ਬਰਫ 'ਚ ਜੰਮੇ ਅਮਰੀਕਾ, ਕੈਨੇਡਾ ਤੇ ਚੀਨ

By: ਏਬੀਪੀ ਸਾਂਝਾ | | Last Updated: Monday, 8 January 2018 1:10 PM
ਬਰਫ 'ਚ ਜੰਮੇ ਅਮਰੀਕਾ, ਕੈਨੇਡਾ ਤੇ ਚੀਨ

ਵਾਸ਼ਿੰਗਟਨ: ਠੰਢ ਤੇ ਬਰਫਬਾਰੀ ਨਾਲ ਅਮਰੀਕਾ, ਕੈਨੇਡਾ ਤੇ ਚੀਨ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਰਫਬਾਰੀ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਬਰਫ ਦੀ ਚਾਦਰ ਨਾਲ ਢੱਕੀਆਂ ਗਈਆਂ ਹਨ। ਕੈਨੇਡਾ ਦਾ ਵਰਲਡ ਫੇਮਸ ਨਿਆਗਰਾ ਫਾਲਜ਼ (ਝਰਨਾ) ਕੜਾਕੇ ਦੀ ਠੰਢ ਕਰਕੇ ਜੰਮ ਗਿਆ ਹੈ। ਕੈਨੇਡਾ ਵਿੱਚ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਤਾਪਮਾਨ ਮਨਫੀ 30 ਡਿਗਰੀ ਤੱਕ ਚਲਾ ਗਿਆ ਹੈ। ਸਿਰਫ ਨਾਰਥ ਅਮਰੀਕਾ ਹੀ ਨਹੀਂ ਬਲਕਿ ਯੂਰਪ ਬਰਫ ਦੀ ਸਫੇਦ ਚਾਦਰ ਨਾਲ ਢੱਕਿਆ ਗਿਆ ਹੈ।

 

ਠੰਢ ਦਾ ਆਲਮ ਇਹ ਹੈ ਕਿ ਕਰੀਬ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਵਗਣ ਵਾਲਾ ਅਮਰੀਕਾ-ਕੈਨੇਡਾ ਬਾਰਡਰ ਸਥਿਤ ਨਿਆਗਰਾ ਵਾਟਰ ਫ਼ੌਲ ਤਾਪਮਾਨ ਹੇਠਾਂ ਜਾਣ ਕਰਕੇ ਜੰਮ ਗਿਆ ਹੈ। ਅਮਰੀਕਾ ਵਿੱਚ ਆਏ ਬਰਫੀਲੇ ਤੂਫ਼ਾਨ ਦਾ ਅਸਰ ਗੁਆਂਢੀ ਦੇਸ਼ ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਮੌਜੂਦ ਹਰ ਚੀਜ਼ ਨੂੰ ਬਰਫ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਘਰ ਦੀਆਂ ਛੱਤਾਂ ਉੱਪਰ ਬਰਫ ਦੀ ਮੋਟੀ ਪਰਤ ਜੰਮ ਗਈ ਹੈ।

 

ਸਿਰਫ ਉੱਤਰੀ ਅਮਰੀਕਾ ਹੀ ਨਹੀਂ ਯੂਰਪ ਵਿੱਚ ਵੀ ਬਰਫਬਾਰੀ ਨੇ ਕਹਿਰ ਢਾਇਆ ਹੈ। ਇੱਥੇ ਹਾਲੇ ਵੀ ਬਰਫ ਦਾ ਡਿੱਗਣਾ ਬਾਦਸਤੂਰ ਜਾਰੀ ਹੈ। ਕੁਝ ਦੇਸ਼ਾਂ ਵਿੱਚ ਸੈਲਾਨੀ ਇਨ੍ਹੀਂ ਦਿਨੀਂ ਬਰਫ ਦਾ ਮਜ਼ਾ ਲੈ ਰਹੇ ਹਨ ਤੇ ਕਿਤੇ ਇਸ ਬਰਫਬਾਰੀ ਨਾਲ ਜ਼ਿੰਦਗੀ ਜਿਉਣੀ ਮੁਸ਼ਕਲ ਹੋ ਰਹੀ ਹੈ।

 

ਇਹੀ ਹਾਲ ਸਪੇਨ ਦੇ ਸੇਵੋਗੀਆ ਸ਼ਹਿਰ ਦਾ ਵੀ ਹੈ। ਇੱਥੇ ਬਰਫ ਨੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਸਰਕਾਰ ਨੇ 250 ਸੈਨਿਕਾਂ ਨੂੰ ਲੋਕਾਂ ਦੀ ਮਦਦ ਲਈ ਸੜਕਾਂ ‘ਤੇ ਉਤਾਰਿਆ ਹੈ। ਸੈਨਿਕ ਫਸੀਆਂ ਹੋਈਆਂ ਗੱਡੀਆਂ ਨੂੰ ਕੱਢਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਜੋ ਗੱਡੀਆਂ ਜਿੱਥੇ ਸਨ, ਉੱਥੇ ਹੀ ਜੰਮ ਗਈਆਂ ਹਨ। ਕੁਦਰਤ ਨੇ ਇਸ ਵਾਰ ਕੁਝ ਅਜਿਹਾ ਹਮਲਾ ਕੀਤਾ ਹੈ ਕਿ ਅਮਰੀਕਾ ਸਮੇਤ ਪੂਰਾ ਯੂਰਪ ਕਰਾਹ ਉੱਠਿਆ ਹੈ।

 

ਭਾਰਤ ਦੇ ਗੁਆਂਢੀ ਮੁਲਕ ਚੀਨ ਵਿੱਚ ਵੀ ਜ਼ਬਰਦਸਤ ਠੰਢ ਪੈ ਰਹੀ ਹੈ। ਬਰਫਬਾਰੀ ਨੇ ਚੀਨ ਦੇ ਸ਼ਾਂਕਸ਼ੀ ਸ਼ਹਿਰ ਦੀ ਹਾਲਤ ਖਰਾਬ ਕਰ ਦਿੱਤੀ ਹੈ। ਚੀਨ ਦੀ ਰਾਜਧਾਨੀ ਬੀਜ਼ਿੰਗ ਵਿੱਚ ਵੀ ਪਾਰਾ ਮਨਫੀ 5 ਡਿਗਰੀ ਦੇ ਆਸ-ਪਾਸ ਹੈ।

First Published: Monday, 8 January 2018 1:10 PM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ