ਦੱਖਣੀ ਕੋਰੀਆ ਦੇ ਆਸਮਾਨ 'ਤੇ ਅਮਰੀਕਾ ਦਾ ਸ਼ਕਤੀ ਪ੍ਰਦਰਸ਼ਨ

By: abp sanjha | | Last Updated: Thursday, 7 December 2017 9:17 AM
ਦੱਖਣੀ ਕੋਰੀਆ ਦੇ ਆਸਮਾਨ 'ਤੇ ਅਮਰੀਕਾ ਦਾ ਸ਼ਕਤੀ ਪ੍ਰਦਰਸ਼ਨ

ਸਿਓਲ : ਅਮਰੀਕਾ ਨੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਦੱਖਣੀ ਕੋਰੀਆ ਦੇ ਆਸਮਾਨ ਵਿੱਚ ਬੀ-1ਬੀ ਸੁਪਰਸੌਨਿਕ ਹਮਲਾਵਰ ਜਹਾਜ਼ ਉਡਾਏ। ਇਹ ਪ੍ਰਦਰਸ਼ਨ ਸਾਂਝੀਆਂ ਹਵਾਈ ਮਸ਼ਕਾਂ ਦਾ ਹੀ ਹਿੱਸਾ ਸੀ ਤੇ ਪਿਛਲੇ ਹਫਤੇ ਉੱਤਰੀ ਕੋਰੀਆ ਵੱਲੋਂ ਆਪਣੀ ਹੁਣ ਤੱਕ ਦੀ ਸੱਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਮਿਜ਼ਾਈਲ ਦੇ ਕੀਤੇ ਗਏ ਪ੍ਰਦਰਸ਼ਨ ਖਿਲਾਫ ਦਿੱਤੀ ਗਈ ਖੁੱਲ੍ਹੀ ਚੇਤਾਵਨੀ ਸੀ।

 

 

ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਆਖਿਆ ਕਿ ਗੁਆਮ ਸਥਿਤ ਟਿਕਾਣੇ ਤੋਂ ਦੱਖਣੀ ਕੋਰੀਆ ਦੇ ਪੂਰਬੀ ਤੱਟ ਲਾਗੇ ਸਥਿਤ ਫੌਜੀ ਮੈਦਾਨ ਉੱਤੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਫਾਈਟਰ ਜੈੱਟਜ਼ ਵੱਲੋਂ ਇਹ ਮਸ਼ਕਾਂ ਕੀਤੀਆਂ ਜਾ ਰਹੀਆਂ ਸਨ। ਫੌਜ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਇਸ ਡਰਿੱਲ ਰਾਹੀਂ ਦੱਖਣੀ ਕੋਰੀਆ ਤੇ ਅਮਰੀਕਾ ਨੇ ਉੱਤਰੀ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਹਥਿਆਰਾਂ ਤੇ ਮਿਜ਼ਾਈਲਾਂ ਰਾਹੀਂ ਧਮਕਾਏ ਜਾਣ ਦੀ ਸੂਰਤ ਵਿੱਚ ਉਸ ਨੂੰ ਸਬਕ ਸਿਖਾਉਣ ਦੀ ਆਪਣੀ ਸਮਰੱਥਾ ਦਾ ਮੁਜ਼ਾਹਰਾ ਕੀਤਾ।

 

ਸੋਮਵਾਰ ਤੋਂ ਸ਼ੁਰੂ ਹੋਈਆਂ ਇਨ੍ਹਾਂ ਪੰਜ ਰੋਜ਼ਾ ਮਸ਼ਕਾਂ ਵਿੱਚ 200 ਤੋਂ ਵੱਧ ਜਹਾਜ਼ ਸ਼ਾਮਲ ਹਨ, ਜਿਨ੍ਹਾਂ ਵਿੱਚ ਛੇ ਅਮਰੀਕੀ ਐਫ-22 ਤੇ 18 ਐਫ-35 ਲੜਾਕੂ ਜਹਾਜ਼ ਸ਼ਾਮਲ ਹਨ। ਉੱਤਰੀ ਕੋਰੀਆ ਨੂੰ ਐਨੀ ਨੇੜਿਓਂ ਅਮਰੀਕਾ ਵੱਲੋਂ ਮਾਰੀਆਂ ਜਾ ਰਹੀਆਂ ਫੌਜੀ ਬੜ੍ਹਕਾਂ ਪਸੰਦ ਨਹੀਂ ਆਉਂਦੀਆਂ। ਇੱਕ ਵਾਰੀ ਮੁੜ ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਇਨ੍ਹਾਂ ਮਸ਼ਕਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਤੇ ਇਹ ਵੀ ਆਖਿਆ ਗਿਆ ਕਿ ਅਮਰੀਕਾ ਜਾਣਬੁੱਝ ਕੇ ਪ੍ਰਮਾਣੂ ਜੰਗ ਵਿੱਢਣ ਦਾ ਸੱਦਾ ਦੇ ਰਿਹਾ ਹੈ। ਇਹ ਵੀ ਆਖਿਆ ਗਿਆ ਕਿ ਇਹ ਮਸ਼ਕਾਂ ਨਹੀਂ ਸਗੋਂ ਉੱਤਰੀ ਕੋਰੀਆ ਉੱਤੇ ਕੀਤੇ ਜਾਣ ਵਾਲੇ ਧਾਵੇ ਦੀ ਰਿਹਰਸਲ ਹੈ।

First Published: Thursday, 7 December 2017 9:17 AM

Related Stories

ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..
ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..

ਰਿਆਧ- ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਟਰੱਕ ਤੇ ਮੋਟਰ

ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ
ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ

ਨਵੀਂ ਦਿੱਲੀ: ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਤੇ ਅੱਤਵਾਦ ਸੰਗਠਨ ਜਮਾਤ-ਉਦ-ਦਾਵਾ

ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !
ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !

ਵਾਸ਼ਿੰਗਟਨ: ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ
ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ

ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!
ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!

ਪਿਓਾਗਯਾਂਗ-ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਪ੍ਰਮੁੱਖ ਅਧਿਕਾਰੀ

ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ
ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਗੂਲੇਸ਼ਨ ਰੱਦ ਕਰਨ ਦੀ

ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ
ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ

ਨਵੀਂ ਦਿੱਲੀ-ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..
ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..

ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ

ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ
ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ

ਨੋਮ ਪੇਨ  : ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ