ਅਮਰੀਕਾ ਆਉਣ ਵਾਲੇ ਭਾਰਤੀਆਂ ਲਈ ਖੁਸਖ਼ਬਰੀ

By: abp sanjha | | Last Updated: Wednesday, 5 July 2017 8:36 AM
ਅਮਰੀਕਾ ਆਉਣ ਵਾਲੇ ਭਾਰਤੀਆਂ ਲਈ ਖੁਸਖ਼ਬਰੀ

ਵਾਸ਼ਿੰਗਟਨ  :ਅਮਰੀਕਾ ਦੇ ਮਸ਼ਹੂਰ ਭਾਰਤੀਆਂ ਲਈ ਚੰਗੀ ਖ਼ਬਰ ਹੈ। ਭਾਰਤ ਹੁਣ ਦੁਨੀਆ ਦੇ ਉਨ੍ਹਾਂ 11 ਚੋਣਵੇਂ ਦੇਸ਼ਾਂ ‘ਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ ਅਮਰੀਕੀ ਹਵਾਈ ਅੱਡਿਆਂ ‘ਤੇ ਇਮੀਗਰੇਸ਼ਨ ਦੀ ਲੰਬੀ ਲਾਈਨ ‘ਚ ਨਹੀਂ ਖੜ੍ਹਾ ਹੋਣਾ ਪੈਂਦਾ।

 

ਅਮਰੀਕਾ ਆਪਣੇ ‘ਗਲੋਬਲ ਐਂਟਰੀ ਪ੍ਰੋਗਰਾਮ’ ਤਹਿਤ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਹਵਾਈ ਅੱਡਿਆਂ ‘ਤੇ ਖ਼ਾਸ ਸਹੂਲਤ ਮੁਹੱਈਆ ਕਰਦਾ ਹੈ। ਇਹ ਸਹੂਲਤ ਅਮਰੀਕੀ ਕਸਟਮ ਤੇ ਬਾਰਡਰ ਪੁਲਿਸ (ਸੀਬੀਪੀ) ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਇਸ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਨਾਮਜ਼ਦਗੀ ਕਰਵਾ ਕੇ ਮਨਜ਼ੂਰੀ ਲੈਣੀ ਪੈਂਦੀ ਹੈ। ਅਰਜ਼ੀਕਾਰ ਦੀ ਜਾਂਚ ਦੇ ਬਾਅਦ ਸੀਬੀਪੀ ਉਨ੍ਹਾਂ ਦਾ ਇੰਟਰਵਿਊ ਲੈਂਦੀ ਹੈ ਅਤੇ ਪੂਰੀ ਤਰ੍ਹਾਂ ਸੰਤੁਸ਼ਟ ਹੋਣ ‘ਤੇ ਉਨ੍ਹਾਂ ਨੂੰ ਇਸ ਸੇਵਾ ਦਾ ਲਾਭ ਉਠਾਉਣ ਦੀ ਮਨਜ਼ੂਰੀ ਦਿੰਦਾ ਹੈ।

 

ਅਜਿਹੇ ਯਾਤਰੀ ਖ਼ਾਸ ਹਵਾਈ ਅੱਡਿਆਂ ‘ਤੇ ਉਤਰਣ ਦੇ ਬਾਅਦ ਆਧੁਨਿਕ ਵਿਵਸਥਾ ਦੀ ਮਦਦ ਨਾਲ ਛੇਤੀ ਬਾਹਰ ਨਿਕਲ ਜਾਂਦੇ ਹਨ। ਅਮਰੀਕਾ ਨੇ ਹੁਣ ਇਸ ਗਲੋਬਲ ਐਂਟਰੀ ਪ੍ਰੋਗਰਾਮ ‘ਚ ਭਾਰਤੀ ਨਾਗਰਿਕਾਂ ਨੂੰ ਸ਼ਾਮਿਲ ਕਰ ਲਿਆ ਹੈ। ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਇਸ ਪ੍ਰੋਗਰਾਮ ‘ਚ ਨਾਮਜ਼ਦਗੀ ਕਰਾਉਣ ਵਾਲੇ ਪਹਿਲੇ ਭਾਰਤੀ ਹਨ।

 

ਸੀਬੀਪੀ ਦੇ ਕਾਰਜਕਾਰੀ ਕਮਿਸ਼ਨਰ ਕੇਵਿਨ ਮੈਕਲੀਨਨ ਨੇ ਇਸ ਮੌਕੇ ਕਿਹਾ ਕਿ ਆਪਣੇ ਭਰੋਸੇਮੰਦ ਭਾਰਤੀ ਨਾਗਰਿਕਾਂ ਨੂੰ ਇਸ ਗਲੋਬਲ ਐਂਟਰੀ ਪ੍ਰੋਗਰਾਮ ‘ਚ ਸ਼ਾਮਿਲ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਸੇਵਾ ਫਿਲਹਾਲ ਅਮਰੀਕਾ ਦੇ 53 ਹਵਾਈ ਅੱਡਿਆਂ ਅਤੇ 15 ਪ੍ਰੀ-ਕਲੀਅਰੈਂਸ ਕੇਂਦਰਾਂ ‘ਤੇ ਲਾਗੂ ਹੈ।

 

ਭਾਰਤ ਦੇ ਇਲਾਵਾ ਅਮਰੀਕਾ ਦੇ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕ ਅਤੇ ਅਰਜਨਟੀਨਾ, ਕੋਲੰਬੀਆ, ਜਰਮਨੀ, ਮੈਕਸੀਕੋ, ਨੀਦਰਲੈਂਡਸ, ਪਨਾਮਾ, ਦੱਖਣੀ ਕੋਰੀਆ, ਸਿੰਗਾਪੁਰ, ਸਵਿਟਜ਼ਰਲੈਂਡ ਅਤੇ ਬਰਤਾਨੀਆ ਦੇ ਨਾਗਰਿਕਾਂ ਨੂੰ ਇਹ ਸਹੂਲਤ ਹਾਸਿਲ ਹੈ। ਕੈਨੇਡਾ ਦੇ ਅਜਿਹੇ ਲੋਕ ਜਿਨ੍ਹਾਂ ਨੇ ਨੈਕਸਸ ‘ਚ ਆਪਣੀ ਨਾਮਜ਼ਦਗੀ ਕਰਾਈ ਹੋਈ ਹੈ, ਉਹ ਵੀ ਇਸ ਸੇਵਾ ਦਾ ਫਾਇਦਾ ਉਠਾ ਸਕਦੇ ਹਨ।

First Published: Wednesday, 5 July 2017 8:36 AM

Related Stories

ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ
ਘਰੇਲੂ ਨੌਕਰਾਣੀਆਂ ਨੂੰ ਤੋਰ ਰਿਹਾ ਅੱਤਵਾਦ ਦੇ ਰਾਹ

ਹਾਂਗਕਾਂਗ: ਹਾਂਗਕਾਂਗ ਵਿੱਚ ਕੰਮ ਕਰ ਰਹੀਆਂ ਇੰਡੋਨੇਸ਼ੀਆ ਘਰੇਲੂ ਨੌਕਰਾਣੀਆਂ ਨੂੰ

ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ
ਸਿੱਖ ਨੌਜਵਾਨ ਦੀ ਕਿਰਪਾਣ ਨੇ ਪੁਵਾਈਆਂ ਨਿਊਜ਼ੀਲੈਂਡ 'ਚ ਭਾਜੜਾਂ

ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਨੌਜਵਾਨ ਨਾਲ ਨਸਲੀ ਵਿੱਤਕਰਾ ਹੋਣ ਦਾ ਮਾਮਲਾ

ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?
ਟਰੰਪ ਨੇ ਉਠਾਏ ਓਬਾਮਾ 'ਤੇ ਸਵਾਲ, ਰਸਾਇਣਕ ਹਮਲਿਆਂ ਮਗਰੋਂ ਕੀ ਕੀਤਾ?

ਵਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ‘ਚ ਮਨੁੱਖਤਾ ਦੇ ਘਾਣ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ

ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ
ਉੱਤਰੀ ਕੋਰੀਆ ਵੱਲੋਂ ਅਮਰੀਕਾ 'ਤੇ ਪਰਮਾਣੂ ਹਮਲੇ ਦੀ ਧਮਕੀ

ਵਸ਼ਿੰਗਟਨ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ

ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ
ਆਸਟਰੇਲੀਆ ਨੇ ਪੰਜਾਬੀ ਭੇਜਿਆ ਵਾਪਸ

ਦਿੱਲੀ: ਟੈਕਸੀ ਵਿੱਚ ਸਵਾਰੀ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼ੀ ਇਕ ਪੰਜਾਬੀ ਟੈਕਸੀ

 ਭੈਣ ਨੂੰ ਬਚਾਉਣ ਦੀ ਵਜ੍ਹਾ ਇਹ ਕੁੜੀ ਉਸਦੀ ਵੀਡਿਉ ਲਾਈਵ ਕਰਦੀ ਰਹੀ..
ਭੈਣ ਨੂੰ ਬਚਾਉਣ ਦੀ ਵਜ੍ਹਾ ਇਹ ਕੁੜੀ ਉਸਦੀ ਵੀਡਿਉ ਲਾਈਵ ਕਰਦੀ ਰਹੀ..

ਕੈਲੇਫੋਰਨੀਆ— ਕੈਲੇਫੋਰਨੀਆ ਵਿਚ ਇੱਕ 18 ਸਾਲ ਦੀ ਕੁੜੀ ਨੇ ਕਾਰ ਡਰਾਈਵਿੰਗ ਕਰਦੇ

ਅਮਰੀਕਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ...
ਅਮਰੀਕਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ...

ਵਾਸ਼ਿੰਗਟਨ : ਅਮਰੀਕਾ ਨੇ ਐੱਚ1ਬੀ ਵੀਜ਼ਾ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦਾ ਐਲਾਨ

19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ
19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਤੋਂ ਬਾਦ ਹੱਤਿਆ

ਲੰਡਨ : ਬ੍ਰਿਟੇਨ ‘ਚ 19 ਸਾਲਾ ਭਾਰਤੀ ਮੁਸਲਿਮ ਲੜਕੀ ਦੀ ਜਬਰ ਜਨਾਹ ਪਿੱਛੋਂ ਹੱਤਿਆ