ਸਾਵਧਾਨ! ਜਨਾਬ ਇੰਜ ਵੀ ਹੋ ਸਕਦਾ ਤਲਾਕ

By: ਏਬੀਪੀ ਸਾਂਝਾ | | Last Updated: Tuesday, 20 February 2018 2:50 PM
ਸਾਵਧਾਨ! ਜਨਾਬ ਇੰਜ ਵੀ ਹੋ ਸਕਦਾ ਤਲਾਕ

ਨਵੀਂ ਦਿੱਲੀ: ਤੁਸੀਂ ਮੀਆਂ-ਬੀਵੀ ਵਿਚਾਲੇ ਹੋਣ ਵਾਲੇ ਪੰਗਿਆਂ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਜਿਹੜੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੀ ਖਬਰ ਪਹਿਲਾਂ ਸ਼ਾਇਦ ਹੀ ਕਦੇ ਸੁਣੀ ਹੋਵੇਗੀ। ਮਿਸਰ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ।

 

ਇੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਸਿਰਫ ਇਸ ਕਾਰਨ ਤਲਾਕ ਦੇ ਦਿੱਤਾ ਕਿਉਂਕਿ ਉਹ ਕਾਜੂੰਸ ਸੀ। ਉਸ ਨੇ ਪਤਨੀ ਦੇ ਮੰਗ ‘ਤੇ ਸ਼ਾਵਰਮਾ (ਖਾਣ ਵਾਲੀ ਚੀਜ਼) ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਵਰਮਾ ਮਿਸਰ ਮੁਲਕ ਦੀ ਇੱਕ ਖੇਤਰੀ ਡਿਸ਼ ਹੈ। ਮਿਸਰ ਦੇ ਨਿਊਜ਼ ਪੋਰਟਲ ਰਾਹੀਂ ਇਹ ਖਬਰ ਆਈ ਹੈ।

 

ਦੋਹਾਂ ਦਾ ਵਿਆਹ ਸਿਰਫ 40 ਦਿਨ ਪਹਿਲਾਂ ਹੀ ਹੋਇਆ ਸੀ। ਦੋਵੇਂ ਪਹਿਲੀ ਵਾਰ ਮਾਰਕੀਟ ਗਏ। ਔਰਤ ਨੇ ਕਿਹਾ, “ਸਾਡੀ ਅਰੇਂਜ ਮੈਰਿਜ ਹੋਈ ਸੀ। ਮੈਂ ਉਸ ਨੂੰ ਸਿਰਫ ਦੋ ਮਹੀਨੇ ਤੋਂ ਹੀ ਜਾਣਦੀ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਇੰਨਾ ਕੰਜੂਸ ਹੈ।” ਉਸ ਨੇ ਇਹ ਵੀ ਕਿਹਾ ਸੀ ਕਿ ਉਹ ਕਦੇ ਬਾਹਰ ਨਹੀਂ ਜਾਂਦਾ ਕਿਉਂਕਿ ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ।

 

ਵਿਆਹ ਤੋਂ ਬਾਅਦ ਔਰਤ ਆਪਣੇ ਪਤੀ ਨੂੰ ਕਹਿੰਦੀ ਰਹੀ ਕਿ ਉਸ ਨੂੰ ਘੁੰਮਾਉਣ ਵਾਸਤੇ ਕਿਤੇ ਬਾਹਰ ਲੈ ਕੇ ਜਾਵੇ। ਦੋਵੇਂ ਪਹਿਲੀ ਵਾਰ ਘੁੰਮਣ ਗਏ ਤਾਂ ਪਤਨੀ ਨੇ ਸ਼ਾਵਰਮਾ ਲੈਣ ਦੀ ਗੱਲ ਕੀਤੀ। ਪਤੀ ਨੇ ਨਹੀਂ ਖਰੀਦਿਆ। ਪਤੀ ਨੇ ਕਿਹਾ ਕਿ ਸ਼ਵਾਰਮਾ ਦੀ ਥਾਂ ਉਸ ਨੂੰ ਜੂਸ ਲੈ ਦਿੱਤਾ ਸੀ। ਪਤਨੀ ਨੇ ਘਰ ਵਾਪਸ ਆ ਕੇ ਤਲਾਕ ਦੇ ਦਿੱਤਾ। ਫਿਲਹਾਲ ਇਹ ਮਾਮਲਾ ਮਿਸਰ ਦੀ ਕੋਰਟ ਵਿੱਚ ਚੱਲ ਰਿਹਾ ਹੈ।

First Published: Tuesday, 20 February 2018 2:48 PM

Related Stories

ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!
ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!

ਨਵੀਂ ਦਿੱਲੀ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੰਮ ਤੋਂ ਛੁੱਟੀ ਨਾ ਲੈਣ ‘ਤੇ

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ