ਦੂਜਿਆਂ ਨੂੰ ਧਮਕੀ ਦੇਣ ਵਾਲਾ ਉੱਤਰੀ ਕੋਰੀਆ, ਆਪਣੇ ਦੇਸ਼ 'ਚ ਹੀ ਸੁੱਟ ਬੈਠਾ ਮਿਜ਼ਾਈਲ..

By: abp sanjha | | Last Updated: Saturday, 6 January 2018 11:56 AM
ਦੂਜਿਆਂ ਨੂੰ ਧਮਕੀ ਦੇਣ ਵਾਲਾ ਉੱਤਰੀ ਕੋਰੀਆ, ਆਪਣੇ ਦੇਸ਼ 'ਚ ਹੀ ਸੁੱਟ ਬੈਠਾ ਮਿਜ਼ਾਈਲ..

ਪਿਓਗਯਾਂਗ-ਆਪਣੀਆਂ ਮਿਜ਼ਾਈਲਾਂ ਨਾਲ ਦੁਨੀਆ ਚ ਹੜਕੰਪ ਮਚਾਉਣ ਵਾਲਾ ਉੱਤਰ ਕੋਰੀਆ ਆਪਣੇ ਦੇਸ਼ ਵਿੱਚ ਹੀ ਮਿਜ਼ਾਈਲ ਸੁੱਟ ਬੈਠਾ ਹੈ। ਉੱਤਰੀ ਕੋਰੀਆ ਵਲੋਂ ਇਕ ਬੈਲਿਸਟਿਕ ਮਿਜ਼ਾਈਲ ਦਾਗਣ ਦੇ ਤੁਰੰਤ ਬਾਅਦ ਉਹ ਉਸ ਦੇ ਆਪਣੇ ਹੀ ਸ਼ਹਿਰ ‘ਚ ਜਾ ਡਿੱਗੀ, ਹਾਲਾਂਕਿ ਇਸ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

 
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ 28 ਅਪ੍ਰੈਲ ਨੂੰ ਸਵਾਸਾਂਗ-12 ਨਾਂਅ ਦੀ ਬੈਲਿਸਟਿਕ ਮਿਜ਼ਾਈਲ ਸਬੰਧੀ ਸ਼ੁਰੂ ‘ਚ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਤਬਾਹ ਹੋ ਗਈ ਸੀ ਪਰ ਜੋ ਨਵੇਂ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਅਨੁਸਾਰ ਉਹ ਮਿਜ਼ਾਈਲ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਗਯਾਂਗ ਤੋਂ ਕਰੀਬ 90 ਮੀਲ ਦੂਰ ਟੋਕਚੋਨ ਸ਼ਹਿਰ ਦੇ ਉੱਪਰ ਜਾ ਡਿਗੀ ਸੀ | ਇਸ ਸ਼ਹਿਰ ਦੀ ਕੁੱਲ ਆਬਾਦੀ 2 ਲੱਖ ਤੋਂ ਵੱਧ ਹੈ।

 

 
‘ਡਿਪਲੋਮੈਟ’ ਮੈਗਜ਼ੀਨ ਨੇ ਅਮਰੀਕੀ ਖ਼ਫੀਆ ਸੂਤਰਾਂ ਅਤੇ ਉਪਗ੍ਰਹਿ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਰਿਪੋਰਟ ‘ਚ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਦੇ ਉੱਪਰ ਆ ਕੇ ਮਿਜ਼ਾਈਲ ਦੇ ਫਟ ਜਾਣ ਕਾਰਨ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਰਿਪੋਰਟ ਅਨੁਸਾਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਦੇ ਚੱਲਦਿਆਂ ਇਹ ਪੁਸ਼ਟੀ ਕਰਨਾ ਸੰਭਵ ਨਹੀਂ ਹੈ ਕਿ ਇਸ ਦੌਰਾਨ ਕਿੰਨੀਆ ਮੌਤਾਂ ਹੋਈਆਂ ਸਨ।

First Published: Saturday, 6 January 2018 11:17 AM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ