ਭਾਰਤ ਤੇ ਚੀਨ ਵਿਚਾਲੇ ਟੱਕਰ ਤੋਂ ਅਮਰੀਕਾ ਫਿਕਰਮੰਦ

By: ਏਬੀਪੀ ਸਾਂਝਾ | | Last Updated: Sunday, 13 August 2017 2:29 PM
ਭਾਰਤ ਤੇ ਚੀਨ ਵਿਚਾਲੇ ਟੱਕਰ ਤੋਂ ਅਮਰੀਕਾ ਫਿਕਰਮੰਦ

ਵਾਸ਼ਿੰਗਟਨ: ਡੋਕਲਾਮ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਚੀਨ ਤੇ ਭਾਰਤ ਨੇ ਅਮਰੀਕਾ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਅਮਰੀਕਾ ਦੇ ਇੱਕ ਸੀਨੀਅਰ ਕਮਾਂਡਰ ਦਾ ਕਹਿਣਾ ਹੈ ਕਿ ਡੋਕਲਾਮ ਮਸਲਾ ਬਹੁਤ ਅਹਿਮ ਹੈ। ਭਾਰਤ ਤੇ ਚੀਨ ਦੋਵਾਂ ਨੂੰ ਇਕੱਠਿਆਂ ਕੰਮ ਕਰਦਿਆਂ ਇਸ ਨੂੰ ਕੂਟਨੀਤਕ ਢੰਗ ਨਾਲ ਹੱਲ ਕਰ ਲੈਣਾ ਚਾਹੀਦਾ ਹੈ। ਇਸ ਵਿਵਾਦ ਦੇ ਵਧਣ ਨਾਲ ਪੂਰੀ ਦੁਨਿਆ ‘ਤੇ ਅਸਰ ਪਏਗਾ।

 

ਅਮਰੀਕੀ ਪੈਸੇਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਹੈਰੀ ਬੀ ਹੈਰਿਸ ਨੇ ਅਮਰੀਕੀ ਗ੍ਰਹਿ ਵਿਭਾਗ ਦੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਣੇ ਸਬੰਧ ਕੂਟਨੀਕਤ ਢੰਗ ਨਾਲ ਸੁਧਾਰਨੇ ਚਾਹੀਦੇ ਹਨ। ਪੀਟੀਆਈ ਨਾਲ ਗੱਲਬਾਤ ਦੌਰਾਨ ਹੈਰਿਸ ਨੇ ਆਖਿਆ ਕਿ ਜਦੋਂ ਦੋ ਵੱਡੀਆਂ ਤਾਕਤਾਂ ਇੱਕ ਸਾਂਝੀ ਸਰਹੱਦ ’ਤੇ ਆਹਮੋ-ਸਾਹਮਣੇ ਹੋ ਜਾਣ ਤਾਂ ਮਸਲੇ ’ਤੇ ਗ਼ੌਰ ਦੀ ਲੋੜ ਹੁੰਦੀ ਹੈ ਤੇ ਬਿਨਾਂ ਸ਼ੱਕ ਹਾਲਤ ਖ਼ਤਰਨਾਕ ਵੀ ਹੋ ਸਕਦੇ ਹਨ। ਉਹ ਆਪਣੇ ਕੌਮੀ ਆਗੂਆਂ ਦੇ ਵਿਚਾਰ ਹੀ ਸਾਂਝੇ ਕਰਨਾ ਚਾਹੁੰਦੇ ਹਨ ਤੇ ਅਮਰੀਕੀ ਆਗੂਆਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਨੂੰ ਕੂਟਨੀਤੀ ਦੇ ਰਾਹ ਪੈ ਕੇ ਸਰਹੱਦੀ ਤਣਾਅ ਘਟਾਉਣਾ ਚਾਹੀਦਾ ਹੈ।

 

ਦੂਜੇ ਪਾਸੇ ਇੱਕ ਅਮਰੀਕੀ ਰੱਖਿਆ ਮਾਹਰ ਦਾ ਕਹਿਣਾ ਹੈ ਕਿ ਡੋਕਲਾਮ ਵਿਵਾਦ ਸਬੰਧੀ ਭਾਰਤ ਨੇ ‘ਸੂਝਵਾਨ ਤਾਕਤ’ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਜਦਕਿ ਭਾਰਤ ਮੁਕਾਬਲੇ ਚੀਨ ਦਾ ਰਵੱਈਆ ‘ਹੋਛਾ’ ਜਾਪ ਰਿਹਾ ਹੈ। ਪਿਛਲੇ 50 ਦਿਨਾਂ ਤੋਂ ਡੋਕਲਾਮ ਮਸਲੇ ’ਤੇ ਭਾਰਤ ਤੇ ਚੀਨ ਦੇ ‘ਸਿੰਙ’ ਫ਼ਸੇ ਹੋਏ ਹਨ। ਭਾਰਤੀ ਫ਼ੌਜ ਨੇ ਇਸ ਇਲਾਕੇ ਵਿੱਚ ਚੀਨੀ ਫ਼ੌਜ ਨੂੰ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ।

 

ਯੂਐਸ ਨੇਵਲ ਵਾਰ ਕਾਲਜ ਦੇ ਪ੍ਰੋਫੈਸਰ ਜੇਮਜ਼ ਆਰ ਹੋਲਮਜ਼ ਨੇ ਕਿਹਾ ਕਿ ਇਸ ਵਿਵਾਦ ਸਬੰਧੀ ਭਾਰਤ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਿਲਕੁਲ ਸਹੀ ਰਹੀ ਹੈ। ਭਾਰਤ ਨੇ ਨਾ ਤਾਂ ਇਸ ਮਸਲੇ ਤੋਂ ਹੱਥ ਖਿੱਚੇ ਹਨ ਤੇ ਨਾ ਹੀ ਚੀਨ ਵਾਂਗ ਵੱਧ ਚੜ੍ਹ ਕੇ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ‘ਅਜੀਬ’ ਹੈ ਕਿ ਚੀਨ ਆਪਣੇ ਸਭ ਤੋਂ ਵੱਡੇ ਗੁਆਂਢੀ ਨਾਲ ਸਰਹੱਦੀ ਵਿਵਾਦ ਜਾਰੀ ਰੱਖਣ ਦਾ ਚਾਹਵਾਨ ਹੈ।

First Published: Sunday, 13 August 2017 2:29 PM

Related Stories

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ