ਅਮਰੀਕਾ 'ਚ ਸਿੱਖ ਨੂੰ ਕਿਹਾ 'ਓਸਾਮਾ'

By: Harsharan K | | Last Updated: Sunday, 11 June 2017 11:02 AM
ਅਮਰੀਕਾ 'ਚ ਸਿੱਖ ਨੂੰ ਕਿਹਾ 'ਓਸਾਮਾ'

ਨਿਊਯਾਰਕ: ਨਿਊਯਾਰਕ ਯੂਨੀਵਰਸਿਟੀ ਵਿਖੇ ਧਰਮ ਅਤੇ ਮੀਡੀਆ ਦੇ ਸਿੱਖ ਅਮਰੀਕੀ ਰਿਸਰਚ ਪ੍ਰੋਫੈਸਰ ਅਤੇ ਸਿੱਖ ਕੁਲੀਸ਼ਨ ਦੇ ਸੀਨੀਅਰ ਰਿਲੀਜਨ ਫੈਲੋ ਸਿਮਰਨਜੀਤ ਸਿੰਘ ਨੂੰ ਇਕ ਕਾਲੇ ਨੌਜਵਾਨ  ਨੇ ‘ਓਸਾਮਾ’ ਕਹਿ ਕੇ ਪੁਕਾਰਿਆ। ਨਸਲੀ ਵਿਤਕਰੇ ਦੀ ਇਸ ਘਟਨਾ ਦੀ ਕਾਫੀ ਅਲੋਚਨਾ ਹੋ ਰਹੀ ਹੈ।

ਐਨ. ਬੀ. ਸੀ. ਨਿਊਜ਼ ਵਿਚ ਇਕ ਲੇਖ ਵਿਚ ਸਿਮਰਨਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਸਮੇਂ ਉਸ ਕੋਲੋਂ ਚੁੱਪ ਨਾ ਰਿਹਾ ਗਿਆ ਤੇ ਉਸ ਨੇ ਕਾਲੇ ਨੌਜਵਾਨ ਲੜਕੇ ਨਾਲ ਟੱਕਰ ਲੈ ਲਈ। ਉਨ੍ਹਾਂ ਕਿਹਾ ਕਿ ਉਹ ਹਡਸਨ ਦਰਿਆ ਦੇ ਨਾਲ-ਨਾਲ ਯੂਨੀਵਰਸਿਟੀ ਤੋਂ ਘਰ ਨੂੰ ਜਾ ਰਿਹਾ ਸੀ ਅਤੇ ਕੰਨਾਂ ਨੂੰ ਹੈਡਫੋਨ ਸਪੀਕਰ ਲਾਏ ਹੋਏ ਸਨ। ਉਨ੍ਹਾਂ ਨੇ ਕਿਸੇ ਨੂੰ ਉਨ੍ਹਾਂ ਵੱਲ ਓਸਾਮਾ! ਓਸਾਮਾ ਕਹਿੰਦਾ ਸੁਣਿਆਂ | ਜਦੋਂ ਉਨ੍ਹਾਂ ਮੁੜ ਕੇ ਦੇਖਿਆ ਤਾਂ ਉਸ ਨੂੰ ਤਿੰਨ ਨੌਜਵਾਨਾਂ ਦਾ ਗਰੁੱਪ ਸੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਆਪਣੇ ਘਰ ਨੂੰ ਚੱਲਦਾ ਹੈ ਪਰ ਉਸੇ ਸਮੇਂ ਉਸ ਨੂੰ ਬੀਤੇ ਹਫਤੇ ਦੀ ਘਟਨਾ ਦੀ ਯਾਦ ਆ ਗਈ ਜਦੋਂ ਇਕ ਔਰਤ ਨੇ ਉਸ ਦੇ ਖਿਲਾਫ ਵੱਖਰੀ ਤਰ੍ਹਾਂ ਦੀ ਨਸਲੀ ਟਿੱਪਣੀ ਕੀਤੀ ਸੀ।
ਸਿਮਰਨਜੀਤ  ਸਿੰਘ ਨੇ ਲਿਖਿਆ ਕਿ ਉਸ ਨੇ ਔਰਤ ਦੇ ਟਿੱਪਣੀ ਦਾ ਕੋਈ ਜਵਾਬ ਨਾ ਦਿੱਤਾ ਪਰ ਬਾਅਦ ਵਿਚ ਜਵਾਬ ਨਾ ਦੇਣ ਦਾ ਉਸ ਨੂੰ ਪਛਤਾਵਾ ਰਿਹਾ। ਉਸ ਨੇ ਆਪਣੇ ਆਪ ਨਾਲ ਸਲਾਹ ਕੀਤੀ ਕਿ ਇਸ ਤਰ੍ਹਾਂ ਦੀ  ਘਟਨਾ ਦੁਬਾਰਾ ਵਾਪਰੀ ਤਾਂ ਉਹ ਵਧੀਆ ਤਰੀਕੇ ਨਾਲ ਤਿਆਰ ਰਹੇਗਾ। ਉਹ ਹੌਲੀ ਹੌਲੀ ਉਸ ਨੌਜਵਾਨ ਕੋਲ ਗਿਆ ਜਿਸ ਨੇ ਉਸ ਨੂੰ ਓਬਾਮਾ ਆਖਿਆ ਸੀ। ਜਿਉਂ ਹੀ ਸਿਮਰਨਜੀਤ ਸਿੰਘ ਇਸ ਕਾਲੇ ਨੌਜਵਾਨ ਕੋਲ ਗਿਆ ਤਾਂ ਨੌਜਵਾਨ ਕਾਲੇ ਲੜਕੇ ਨੇ ਉਸ ਦਾ ਸਾਹਮਣਾ ਕਰਨ ਤੋਂ ਬਚਣ ਦੀ ਯਤਨ ਕੀਤਾ। ਜਦੋਂ ਸਿਮਰਨਜੀਤ ਸਿੰਘ ਉਸ ਕਾਲੇ ਲੜਕੇ ਦੇ ਕੋਲ ਪੁੱਜਾ ਤਾਂ ਉਸ ਨੇ ਕਿਹਾ ਕਿ ਉਸ ਨੇ ਤਾਂ ਮਖੌਲ ਕੀਤਾ ਸੀ ਅਤੇ ਮੁਆਫੀ ਮੰਗੀ।
ਸਿਮਰਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਤੇਰੀ ਟਿੱਪਣੀ ਨਾਲ ਉਨ੍ਹਾਂ ਨੂੰ ਬਹੁਤ ਤਕਲੀਫ ਹੋਈ ਹੈ ਅਤੇ ਕਈ ਹੋਰ ਗੱਲਾਂ ਵੀ ਕਹੀਆਂ। ਜਦੋਂ ਉਸ ਲੜਕੇ ਨੂੰ ਹੋਰ ਸਮਝਾਇਆ ਗਿਆ ਤਾਂ ਉਸ ਨੇ ਦੁਬਾਰਾ ਮੁਆਫੀ ਮੰਗੀ। ਸਿਮਰਨਜੀਤ ਸਿੰਘ ਨੇ ਉਸ ਦੇ ਮੁਆਫੀ ਲਈ ਜੋੜੇ ਹੱਥ ਹੇਠਾਂ ਕੀਤੇ ਅਤੇ ਉਸ ਨੂੰ ਹੋਰ ਸਿਆਣਾ ਬਣਨ ਲਈ ਕਿਹਾ।

First Published: Sunday, 11 June 2017 11:02 AM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ