ਕੌਮਾਂਤਰੀ ਅਦਾਲਤ 'ਤੇ ਪਾਕਿਸਤਾਨ ਨੂੰ ਝਟਕਾ, ਭਾਰਤ ਦੇ ਹੱਕ 'ਚ ਫੈਸਲਾ

By: ABP SANJHA | | Last Updated: Thursday, 18 May 2017 6:24 PM
ਕੌਮਾਂਤਰੀ ਅਦਾਲਤ 'ਤੇ ਪਾਕਿਸਤਾਨ ਨੂੰ ਝਟਕਾ, ਭਾਰਤ ਦੇ ਹੱਕ 'ਚ ਫੈਸਲਾ

ਹੇਗ: ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਪਾਕਿਸਤਾਨ ਵਿੱਚ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਫਾਂਸੀ ਦੀ ਸਜ਼ਾ ਉੱਤੇ ਰੋਕ ਲੱਗਾ ਦਿੱਤੀ ਹੈ। ਕੇਸ ਦੀ ਸੁਣਵਾਈ ਦੌਰਾਨ ਆਈ.ਸੀ.ਜੇ. ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਗਲੇ ਫ਼ੈਸਲੇ ਤੱਕ ਪਾਕਿਸਤਾਨ ਕੁਲਭੂਸ਼ਨ ਜਾਧਵ ਨੂੰ ਫਾਂਸੀ ਨਹੀਂ ਦੇ ਸਕਦਾ ਤੇ ਪਾਕਿਸਤਾਨ ਭਾਰਤ ਨੂੰ ਜਾਧਵ ਤੱਕ ਕੌਂਸਲਰ ਪਹੁੰਚ ਦੇਵੇ। ਅਦਾਲਤ ਨੇ ਆਖਿਆ ਹੈ ਕਿ ਜਾਧਵ ਨੂੰ ਰਹਿਮ ਦੀ ਅਪੀਲ ਕਰਨ ਦਾ ਹੱਕ ਹੈ। ਇੱਕ ਸਭਿਅਕ ਸਮਾਜ ਵਿੱਚ ਹਰ ਦੇਸ਼ ਨੂੰ ਪਹਿਲਾਂ ਤੋਂ ਤੈਅ ਨਤੀਜੇ ਉੱਤੇ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਆਖਿਆ ਕਿ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਨੇ ਕੀ ਕਦਮ ਚੁੱਕੇ ਇਸ ਦੀ ਜਾਣਕਾਰੀ ਉਹ ਅਦਾਲਤ ਨੂੰ ਦੇਵੇ। ਉਨ੍ਹਾਂ ਆਖਿਆ ਕਿ ਇਸ ਕੇਸ ਦੀ ਸੁਣਵਾਈ ਮੈਰਿਟ ਦੇ ਆਧਾਰ ਉੱਤੇ ਹੋਵੇ। ਯਾਦ ਰਹੇ ਕਿ ਪਿਛਲੇ ਮਹੀਨੇ ਪਾਕਿਸਤਾਨ ਦੀ ਸੈਨਿਕ ਕੋਰਟ ਨੇ ਭਾਰਤੀ ਨੇਵੀ ਦੇ ਸਾਬਕਾ ਅਫ਼ਸਰ ਨੂੰ ਜਾਸੂਸੀ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸੇ ਖ਼ਿਲਾਫ਼ ਭਾਰਤ ਨੇ ਅਦਾਲਤ ਵਿੱਚ ਅਪੀਲ ਕੀਤੀ ਹੈ।

 

 

 

18 ਸਾਲ ਬਾਅਦ ਦੋਵੇਂ ਦੇਸ਼ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹਨ। ਦੂਜੇ ਪਾਸੇ ਅਦਾਲਤ ਵੱਲੋਂ ਕੁਲਭੂਸ਼ਣ ਯਾਦਵ ਦੀ ਫਾਂਸੀ ‘ਤੇ ਲਾਈ ਰੋਕ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਸੱਲੀ ਪ੍ਰਗਟਾਈ ਹੈ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਫ਼ੋਨ ਕਰ ਕੇ ਇਸ ਸੰਬੰਧੀ ਗੱਲਬਾਤ ਕੀਤੀ। ਉਨ੍ਹਾਂ ਕੌਮਾਂਤਰੀ ਅਦਾਲਤ ‘ਚ ਭਾਰਤ ਦੀ ਪੈਰਵਾਈ ਕਰਨ ਵਾਲੇ ਹਰੀਸ਼ ਸਾਲਵੇ ਤੇ ਉਨ੍ਹਾਂ ਦੀ ਟੀਮ ‘ਤੇ ਵੀ ਤਸੱਲੀ ਪ੍ਰਗਟਾਈ।

 

 

ਦੂਜੇ ਪਾਸੇ ਪਾਕਿਸਤਾਨ ਨੇ ਕਿਹਾ ਹੈ ਕਿ ਕੁਲਭੂਸ਼ਣ ਯਾਦਵ ਮਾਮਲੇ ‘ਤੇ ਕੌਮਾਂਤਰੀ ਅਦਾਲਤ ਦਾ ਫ਼ੈਸਲਾ ਨਾਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਕੌਮਾਂਤਰੀ ਅਦਾਲਤ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ।

First Published: Thursday, 18 May 2017 5:21 PM

Related Stories

ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ
ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ

ਵਾਸਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ

ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ
ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ

ਲੰਡਨ: ਬਰਤਾਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਦੀ

ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ
ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ

ਨਵੀਂ ਦਿੱਲੀ: ਇਰਾਨ ਦੇ ਸੁਪਰੀਮ ਲੀਡਰ ਤੇ ਧਾਰਮਿਕ ਲਾਗੂ ਅਯਾਤੁੱਲ੍ਹਾ ਅਲੀ

ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ
ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ

ਵਾਸ਼ਿੰਗਟਨ: ਅਮਰੀਕਾ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ

ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ
ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ

ਵਾਸ਼ਿੰਗਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵਰਜੀਨੀਆ ਦੇ ਰਿਟਜ਼

ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ
ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ

ਅੰਮ੍ਰਿਤਸਰ: ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਹਜ਼ਾਰਾ ਡਿਵੀਜ਼ਨ ਦੀ ਕੁਰਮ

IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ
IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ

ਨਿਊਯਾਰਕ: ਅਮਰੀਕਾ ਦੇ ਓਹੀਓ ਸਟੇਟ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਹੈਕ ਕਰ ਲਈਆਂ

ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !
ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !

ਵਸ਼ਿੰਗਟਨ: ਅਮਰੀਕਾ ‘ਚ ਡਿਜ਼ਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ। ਇਹ

ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ
ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ

ਅੰਮ੍ਰਿਤਸਰ:- ਇਟਲੀ ਸਰਕਾਰ ਨੇ ਦੇਸ਼ ‘ਚ ਵਸਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਕੱਕਾਰ

ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ
ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ

ਨਵੀਂ ਦਿੱਲੀ: ਯੁੱਧ ਪੀੜਤ ਦੇਸ਼ ਯਮਨ ਵਿੱਚ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ