ਬੱਕਰੀਆਂ ਨੇ ਬਦਲੀ ਰੇਗਿਸਤਾਨ ਦੀ ਕਿਸਮਤ

By: ABP SANJHA | | Last Updated: Wednesday, 17 May 2017 3:18 PM
ਬੱਕਰੀਆਂ ਨੇ ਬਦਲੀ ਰੇਗਿਸਤਾਨ ਦੀ ਕਿਸਮਤ

ਸਿੰਧ: ਪਾਕਿਸਤਾਨ ਵਿੱਚ ਸਿੰਧ ਦੇ ਰੇਗਿਸਤਾਨੀ ਪਿੰਡਾਂ ਵਿੱਚ ਪਾਣੀ ਦੀ ਜਿੰਨੀ ਕਮੀ ਹੈ, ਓਨੀ ਹੀ ਬੱਕਰੀਆਂ ਦੀ ਗਿਣਤੀ ਵੱਧ ਹੈ। ਪਾਣੀ ਦੀ ਕਿੱਲਤ ਨਾਲ ਜੂਝਣ ਲਈ ਇੱਥੋਂ ਦੀ ਇੱਕ ਔਰਤ ਨੇ ਜੋ ਰਾਹ ਲੱਭਿਆ, ਉਸ ਵਿੱਚ ਬੱਕਰੀਆਂ ਕਾਫੀ ਲਾਹੇਵੰਦ ਸਾਬਤ ਹੋ ਰਹੀਆਂ ਹਨ। ਫੇਰਿਅਲ ਸਲਾਹੂਦੀਨ ਨਾਂ ਦੀ ਔਰਤ ਨੇ ਬੱਕਰੀਆਂ ਬਦਲੇ ਪਾਣੀ ਲੈ ਕੇ ਰੇਗਿਸਤਾਨ ਦੇ ਪਿੰਡਾਂ ਦੀ ਤਸਵੀਰ ਬਦਲ ਦਿੱਤੀ ਹੈ।

 

ਫੇਰਿਅਲ ਨੂੰ ਸਿੰਧ ਦੇ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਦਾ ਉਦੋਂ ਅਹਿਸਾਸ ਹੋਇਆ ਜਦੋਂ ਉਹ ਆਸਟ੍ਰੇਲੀਆ ਤੋਂ ਪਾਕਿਸਤਾਨ ਆਏ ਆਪਣੇ ਅੰਕਲ ਨਾਲ ਸਿੰਧ ਘੁੰਮਣ ਗਈ। ਉਸ ਤੋਂ ਬਾਅਦ ਫੇਰਿਅਲ ਨੇ ਉਸ ਤਰਸਯੋਗ ਤਸਵੀਰ ਨੂੰ ਬਦਲਣ ਦਾ ਇਰਾਦਾ ਕਰ ਲਿਆ। ਫੇਰਿਅਲ ਨੇ ਪਾਣੀ ਦੀ ਕਮੀ ਦੇ ਕਾਰਨਾਂ ਦਾ ਪੂਰੀ ਪੜਤਾਲ ਕਰਕੇ ਆਪਣੀ ਮਿਹਨਤ ਸ਼ੁਰੂ ਕਰ ਦਿੱਤੀ।

 

SOLAR 2

ਸਿੰਧ ਦੇ ਪਿੰਡਾਂ ਵਿੱਚ ਬਿਜਲੀ ਦੀ ਵੀ ਸਮੱਸਿਆ ਹੈ। ਇਸ ਕਾਰਨ ਪਿੰਡ ਵਾਲਿਆਂ ਨੂੰ ਡੀਜ਼ਲ ਨਾਲ ਚੱਲਣ ਵਾਲੇ ਪੰਪਾਂ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਕਾਫੀ ਮਹਿੰਗੇ ਪੈਂਦੇ ਹਨ। ਫੇਰਿਅਲ ਨੇ ਇਨ੍ਹਾਂ ਦੀ ਬਜਾਏ ਸੂਰਜੀ ਊਰਜਾ ਦਾ ਇਸਤੇਮਾਲ ਕਰਕੇ ਪਾਣੀ ਵਾਲੇ ਪੰਪ ਲਾਉਣਾ ਬਿਹਤਰ ਸਮਝਿਆ। ਇਸ ਨਾਲ ਪਾਣੀ ਦੀ ਕਿੱਲਤ ਵੀ ਦੂਰ ਹੋ ਜਾਵੇ ਤੇ ਪਿੰਡ ਵਾਲਿਆਂ ਨੂੰ ਮਹਿੰਗਾ ਵੀ ਨਾ ਪਵੇ।

 

solor .....

ਹਰ ਪਿੰਡ ਵਿੱਚ ਪਾਣੀ ਵਾਲਾ ਸੋਲਰ ਪੰਪ ਲਾਉਣ ਬਦਲੇ ਫੇਰਿਅਲ ਨੇ 80 ਬੱਕਰੀਆਂ ਦੀ ਮੰਗ ਕੀਤੀ, ਪਰ ਪਿੰਡ ਵਾਲੇ 20-25 ਬੱਕਰੀਆਂ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਹੋਏ। ਸਿੰਧ ਦੇ ਪਿੰਡਾਂ ਦੇ ਲੋਕਾਂ ਦੇ ਤਕਰੀਬਨ ਹਰ ਘਰ ਵਿੱਚ ਦੁੱਧ ਲਈ 2-4 ਬੱਕਰੀਆਂ ਰੱਖੀਆਂ ਹੁੰਦੀਆਂ ਹਨ। ਬਿਮਾਰੀ ਜਾਂ ਹੋਰ ਕਿਸੇ ਘਰੇਲੂ ਲੋੜ ਕਾਰਨ ਇੱਕ ਬੱਕਰੀ ਵੇਚ ਦਿੱਤੀ ਜਾਂਦੀ ਹੈ। ਪਿੰਡ ਵਾਲੇ ਕਹਿੰਦੇ ਹਨ ਕਿ ਬੱਕਰੀ ਦੇਣ ਨਾਲ ਪ੍ਰੇਸ਼ਾਨੀ ਤਾਂ ਹੁੰਦੀ ਹੈ ਪਰ ਪਾਣੀ ਦੀ ਵੀ ਬਹੁਤ ਲੋੜ ਹੈ। ਫੇਰੀਅਲ ਨੇ ਪਾਣੀ ਦੀ ਕਿੱਲਤ ਵਾਲੇ ਅਜਿਹੇ ਕਈ ਪਿੰਡਾਂ ਵਿੱਚ ਬੱਕਰੀਆਂ ਬਦਲੇ ਪਾਣੀ ਵਾਲੇ ਸੋਲਰ ਪੰਪ ਲਵਾ ਕੇ ਪਾਣੀ ਦੀ ਕਿੱਲਤ ਨੂੰ ਦੂਰ ਕਰ ਦਿੱਤਾ ਹੈ।

 

SOLAR 3

ਫੇਰਿਅਲ ਇਨ੍ਹਾਂ ਬੱਕਰੀਆਂ ਨੂੰ ਬੱਕਰੀ ਦੀ ਮੰਗ ਵਧਣ ਵੇਲੇ ਵੇਚ ਦਿੰਦੀ ਹੈ। ਇਨ੍ਹਾਂ ਪਿੰਡਾਂ ਦੀਆਂ ਔਰਤਾਂ ਨੂੰ ਬੱਕਰੀ ਦੇਣ ਦਾ ਕੋਈ ਅਫਸੋਸ ਨਹੀਂ ਕਿਉਂਕਿ ਪਹਿਲਾਂ ਪਾਣੀ ਲੈਣ ਲਈ ਬੱਚਿਆਂ ਨੂੰ ਇਕੱਲੇ ਛੱਡ ਕੇ ਹਰ ਦਿਨ 4 ਘੰਟੇ ਤੁਰ ਕੇ ਜਾਣਾ ਪੈਂਦਾ ਸੀ। ਪੈਰਾਂ ਵਿੱਚ ਛਾਲੇ ਪੈ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਪੀਣ, ਨਹਾਉਣ ਤੇ ਖਾਣਾ ਬਣਾਉਣ ਲਈ ਪਾਣੀ ਸੌਖਿਆਂ ਮਿਲ ਜਾਂਦਾ ਹੈ। ਫੇਰਿਅਲ ਦੀ ਇਸ ਹਿੰਮਤ ਸਦਕਾ ਹੁਣ ਇਨ੍ਹਾਂ ਪਿੰਡਾਂ ਵਿੱਚ ਇਨਸਾਨਾਂ ਲਈ ਹੀ ਨਹੀਂ ਬਲਕਿ ਬੱਕਰੀਆਂ ਲਈ ਵੀ ਪੀਣ ਦਾ ਪਾਣੀ ਉਪਲਬਧ ਹੈ।

First Published: Wednesday, 17 May 2017 1:02 PM

Related Stories

ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ
ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ

ਚੰਡੀਗੜ੍ਹ: ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਤੇ ਭ੍ਰਿਸ਼ਟਾਟਾਰ ਮਾਮਲੇ ਦੇ ਮੁਲਜ਼ਮ

ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ ਪਈ
ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ...

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ‘ਤੇ ਕੰਮ ਕਰਨ ਵਾਲੇ ਸਾਬਕਾ

ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...
ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...

ਬਠਿੰਡਾ: ਪੰਜਾਬ ਦਾ ਮਾਲਵਾ ਖੇਤਰ ਖੇਤੀ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ ਦਾ ਸਸਕਾਰ
ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ...

ਬਠਿੰਡਾ: ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ

ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

  ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ

ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਪੰਜਾਬ ਬਾਰਡਰ ਏਰੀਆ ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ

ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ
ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਠੀਕ ਨਹੀਂ ਹੈ, ਸਗੋਂ ਇਸ ਦੀ ਥਾਂ

ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ
ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ

ਚੰਡੀਗੜ੍ਹ: ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ ਦੇ ਕਿਸਾਨ ਨੇ ਆੜ੍ਹਤੀ ਤੋਂ ਤੰਗ ਆ ਕੇ

ਬਜ਼ੁਰਗ ਮਾਂ ਦੇ ਇਕਲੌਤਾ ਸਹਾਰੇ ਨੋਜਵਾਨ ਕਿਸਾਨ ਨੇ ਰੇਲ ਗੱਡੀ ਹੇਠ ਕੀਤੀ ਖੁਦਕੁਸ਼ੀ
ਬਜ਼ੁਰਗ ਮਾਂ ਦੇ ਇਕਲੌਤਾ ਸਹਾਰੇ ਨੋਜਵਾਨ ਕਿਸਾਨ ਨੇ ਰੇਲ ਗੱਡੀ ਹੇਠ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਕਰਜ਼ੇ ਤੋਂ ਤੰਗ ਆਏ ਜ਼ਿਲ੍ਹੇ ਦੇ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ। ਇਕ