਂਟ 'ਤੇ ਬੰਦਿਆਂ ਦਾ ਮਾਸ ਪਰੋਸਣ ਦਾ ਇਲਜ਼ਾਮ

ਲੰਦਨ: ਬ੍ਰਿਟੇਨ ਵਿੱਚ 60 ਸਾਲ ਪੁਰਾਣੇ ਇੱਕ ਭਾਰਤੀ ਰੈਸਟੋਰੈਂਟ ‘ਤੇ ਇਨਸਾਨਾਂ ਦਾ ਮਾਸ ਪਰੋਸਣ ਦਾ ਇਲਜ਼ਾਮ ਲੱਗਿਆ ਹੈ। ਇੱਕ ਫਰਜ਼ੀ ਨਿਊਜ਼ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ, ”ਪਿਛਲੀ ਰਾਤ ਇੰਡੀਅਨ ਰੇਸਤਰਾਂ ਦੇ ਮਾਲਕ ਰੱਜਨ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਆਪਣੇ ਨਿਊ ਕਰਾਸ ਰੇਸਤਰਾਂ ਵਿੱਚ ਫੂਡ ਰੈਸਿਪੀ ਵਿੱਚ ਇਨਸਾਨਾਂ ਦਾ ਮਾਸ ਵੇਚ ਰਿਹਾ ਸੀ। ਉੱਥੋਂ 9 ਇਨਸਾਨੀ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਦਾ ਮਾਸ ਪਰੋਸਿਆ ਜਾਣਾ ਸੀ। ਰੱਜਨ ਪਟੇਲ ਨੂੰ ਪੁੱਛਗਿੱਛ ਲਈ ਕਸਟਡੀ ਵਿੱਚ ਲਿਆ ਗਿਆ ਹੈ ਤੇ ਰੇਸਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।”

 

ਇਹ ਖਬਰ ਇੱਕ ਪ੍ਰੈਂਕ ਨਿਊਜ਼ ਸਾਈਟ ਨੇ ਦਿੱਤੀ ਹੈ। ਇਸ ਸਾਈਟ ‘ਤੇ ਗੁੰਮਨਾਮ ਯੂਜ਼ਰ ਸੋਸ਼ਲ ਮੀਡੀਆ ‘ਤੇ ਸਟੋਰੀ ਸ਼ੇਅਰ ਕਰਨ ਤੋਂ ਪਹਿਲਾਂ ਆਪਣੀ ਨਿਊਜ਼ ਸਬਮਿਟ ਕਰ ਸਕਦੇ ਹਨ ਚਾਹੇ ਉਹ ਫਰਜ਼ੀ ਹੋਵੇ। ਇਹ ਖਬਰ ਵਾਇਰਲ ਹੋਣ ਤੋਂ ਬਾਅਦ ਭਾਰਤੀ ਰੇਸਤਰਾਂ ਦੇ ਬੰਦ ਹੋਣ ਦਾ ਪੂਰਾ ਖਤਰਾ ਬਣਿਆ ਹੋਇਆ ਹੈ।

 

ਸਾਊਥ ਈਸਟ ਲੰਦਨ ਸਥਿਤ ਰੇਸਤਰਾਂ ‘ਕੜੀ ਟਵਿਸਟ’ ਦੀ ਮਾਲਕ ਸ਼ਿਨਰਾ ਬੇਗਮ ਹੈ ਤੇ ਇਹ ਰੇਸਤਰਾਂ ਪਿਛਲੇ 60 ਸਾਲ ਤੋਂ ਚੱਲ ਰਿਹਾ ਹੈ। ਸ਼ਿਨਰਾ ਨੇ ਦੱਸਿਆ, ”ਹੁਣ ਇਹ ਅਫਵਾਹ ਹਰ ਪਾਸੇ ਫੈਲ ਚੁੱਕੀ ਹੈ ਤੇ ਲੋਕ ਇਨ੍ਹਾਂ ਤੇ ਭਰੋਸਾ ਕਰ ਰਹੇ ਹਨ। ਅਸੀਂ 60 ਸਾਲ ਤੋਂ ਇੱਥੇ ਹੋਟਲ ਚਲਾ ਰਹੇ ਹਾਂ ਤੇ ਹੁਣ ਇਹ ਬੰਦ ਹੋ ਸਕਦਾ ਹੈ। ਖਬਰ ਵਿੱਚ ਸਿਰਫ ਇੱਕ ਪੈਰਾ ਲਿਖਿਆ ਹੋਇਆ ਹੈ। ਉਸ ਵਿੱਚ ਸੈਂਕੜੇ ਗਲਤੀਆਂ ਹਨ ਫਿਰ ਵੀ ਲੋਕਾਂ ਨੇ ਉਸ ਨੂੰ ਸੱਚ ਮੰਨ ਲਿਆ। ਉਸ ਤੋਂ ਬਾਅਦ ਸਾਡੇ ਗਾਹਕ ਵੀ ਘਟੇ ਹਨ ਤੇ ਸਾਨੂੰ ਧਮਕੀਆਂ ਵੀ ਮਿਲੀ ਰਹੀਆਂ ਹਨ। ਭੀੜ ਘੱਟ ਹੋਣ ਕਾਰਨ ਸਟਾਫ ਨੂੰ ਵੀ ਘੱਟ ਘੰਟੇ ਦਾ ਕੰਮ ਮਿਲ ਰਿਹਾ ਹੈ।”

First Published: Thursday, 18 May 2017 6:10 PM

Related Stories

ਆਸਟ੍ਰੇਲਿਆਈ ਏਅਰ ਫੋਰਸ ਦਾ ਪਹਿਲਾ ਦਸਤਾਰਧਾਰੀ ਸਿੱਖ
ਆਸਟ੍ਰੇਲਿਆਈ ਏਅਰ ਫੋਰਸ ਦਾ ਪਹਿਲਾ ਦਸਤਾਰਧਾਰੀ ਸਿੱਖ

ਮੈਲਬਰਨ: ਦਸਤਾਰਧਾਰੀ ਸਿੱਖ ਅਫਸਰ ਵਿਕਰਮ ਸਿੰਘ ਗਰੇਵਾਲ ਰਾਇਲ ਆਸਟ੍ਰੇਲੀਅਨ ਏਅਰ

ਸਿੱਖ ਟੈਕਸੀ ਡ੍ਰਾਈਵਰ ਦੀ ਲੰਦਨ 'ਚ ਮੁਫਤ ਟੈਕਸੀ ਸੇਵਾ
ਸਿੱਖ ਟੈਕਸੀ ਡ੍ਰਾਈਵਰ ਦੀ ਲੰਦਨ 'ਚ ਮੁਫਤ ਟੈਕਸੀ ਸੇਵਾ

ਲੰਦਨ:- ਮਾਨਚੈਸਟਰ ‘ਚ ਹੋਏ ਧਮਾਕੇ ਤੋਂ ਬਾਅਦ ਸਿੱਖ ਟੈਕਸੀ ਡ੍ਰਾਈਵਰ ਨੇ ਲੋੜਵੰਦ

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ
ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ

ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ ਭਾਰਤੀ ‘ਤੇ ਨਸਲੀ ਟਿੱਪਣੀ ਤੇ ਹਮਲਾ ਕਰਨ ਦਾ

ਉੱਤਰੀ ਕੋਰੀਆ ਨੇ ਦਾਗੀ ਇੱਕ ਹੋਰ ਮਿਜ਼ਾਇਲ
ਉੱਤਰੀ ਕੋਰੀਆ ਨੇ ਦਾਗੀ ਇੱਕ ਹੋਰ ਮਿਜ਼ਾਇਲ

ਸਿਓਲ: ਉੱਤਰੀ ਕੋਰੀਆ ਨੇ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਨਵੀਂ ਬਾਲਿਸਟਿਕ ਮਿਜ਼ਾਈਲ

ਆਪਰੇਸ਼ਨ ਬਲੂ ਸਟਾਰ ਮੁੱਦੇ 'ਤੇ ਭਿੜੇ ਬਰਤਾਨੀਆ ਦੇ ਸਿਆਸਤਦਾਨ
ਆਪਰੇਸ਼ਨ ਬਲੂ ਸਟਾਰ ਮੁੱਦੇ 'ਤੇ ਭਿੜੇ ਬਰਤਾਨੀਆ ਦੇ ਸਿਆਸਤਦਾਨ

ਲੰਡਨ: ਆਪਰੇਸ਼ਨ ਬਲੂ ਸਟਾਰ ਦਾ ਮੁੱਦਾ ਲੰਦਨ ਦੀਆਂ ਆਮ ਚੋਣਾਂ ਵਿੱਚ ਖਾਸ ਚੋਣ ਮੁੱਦਾ

ਨਿਊਯਾਰਕ 'ਚ ਇੱਕ ਹੋਰ ਭਾਰਤੀ ਦਾ ਕਤਲ ?
ਨਿਊਯਾਰਕ 'ਚ ਇੱਕ ਹੋਰ ਭਾਰਤੀ ਦਾ ਕਤਲ ?

ਨਿਊਯਾਰਕ- ਕੋਰਨੈਲ ਯੂਨੀਵਰਸਿਟੀ ਚ ਪੜਦੇ 20 ਸਾਲਾ ਵਿਦਿਆਰਥੀ ਅਲਾਪ ਨਰਸੀਪੁਰਾ ਦੀ

ਰੂਹਾਨੀ ਦੂਜੀ ਵਾਰ ਬਣੇ ਇਰਾਨ ਦੇ ਰਾਸ਼ਟਰਪਤੀ
ਰੂਹਾਨੀ ਦੂਜੀ ਵਾਰ ਬਣੇ ਇਰਾਨ ਦੇ ਰਾਸ਼ਟਰਪਤੀ

ਇਰਾਨ:- ਹਸਨ ਰੂਹਾਨੀ ਨੂੰ ਇਰਾਨੀ ਲੋਕਾਂ ਨੇ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ

ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ
ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ

ਕੈਨੇਡਾ:- ਵਿਸ਼ਵ ਭਰ ਵਿੱਚ ਹਰਮਨ ਪਿਆਰਤਾ ਖੱਟਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ